ETV Bharat / entertainment

ਅਸ਼ਲੀਲ ਵੀਡੀਓ ਬਣਾਉਣ ਕਾਰਨ ਜੇਲ੍ਹ ਗਏ ਇਸ ਅਦਾਕਾਰ ਦੀ ਪੰਜਾਬੀ ਫਿਲਮਾਂ ਵਿੱਚ ਐਂਟਰੀ, ਬੈਕ-ਟੂ-ਬੈਕ 2 ਵਿੱਚ ਆਉਣਗੇ ਨਜ਼ਰ - RAJ KUNDRA

ਰਾਜ ਕੁੰਦਰਾ ਇੱਕ ਹੋਰ ਪੰਜਾਬੀ ਫਿਲਮ ਦਾ ਹਿੱਸਾ ਬਣ ਗਏ ਹਨ, ਜਿਸ ਦੀ ਸ਼ੂਟਿੰਗ ਜਲਦ ਸ਼ੁਰੂ ਹੋ ਜਾਵੇਗੀ।

shilpa shetty husband Raj Kundra
shilpa shetty husband Raj Kundra (Photo: Special Arrangement)
author img

By ETV Bharat Entertainment Team

Published : April 28, 2025 at 4:48 PM IST

2 Min Read

ਚੰਡੀਗੜ੍ਹ: ਬਾਲੀਵੁੱਡ ਤੋਂ ਬਾਅਦ ਹੁਣ ਪਾਲੀਵੁੱਡ ਫਿਲਮ ਉਦਯੋਗ ਵਿੱਚ ਵੀ ਨਵੇਂ ਦਿਸਹਿੱਦੇ ਸਿਰਜਣ ਲਈ ਪੂਰੀ ਤਰ੍ਹਾਂ ਤਿਆਰ ਹਨ ਨਿਰਮਾਤਾ ਅਤੇ ਅਦਾਕਾਰ ਰਾਜ ਕੁੰਦਰਾ, ਜਿੰਨ੍ਹਾਂ ਦੀ ਨਵੀਂ ਅਤੇ ਦੂਜੀ ਪੰਜਾਬੀ ਫਿਲਮ ਜਲਦ ਫਲੌਰ ਉਤੇ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਹਿੰਦੀ ਸਿਨੇਮਾ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਸੌਰਭ ਵਰਮਾ ਦੁਆਰਾ ਕੀਤੇ ਜਾਣ ਦੀ ਸੰਭਾਵਨਾ ਹੈ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਹਿੰਦੀ ਫਿਲਮਾਂ ਦਾ ਸ਼ਾਨਦਾਰ ਅਤੇ ਪ੍ਰਭਾਵੀ ਹਿੱਸਾ ਰਹੇ ਹਨ।

ਚੰਡੀਗੜ੍ਹ ਅਤੇ ਮੋਹਾਲੀ ਲਾਗਲੇ ਵੱਖ-ਵੱਖ ਇਲਾਕਿਆਂ ਵਿੱਚ ਫਿਲਮਾਈ ਜਾਣ ਵਾਲੀ ਉਕਤ ਫਿਲਮ ਦੀਆਂ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਨੂੰ ਇੰਨੀ ਦਿਨੀਂ ਤੇਜ਼ੀ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਿਸ ਸੰਬੰਧਤ ਲੋਕੇਸ਼ਨਜ਼ ਆਦਿ ਦੀ ਚੋਣ ਪ੍ਰਕਿਰਿਆ ਨੂੰ ਵੀ ਮੁਕੰਮਲ ਕਰ ਲਿਆ ਗਿਆ ਹੈ।

ਹਾਲ ਹੀ ਦਿਨਾਂ ਵਿੱਚ ਆਪਣੀ ਸ਼ੁਰੂ ਹੋਈ ਅਪਣੀ ਪਲੇਠੀ ਪੰਜਾਬੀ ਫਿਲਮ 'ਮੇਹਰ' ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਰਹੇ ਹਨ ਅਦਾਕਾਰ ਰਾਜ ਕੁੰਦਰਾ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਕਰ ਰਹੇ ਹਨ। ਪੰਜਾਬ ਦੇ ਖਰੜ੍ਹ ਦੇ ਆਸਪਾਸ ਫਿਲਮਾਈ ਗਈ ਉਕਤ ਫਿਲਮ ਵਿੱਚ ਪਹਿਲੀ ਵਾਰ ਸਿੱਖ ਕਿਰਦਾਰ ਨਿਭਾਉਂਦੇ ਨਜ਼ਰੀ ਆਉਣਗੇ ਅਦਾਕਾਰ ਰਾਜ ਕੁੰਦਰਾ, ਜਿੰਨ੍ਹਾਂ ਦੀ ਪਰਿਵਾਰਿਕ-ਡ੍ਰਾਮੈਟਿਕ ਫਿਲਮ ਵਿੱਚ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਵੀ ਲੀਡਿੰਗ ਕਿਰਦਾਰ ਅਦਾ ਕਰ ਰਹੀ ਹੈ।

ਸਾਲ 2023 ਵਿੱਚ ਸਾਹਮਣੇ ਆਈ ਆਪਣੀ ਫਿਲਮ 'ਯੂਟੀ69' ਨੂੰ ਲੈ ਕੇ ਵੀ ਮੁੰਬਈ ਗਲਿਆਰਿਆਂ ਵਿੱਚ ਸੁਰਖੀਆਂ ਦਾ ਹਿੱਸਾ ਬਣੇ ਰਹੇ ਹਨ ਅਦਾਕਾਰ ਅਤੇ ਨਿਰਮਾਤਾ ਰਾਜ ਕੁੰਦਰਾ, ਜੋ ਇੰਨੀ ਦਿਨੀਂ ਪੰਜਾਬੀ ਫਿਲਮ ਉਦਯੋਗ ਵਿੱਚ ਖਾਸੀ ਸਰਗਰਮੀ ਨਾਲ ਆਪਣੀ ਕਾਰਜਸ਼ੀਲਤਾ ਨੂੰ ਅੰਜ਼ਾਮ ਦੇ ਰਹੇ ਹਨ, ਜਿਸ ਸੰਬੰਧੀ ਜਾਰੀ ਕਵਾਇਦ ਦੇ ਮੱਦੇਨਜ਼ਰ ਹੀ ਵਜ਼ੂਦ ਲੈਣ ਵੱਲ ਵੱਧ ਚੁੱਕੀ ਹੈ ਉਨ੍ਹਾਂ ਦੀ ਉਕਤ ਨਵੀਂ ਪੰਜਾਬੀ ਫਿਲਮ, ਜੋ ਬਿੱਗ ਸੈੱਟਅੱਪ ਅਤੇ ਮਲਟੀ-ਸਟਾਰਰ ਸਾਂਚੇ ਅਧੀਨ ਬਣਾਈ ਜਾਵੇਗੀ।

ਓਧਰ ਉਕਤ ਨਵੀਂ ਪੰਜਾਬੀ ਦਾ ਨਿਰਦੇਸ਼ਨ ਕਰ ਸਕਦੇ ਸੌਰਭ ਵਰਮਾ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਹ ਸਾਲ 2013 ਵਿੱਚ ਰਿਲੀਜ਼ ਹੋਈ ਚਰਚਿਤ ਹਿੰਦੀ 'ਮਿੱਕੀ ਵਾਇਰਸ' ਦਾ ਵੀ ਨਿਰਦੇਸ਼ਨ ਕਰ ਬਾਲੀਵੁੱਡ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜਿਸ ਵਿੱਚ ਪ੍ਰਸਿੱਧ ਅਦਾਕਾਰ ਅਤੇ ਹੋਸਟ ਮੁਨੀਸ਼ ਪਾਲ ਅਤੇ ਐਲੀ ਅਵਰਾਮ ਦੁਆਰਾ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਸਨ।

ਹਿੰਦੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਕਈ ਵਿਵਾਦਿਤ ਮਾਮਲਿਆਂ ਦਾ ਵੀ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ ਅਸ਼ਲੀਲਤਾ ਵਰਗੇ ਗੰਭੀਰ ਦੋਸ਼ ਵੀ ਸ਼ਾਮਿਲ ਰਹੇ ਹਨ, ਜਿਸ ਲਈ ਉਨਾਂ ਨੂੰ ਜ਼ੇਲ੍ਹ ਜਾਣ ਜਿਹੀਆਂ ਕਈ ਕਥਿਤ ਦੁਸ਼ਵਾਰੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.