ਚੰਡੀਗੜ੍ਹ: ਪੰਜਾਬੀ ਫਿਲਮਾਂ ਨੂੰ ਨਿਵੇਕਲੇ ਅਤੇ ਮਿਆਰੀ ਰੰਗ ਦੇਣ ਵਿਚ ਨੌਜਵਾਨ ਫ਼ਿਲਮਕਾਰ ਜੱਸੀ ਮਾਨ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ। ਜਿੰਨਾਂ ਵੱਲੋ ਅਪਣੇ ਇਕ ਹੋਰ ਨਵੇਂ ਪ੍ਰੋਜੈਕਟ ਵੈੱਬ ਸੀਰੀਜ਼ 'ਮੁਹੱਬਤੀ ਰੁੱਤ' ਦਾ ਅਗਾਜ਼ ਕਰ ਦਿੱਤਾ ਗਿਆ ਹੈ, ਜੋ ਰਸਮੀ ਅਨਾਊਂਸਮੈਂਟ ਤੋਂ ਬਾਅਦ ਸ਼ੂਟਿੰਗ ਪੜਾਅ ਦਾ ਹਿੱਸਾ ਬਣ ਚੁੱਕੀ ਹੈ।
ਵੈੱਬ ਸੀਰੀਜ਼ 'ਚ ਇੰਨ੍ਹਾਂ ਦੀ ਖਾਸ ਭੂਮਿਕਾ
ਇਜੀਵੇ ਇੰਟਰਟੇਨਮੈਂਟ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਇਸ ਖੂਬਸੂਰਤ ਪੰਜਾਬੀ ਵੈੱਬ ਸੀਰੀਜ ਦਾ ਲੇਖ਼ਣ ਅਤੇ ਨਿਰਦੇਸ਼ਨ ਜੱਸੀ ਮਾਨ ਕਰ ਰਹੇ ਹਨ। ਜਿੰਨਾਂ ਦੁਆਰਾ ਪ੍ਰਭਾਵੀ ਕਹਾਣੀ-ਸਾਰ ਅਧੀਨ ਵਜੂਦ ਵਿੱਚ ਲਿਆਂਦੀ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਗੁਰਮੇਜ, ਡਾਇਲਾਗ ਲੇਖ਼ਕ ਸਪਿੰਦਰ ਸਿੰਘ ਸ਼ੇਰਗਿੱਲ, ਕਾਰਜ਼ਕਾਰੀ ਨਿਰਮਾਤਾ ਵਿੱਕੀ ਦੇਵ , ਸੰਪਾਦਕ ਕੰਵਰਪਾਲ ਕੰਬੋਜ, ਲਾਈਨ ਨਿਰਮਾਤਾ ਗੱਗੀਦਕਲਾ, ਪ੍ਰੋਡੋਕਸ਼ਨ ਮੈਨੇਜ਼ਰ ਰਣਜੋਧ ਅਤੇ ਕਾਸਟਿਊਮ ਡਿਜ਼ਾਈਨਰ ਅਮਨ ਢੀਂਡਸਾ ਹਨ।

ਮੁੱਖ ਰੋਲ 'ਚ ਨਜ਼ਰ ਆਉਣਗੇ ਇਹ ਚਿਹਰੇ
ਨੌਜਵਾਨ ਮਨਾਂ ਦੀ ਤਰਜਮਾਨੀ ਕਰਦੇ ਉਕਤ ਫ਼ਿਲਮ ਵਿੱਚ ਇਮੋਸ਼ਨ ਅਤੇ ਪਰਿਵਾਰਿਕ ਰੰਗਾਂ ਦੀ ਤਰਜ਼ਮਾਨੀ ਕਰਦੇ ਆਪਸੀ ਰਿਸ਼ਤਿਆਂ ਨੂੰ ਬੜੀ ਪ੍ਰਭਾਵਪੂਰਨਤਾ ਨਾਲ ਪ੍ਰਤਿਬਿੰਬ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅਦਾਕਾਰ ਨਵੀ ਭੰਗੂ ਮੁੱਖ ਰੋਲ ਅਦਾ ਕਰ ਰਹੇ ਹਨ। ਇੰਨਾਂ ਤੋਂ ਇਲਾਵਾ ਹੋਰਨਾਂ ਕਾਲਾਕਾਰਾਂ 'ਚ ਅਸੀਮ, ਜਗਰਾਜ ਮਾਨਾਵਾਲਾ, ਇਕਬਾਲ ਚੜਿੱਕ,ਅਨੀਤਾ ਮੀਤ, ਬਾਵਾ ਬੈਰਾਗੀ ਆਦਿ ਵੀ ਸ਼ਾਮਿਲ ਹਨ ।

ਪਹਿਲਾਂ ਵੀ ਕਈ ਫਿਲਮਾਂ 'ਚ ਨਿਭਾ ਚੁੱਕੇ ਅਹਿਮ ਰੋਲ
ਮੁਹਾਲੀ-ਖਰੜ ਇਲਾਕਿਆਂ ਵਿੱਚ ਫਿਲਮਾਂਈ ਜਾਣ ਵਾਲੀ ਇਸ ਪੰਜਾਬੀ ਵੈੱਬ ਸੀਰੀਜ਼ ਨੂੰ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਜਲਦ ਹੀ ਪੰਜਾਬੀ ਓਟੀਟੀ ਪਲੇਟਫਾਰਮ ਉਪਰ ਸਟਰੀਮ ਕੀਤਾ ਜਾਵੇਗਾ। ਹਾਲ ਹੀ ਵਿਚ ਸਾਹਮਣੇ ਆਈਆਂ ਕਈ ਅਰਥ-ਭਰਪੂਰ ਫਿਲਮਾਂ ਨੂੰ ਖੂਬਸੂਰਤ ਮੁਹਾਂਦਰਾ ਦੇਣ ਵਿਚ ਨਿਰਦੇਸ਼ਕ ਜੱਸੀ ਮਾਨ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਜਿੰਨਾਂ ਵਿੱਚ ਐਵਾਰਡ ਵਿਨਿੰਗ 'ਪੂਰਨਮਾਸ਼ੀ' ਵੀ ਸ਼ੁਮਾਰ ਰਹੀ ਹੈ, ਜਿਸ ਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਹੈ।