ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਕਾਫੀ ਸਮੇਂ ਤੋਂ ਕਿਸਾਨ ਖਨੌਰੀ ਬਾਰਡਰ ਉਤੇ ਧਰਨਾ ਲਾ ਕੇ ਬੈਠੇ ਸਨ, ਜੋ ਬੀਤੇ ਦਿਨੀਂ ਚੁੱਕਵਾ ਦਿੱਤਾ ਗਿਆ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਕਿਸਾਨਾਂ ਨੂੰ ਪ੍ਰਦਰਸ਼ਨ ਸਥਾਨ ਤੋਂ ਹਟਾ ਦਿੱਤਾ ਗਿਆ, ਜਿਸ ਕਾਰਨ ਰਾਜਨੀਤੀਕ ਮਾਹੌਲ ਕਾਫੀ ਗਰਮਾਇਆ ਹੋਇਆ ਹੈ, ਉੱਥੇ ਹੀ ਇਸ ਪੂਰੇ ਮਾਮਲੇ ਉਤੇ ਇੱਕ ਪੰਜਾਬੀ ਗਾਇਕ ਨੇ ਵੀ ਚੁੱਪੀ ਤੋੜੀ ਹੈ ਅਤੇ ਕਿਸਾਨਾਂ ਦੀ ਹਿਮਾਇਤ ਕੀਤੀ ਹੈ।
ਜੀ ਹਾਂ...ਇਹ ਗਾਇਕ ਕੋਈ ਹੋਰ ਨਹੀਂ ਬਲਕਿ ਹਰ ਵਾਰ ਕਿਸਾਨਾਂ ਦੀ ਹਿਮਾਇਤ ਕਰਨ ਵਾਲੇ ਰੇਸ਼ਮ ਅਨਮੋਲ ਹਨ, ਜਿੰਨ੍ਹਾਂ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ, ਵੀਡੀਓ ਵਿੱਚ ਕਿਸਾਨਾਂ ਨੂੰ ਧਰਨੇ ਤੋਂ ਹਟਾਇਆ ਜਾ ਰਿਹਾ ਹੈ, ਜਿਸ ਵਿੱਚ ਭਾਰੀ ਮਾਤਰਾ ਵਿੱਚ ਬੁਲਡੋਜ਼ਰ ਦਾ ਸਹਾਰਾ ਲਿਆ ਜਾ ਰਿਹਾ ਹੈ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, 'ਸਾਡੇ ਤੰਬੂਆਂ ਦੇ ਉੱਤੇ, ਬੁਲਡੋਜ਼ਰ ਚਲਾਤੇ, ਧੱਕੇ ਨਾਲ ਸਰਕਾਰੇ ਸਾਡੇ ਧਰਨੇ ਚਕਾਤੇ, ਲੱਗ ਜਾਵੇ ਭਾਵੇਂ ਦਾਅ ਉਤੇ ਜਿੰਦਗੀ, ਅਸੀਂ ਅੜਦੇ ਰਹਾਂਗੇ, ਜਿੰਦਾਬਾਦ ਰਹੂਗੀ ਕਿਸਾਨ ਏਕਤਾ ਦੱਬਦੇ ਨਾ ਹੱਕਾਂ ਲਈ ਲੜਦੇ ਰਹਾਂਗੇ।' ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਇਸ ਵੀਡੀਓ ਉਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਗਾਇਕ ਕਿਸਾਨਾਂ ਦੇ ਹੱਕ ਵਿੱਚ ਬੋਲਿਆ ਹੈ, ਇਸ ਤੋਂ ਪਹਿਲਾਂ ਵੀ ਗਾਇਕ ਕਿਸਾਨਾਂ ਦੇ ਹੱਕ ਵਿੱਚ ਬੋਲ ਚੁੱਕਾ ਹੈ ਅਤੇ ਕਿਸਾਨੀ ਧਰਨੇ ਉਤੇ ਜਾ ਕੇ ਵੀ ਆਇਆ ਹੈ।
ਗਾਇਕ ਰੇਸ਼ਮ ਅਨਮੋਲ ਬਾਰੇ ਗੱਲ ਕਰੀਏ ਤਾਂ ਅਨਮੋਲ ਇੱਕ ਬਹੁ-ਪ੍ਰਤਿਭਾਸ਼ਾਲੀ ਗਾਇਕ ਅਤੇ ਗੀਤਕਾਰ ਹੈ, ਜੋ ਮੁੱਖ ਤੌਰ 'ਤੇ ਪੰਜਾਬੀ ਸੰਗੀਤ ਉਦਯੋਗ ਵਿੱਚ ਕੰਮ ਕਰਦਾ ਹੈ। ਰੇਸ਼ਮ ਅਨਮੋਲ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 2009 ਵਿੱਚ ਆਪਣੇ ਗੀਤ 'ਸੁਰਮਾ' ਦੇ ਰਿਲੀਜ਼ ਨਾਲ ਕੀਤੀ ਅਤੇ ਬਾਅਦ ਵਿੱਚ ਆਪਣੀ ਪਹਿਲੀ ਐਲਬਮ 'ਦਿ ਬਿਗਨਿੰਗ' ਰਿਲੀਜ਼ ਕੀਤੀ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਰੇਸ਼ਮ ਅਨਮੋਲ ਪ੍ਰਸਿੱਧ ਰਿਐਲਿਟੀ ਟੀਵੀ ਸ਼ੋਅ 'ਆਵਾਜ਼ ਪੰਜਾਬ ਦੀ 3' ਵਿੱਚ ਫਾਈਨਲਿਸਟ ਵੀ ਸੀ।
ਗਾਇਕ ਨੇ ਆਪਣੇ ਕਰੀਅਰ ਦੌਰਾਨ ਬਹੁਤ ਸਾਰੇ ਪ੍ਰਸਿੱਧ ਗੀਤ ਰਿਲੀਜ਼ ਕੀਤੇ ਹਨ, ਜਿਸ ਵਿੱਚ 'ਚੇਤੇ ਕਰਦਾ', 'ਮੁੰਡਾ ਪਿਆਰ ਕਰਦਾ', 'ਅੱਤ ਮਹਿਕਮਾ', 'ਜੱਟ ਦੀ ਯਾਰੀ', 'ਗੋਲਡਨ ਡਾਂਗ', 'ਬੈਂਡ ਬਨਾਮ ਬ੍ਰਾਂਡ', 'ਨਜ਼ਾਰੇ', 'ਵਿਆਹ ਵਾਲੀ ਜੋੜੀ', 'ਸਰੂਰ', 'ਯਾਰੀਆਂ', 'ਕੰਗਨਾ' ਆਦਿ ਸ਼ਾਮਲ ਹਨ। ਗਾਇਕ ਨੂੰ ਇੰਸਟਾਗ੍ਰਾਮ ਉਤੇ 2.8 ਮਿਲੀਅਨ ਲੋਕ ਫਾਲੋ ਕਰਦੇ ਹਨ, ਜੋ ਗਾਇਕ ਦੀਆਂ ਨਵੀਂ ਪੋਸਟਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ:
- Cinevesture International Film Festival: ਬਾਲੀਵੁੱਡ ਅਦਾਕਾਰ ਮਨਹਰ ਕੁਮਾਰ ਨਾਲ ਈਟੀਵੀ ਭਾਰਤ ਦੀ ਵਿਸ਼ੇਸ਼ ਗੱਲਬਾਤ, ਸੁਣੋ ਜ਼ਰਾ
- 10 ਮਿੰਟਾਂ ਤੱਕ ਜਲਿਆਂਵਾਲਾ ਬਾਗ 'ਚ ਹੁੰਦੀ ਰਹੀ ਭਿਆਨਕ ਗੋਲੀਬਾਰੀ, ਜਖ਼ਮੀ ਲੋਕਾਂ ਨੂੰ ਖਾ ਗਈਆਂ ਗਿਰਝਾਂ, ਰੌਂਗਟੇ ਖੜ੍ਹੇ ਕਰ ਦੇਵੇਗਾ ਫਿਲਮ 'ਕੇਸਰੀ 2' ਦਾ ਟੀਜ਼ਰ
- ਦਿਲ ਦੀ ਧੜਕਣ ਰੁਕ ਜਾਣ ਕਾਰਨ ਅੰਮ੍ਰਿਤਸਰ ਦੇ ਵੱਡੇ ਨਿਰਦੇਸ਼ਕ ਦਾ ਹੋਇਆ ਦੇਹਾਂਤ, ਪੰਜਾਬੀ ਸਿਨੇਮਾ ਨੂੰ ਦੇ ਚੁੱਕੇ ਨੇ ਕਈ ਹਿੱਟ ਫਿਲਮਾਂ