ਚੰਡੀਗੜ੍ਹ: ਸੋਸ਼ਲ ਪਲੇਟਫ਼ਾਰਮ ਦੇ ਚਰਚਿਤ ਸਿਤਾਰਿਆਂ 'ਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਨੌਜਵਾਨ ਅਦਾਕਾਰ ਜੱਸ ਢਿੱਲੋਂ, ਜੋ ਓਟੀਟੀ ਤੋਂ ਬਾਅਦ ਹੁਣ ਸਿਨੇਮਾ ਦੇ ਖੇਤਰ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦੇ ਪਾਲੀਵੁੱਡ ਗਲਿਆਰਿਆਂ ਵਿੱਚ ਅਧਾਰ ਵਧਾਉਂਦੇ ਜਾ ਰਹੇ ਇਸੇ ਦਾਇਰੇ ਦਾ ਅਹਿਸਾਸ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਪਿੰਡ ਸਾਰਾ ਪਿਆ ਜ਼ੋਂਬੀਲੈਂਡ ਬਣਿਆ', ਜੋ ਜਲਦ ਦੇਸ਼-ਵਿਦੇਸ਼ ਵਿੱਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ।
'ਨੈਕਸਟ ਲੈਵਲ ਪ੍ਰੋਡੋਕਸ਼ਨ' ਅਤੇ 'ਜੇ ਸਟੂਡਿਓਜ਼' ਦੁਆਰਾ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਨੀਰਜ ਰੁਹਿਲ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਥਾਪਰ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ। 13 ਜੂਨ 2025 ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਉਕਤ ਪੰਜਾਬੀ ਫਿਲਮ ਵਿੱਚ ਬਿਨੂੰ ਢਿੱਲੋਂ, ਕਨਿਕਾ ਮਾਨ ਅਤੇ ਜੀ ਖਾਨ ਲੀਡਿੰਗ ਕਿਰਦਾਰਾਂ ਵਿੱਚ ਹਨ, ਜਿੰਨ੍ਹਾਂ ਨਾਲ ਹੀ ਕਾਫ਼ੀ ਮਹੱਤਵਪੂਰਨ ਰੋਲ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ ਅਦਾਕਾਰ ਜੱਸ ਢਿੱਲੋਂ, ਜੋ ਅਪਣੀ ਇਸ ਨਵੀਂ ਪੰਜਾਬੀ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਰੋਡੇ ਕਾਲਜ' ਨੂੰ ਲੈ ਖਾਸੀ ਚਰਚਾ ਦਾ ਕੇਂਦਰ ਬਣੇ ਰਹੇ ਹਨ ਇਹ ਹੋਣਹਾਰ ਅਦਾਕਾਰ, ਜਿੰਨ੍ਹਾਂ ਵੱਲੋਂ ਰੈਬੀ ਟਿਵਾਣਾ ਦੀ ਬਿਹਤਰੀਨ ਵੈੱਬ ਸੀਰੀਜ਼ 'ਯਾਰ ਚੱਲੇ ਬਾਹਰ' ਵਿੱਚ ਨਿਭਾਈ ਅਹਿਮ ਭੂਮਿਕਾ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਪੰਜਾਬ ਦੇ ਮਾਲਵਾ ਨਾਲ ਸੰਬੰਧ ਰੱਖਦੇ ਜੱਸ ਢਿੱਲੋਂ ਇੰਨੀ ਦਿਨੀਂ ਕਈ ਸ਼ੋਸ਼ਲ ਪਲੇਟਫ਼ਾਰਮ ਪ੍ਰੋਜੈਕਟਸ ਵਿੱਚ ਮਹੱਤਵਪੂਰਨ ਰੋਲਜ਼ ਪਲੇਅ ਕਰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਵਿੱਚ 'ਮਾਲਦਾਰ ਛੜਾ', 'ਡੀਪੀ ਮਾਸਟਰ' ਆਦਿ ਸ਼ਾਮਿਲ ਹਨ, ਜਿੰਨ੍ਹਾਂ ਦੀ ਅਪਾਰ ਲੋਕਪ੍ਰਿਯਤਾ ਨੇ ਹੀ ਉਨ੍ਹਾਂ ਨੂੰ ਪੰਜਾਬੀ ਫਿਲਮ ਉਦਯੋਗ ਦਾ ਚਮਕਦਾ ਸਿਤਾਰਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਆਗਾਮੀ ਦਿਨੀਂ ਸ਼ੁਰੂ ਹੋਣ ਜਾ ਰਹੇ ਕਈ ਹੋਰ ਪੰਜਾਬੀ ਫਿਲਮਾਂ ਅਤੇ ਓਟੀਟੀ ਪ੍ਰੋਜੈਕਟਸ ਦਾ ਹਿੱਸਾ ਬਣਨ ਜਾ ਰਹੇ ਅਦਾਕਾਰ ਜੱਸ ਢਿੱਲੋਂ, ਜੋ ਉਕਤ ਫਿਲਮ ਵਿੱਚ ਕਾਫ਼ੀ ਚੁਣੌਤੀਪੂਰਨ ਅਤੇ ਅਜਿਹੇ ਕਿਰਦਾਰ ਵਿੱਚ ਹਨ, ਜੋ ਉਨ੍ਹਾਂ ਵੱਲੋਂ ਹੁਣ ਤੱਕ ਨਿਭਾਏ ਰੋਲਜ਼ ਤੋਂ ਇੱਕਦਮ ਅਲਹਦਾ ਸ਼ੇਡ ਅਧੀਨ ਬੁਣਿਆ ਗਿਆ ਹੈ।
ਇਹ ਵੀ ਪੜ੍ਹੋ: