ਅੰਮ੍ਰਿਤਸਰ: ਵਿਸਾਖੀ ਦਾ ਤਿਉਹਾਰ ਜਿੱਥੇ ਦੇਸ਼ ਅਤੇ ਦੁਨੀਆਂ ਦੇ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ, ਉਥੇ ਹੀ ਅੰਮ੍ਰਿਤਸਰ ਵਿੱਚ ਇੱਕ ਨਿੱਜੀ ਸੰਸਥਾ ਵੱਲੋਂ ਸੂਫੀ ਗਾਇਕ ਹਰਸ਼ਦੀਪ ਕੌਰ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਬੁਲਾਇਆ ਗਿਆ, ਜਿੱਥੇ ਹਰਸ਼ਦੀਪ ਕੌਰ ਨੇ ਸੂਫੀ ਅੰਦਾਜ਼ ਰਾਹੀਂ ਸਾਰਿਆਂ ਦਾ ਦਿਲ ਮੋਹ ਲਿਆ ਅਤੇ ਸਾਰਿਆਂ ਨੂੰ ਆਪਣੇ ਗਾਣਿਆਂ ਉਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ।
ਉਥੇ ਹੀ ਹਰਸ਼ਦੀਪ ਕੌਰ ਦਾ ਕਹਿਣਾ ਹੈ ਕਿ ਸੂਫੀ ਗਾਇਕੀ ਹਮੇਸ਼ਾ ਹੀ ਲੋਕਾਂ ਦੀ ਰੂਹ ਨੂੰ ਖੁਰਾਕ ਦਿੰਦੀ ਹੈ ਅਤੇ ਜੋ ਇਸਦੀਆਂ ਤਰਜ਼ਾਂ ਨੂੰ ਸਮਝ ਲੈਂਦਾ ਹੈ, ਉਸ ਨੂੰ ਇੱਕ ਅਲੱਗ ਹੀ ਅਹਿਸਾਸ ਹੁੰਦਾ ਹੈ।
ਇੱਥੇ ਦੱਸਣਯੋਗ ਹੈ ਕਿ ਸੂਫੀ ਗਾਇਕ ਹਰਸ਼ਦੀਪ ਕੌਰ ਹਮੇਸ਼ਾ ਹੀ ਇੱਕ ਸਾਫ਼ ਸੁਥਰੀ ਗਾਇਕੀ ਕਾਰਨ ਜਾਣੀ ਜਾਂਦੇ ਹਨ ਅਤੇ ਉਨ੍ਹਾਂ ਅਤੇ ਗਾਣਿਆਂ ਦੇ ਵਿੱਚ ਇੱਕ ਅਲੱਗ ਅਹਿਸਾਸ ਵੀ ਹੁੰਦਾ ਹੈ, ਪਰ ਅੱਜ ਵਿਸਾਖੀ ਦੇ ਤਿਉਹਾਰ ਦੇ ਮੌਕੇ ਉਤੇ ਹਰਸ਼ਦੀਪ ਕੌਰ ਨੇ ਜਿਸ ਤਰ੍ਹਾਂ ਦਾ ਅੰਮ੍ਰਿਤਸਰ ਵਿੱਚ ਰੰਗ ਬੰਨਿਆ, ਉਸ ਨੂੰ ਵੇਖ ਕੇ ਹਰ ਇੱਕ ਵਿਅਕਤੀ ਹੈਰਾਨ ਸੀ ਅਤੇ ਹਰ ਇੱਕ ਵਿਅਕਤੀ ਨੂੰ ਨੱਚਣ ਲਈ ਉਨ੍ਹਾਂ ਵੱਲੋਂ ਮਜ਼ਬੂਰ ਕਰ ਦਿੱਤਾ ਗਿਆ ਅਤੇ ਉੱਥੇ ਹੀ ਦੂਸਰੇ ਪਾਸੇ ਸਮਾਜ ਸੇਵੀ ਸੰਸਥਾ ਵੱਲੋਂ ਹਰਸ਼ਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਵਧੀਆ ਗਾਇਕੀ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ। ਹੁਣ ਵੇਖਣਾ ਹੋਵੇਗਾ ਕਿ ਹਰਸ਼ਦੀਪ ਕੌਰ ਦੇ ਪੁਰਾਣੇ ਗਾਣਿਆਂ ਤੋਂ ਬਾਅਦ ਹੁਣ ਨਵੇਂ ਆਏ ਸ਼ਬਦ ਨੂੰ ਲੋਕ ਕਿਸ ਤਰ੍ਹਾਂ ਪਿਆਰ ਦਿੰਦੇ ਹਨ।
ਇਹ ਵੀ ਪੜ੍ਹੋ: