ETV Bharat / entertainment

ਫਿਲਮ ਦੇ ਸੈੱਟ ਉਤੇ ਲੜ ਪਈਆਂ ਇਹ 2 ਵੱਡੀਆਂ ਪੰਜਾਬੀ ਅਦਾਕਾਰਾਂ, ਇੱਕ ਨੇ ਦੂਜੀ ਨੂੰ ਕਿਹਾ-ਡਰਾਮੇ ਕਰਦੀ ਐ... - PUNJABI ACTRESS FIGHT VIDEO

ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿੱਚ 2 ਅਦਾਕਾਰਾਂ ਲੜਦੀਆਂ ਨਜ਼ਰੀ ਪੈ ਰਹੀਆਂ ਹਨ।

Sargun Mehta and Nimrat Khaira
Sargun Mehta and Nimrat Khaira (Photo: Film Image)
author img

By ETV Bharat Entertainment Team

Published : June 11, 2025 at 4:01 PM IST

3 Min Read

ਚੰਡੀਗੜ੍ਹ: ਸੋਸ਼ਲ ਮੀਡੀਆ ਉਤੇ ਆਏ ਦਿਨ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੁਣ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ...ਦਰਅਸਲ, ਇੱਕ ਵੀਡੀਓ ਵਿੱਚ ਤਾਜ਼ਾ ਰਿਲੀਜ਼ ਹੋਈ ਪੰਜਾਬੀ ਫਿਲਮ 'ਸੌਂਕਣ ਸੌਂਕਣੇ 2' ਦੀਆਂ ਅਦਾਕਾਰਾਂ ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਲੜਦੀਆਂ ਨਜ਼ਰੀ ਪੈ ਰਹੀਆਂ ਹਨ।

ਵੀਡੀਓ ਵਿੱਚ ਦੋਵੇਂ ਇੱਕ ਦੂਜੇ ਨੂੰ "ਡਰਾਮਾ ਕਰਦੀ ਹੈ", "ਇਸਦੇ ਨਖ਼ਰੇ ਨਹੀਂ ਮੁੱਕਦੇ" ਅਤੇ ਹੋਰ ਕਾਫੀ ਕੁੱਝ ਕਹਿੰਦੀਆਂ ਨਜ਼ਰੀ ਪੈ ਰਹੀਆਂ ਹਨ। ਹਾਲਾਂਕਿ ਵੀਡੀਓ ਦੇ ਅੰਤ ਉਤੇ ਅਦਾਕਾਰਾ ਨਿਮਰਤ ਖਹਿਰਾ ਹੱਸ ਪੈਂਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਵੀਡੀਓ ਉਹਨਾਂ ਨੇ ਖੁਦ ਮਜ਼ਾਕ ਵਿੱਚ ਬਣਾਈ ਹੈ। ਇਸ ਵੀਡੀਓ ਨੂੰ ਸਰਗੁਣ ਮਹਿਤਾ ਨੇ ਖੁਦ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ।

ਵੀਡੀਓ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਪ੍ਰਸ਼ੰਸਕ ਵੀ ਇਸ ਵੀਡੀਓ ਉਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਮੈਨੂੰ ਲੱਗਿਆ ਬਿੱਗ ਬੌਸ ਸ਼ੁਰੂ ਹੋ ਗਿਆ।' ਇੱਕ ਹੋਰ ਨੇ ਲਿਖਿਆ, 'ਮੈਨੂੰ ਪਤਾ ਹੈ ਕਿ ਇਹ ਸਕ੍ਰਿਪਟਡ ਹੈ, ਪਰ ਬਹੁਤ ਘੈਂਟ ਸੀ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰਸ਼ੰਸਕ ਦੋਵੇਂ ਸੁੰਦਰੀਆਂ ਦੀ ਤਾਰੀਫ਼ ਕਰ ਰਹੇ ਹਨ।

ਫਿਲਮ 'ਸੌਂਕਣ ਸੌਂਕਣੇ 2' ਬਾਰੇ

ਨਵੀਂ ਫਿਲਮ 'ਸੌਂਕਣ ਸੌਂਕਣੇ 2' ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। 'ਸੌਂਕਣ ਸੌਂਕਣੇ' ਦੀ ਬਲਾਕਬਸਟਰ ਸਫ਼ਲਤਾ ਨੇ ਹੀ ਇਸ ਸੀਕਵਲ ਨੂੰ ਜਨਮ ਦਿੱਤਾ, ਜਿਸ ਵਿੱਚ ਨਿਮਰਤ ਖਹਿਰਾ, ਸਰਗੁਣ ਮਹਿਤਾ (ਦੋਹਰੀ ਭੂਮਿਕਾ ਵਿੱਚ), ਐਮੀ ਵਿਰਤ ਅਤੇ ਨਿਰਮਲ ਰਿਸ਼ੀ ਦੀ ਵਾਪਸੀ ਵਾਲੀ ਸਟਾਰ ਕਾਸਟ ਹੈ।

ਇਸ ਫਿਲਮ ਦੀ ਕਹਾਣੀ ਬਾਰੇ ਗੱਲ ਕਰੀਏ ਤਾਂ ਦੋ ਝਗੜੇ ਵਾਲੀਆਂ ਪਤਨੀਆਂ ਵਾਲੇ ਇੱਕ ਪਤੀ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਸਦੀ ਮਾਂ ਇੱਕ ਇਤਾਲਵੀ ਔਰਤ ਨੂੰ ਤੀਜੀ ਪਤਨੀ ਵਜੋਂ ਘਰ ਲਿਆਉਂਦੀ ਹੈ। ਉਸਦੀਆਂ ਮੌਜੂਦਾਂ ਪਤਨੀਆਂ, ਜੋ ਭੈਣਾਂ ਹਨ, ਇਸ ਨਵੇਂ ਖ਼ਤਰੇ ਦੇ ਵਿਰੁੱਧ ਇੱਕਜੁੱਟ ਹੋ ਜਾਂਦੀਆਂ ਹਨ। ਫਿਲਮ ਦੇ ਗੀਤਾਂ ਨੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚਿਆ ਹੈ।

ਫਿਲਮ 'ਸੌਂਕਣ ਸੌਂਕਣੇ 2' ਦੀ ਕਮਾਈ

ਸੈਕਨਲਿਕ ਅਤੇ ਅਦਾਕਾਰਾ ਸਰਗੁਣ ਮਹਿਤਾ ਦੁਆਰਾ ਸਾਂਝੀ ਕੀਤੀ ਗਈ ਬਾਕਸ ਆਫਿਸ ਰਿਪੋਰਟ ਦੇ ਅਨੁਸਾਰ ਫਿਲਮ ਨੇ ਹੁਣ ਤੱਕ ਭਾਰਤ ਵਿੱਚ 16 ਕਰੋੜ 50 ਲੱਖ ਅਤੇ ਵਿਦੇਸ਼ਾਂ ਵਿੱਚ 11 ਕਰੋੜ 50 ਲੱਖ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ਫਿਲਮ ਨੇ ਪਹਿਲੇ ਦਿਨ ਭਾਰਤ ਅਤੇ ਵਿਦੇਸ਼ਾਂ ਵਿੱਚੋਂ ਕੁੱਲ ਮਿਲਾ ਕੇ 4 ਕਰੋੜ 35 ਲੱਖ ਦਾ ਕਲੈਕਸ਼ਨ ਕੀਤਾ। ਦੂਜੇ ਦਿਨ 5 ਕਰੋੜ 25 ਲੱਖ, ਤੀਜੇ ਦਿਨ 7 ਕਰੋੜ 11 ਲੱਖ ਦਾ ਕਲੈਕਸ਼ਨ ਕੀਤਾ, ਜਿਸ ਨਾਲ ਫਿਲਮ ਦਾ 3 ਦਿਨਾਂ ਦਾ ਕਲੈਕਸ਼ਨ 16 ਕਰੋੜ 71 ਲੱਖ ਹੋ ਗਿਆ। ਹਾਲਾਂਕਿ ਇਹ ਕਲੈਕਸ਼ਨ ਇੱਕਲਾ ਭਾਰਤੀ ਨਹੀਂ ਹੈ, ਇਸ ਵਿੱਚ ਵਿਦੇਸ਼ੀ ਕਲੈਕਸ਼ਨ ਵੀ ਸ਼ਾਮਲ ਹੈ।

ਇਸ ਦੌਰਾਨ ਜੇਕਰ ਚੌਥੇ, ਪੰਜਵੇਂ ਅਤੇ 6ਵੇਂ ਦਿਨ ਦੀ ਗੱਲ਼ ਕਰੀਏ ਤਾਂ ਫਿਲਮ ਨੇ ਭਾਰਤ ਵਿੱਚੋਂ ਕ੍ਰਮਵਾਰ 1 ਕਰੋੜ 1 ਲੱਖ, 1 ਕਰੋੜ 15 ਲੱਖ ਅਤੇ 6ਵੇਂ ਦਿਨ 90 ਲੱਖ ਦਾ ਕਲੈਕਸ਼ਨ ਕੀਤਾ। ਫਿਲਮ ਨੇ 7ਵੇਂ ਦਿਨ 80 ਲੱਖ। ਇਸ ਤੋਂ ਬਾਅਦ 8ਵੇਂ ਦਿਨ 60 ਲੱਖ, 9ਵੇਂ ਦਿਨ 85 ਲੱਖ ਅਤੇ 10ਵੇਂ ਦਿਨ ਫਿਲਮ 1 ਕਰੋੜ 5 ਲੱਖ ਦਾ ਕਲੈਕਸ਼ਨ ਕੀਤਾ। ਇੱਕਲੇ ਭਾਰਤ ਵਿੱਚੋਂ ਫਿਲਮ ਨੇ 16 ਕਰੋੜ ਤੋਂ ਜਿਆਦਾ ਦਾ ਕਲੈਕਸ਼ਨ ਕੀਤਾ ਹੈ। ਜੇਕਰ ਵਿਦੇਸ਼ੀ ਕਲੈਕਸ਼ਨ ਮਿਲਾ ਲਿਆ ਜਾਵੇ ਤਾਂ ਫਿਲਮ ਹੁਣ ਤੱਕ 30 ਕਰੋੜ ਦੇ ਅੰਕੜੇ ਕੋਲ ਪਹੁੰਚ ਗਈ ਹੈ। ਇਹ ਦੇਖਣਾ ਬਾਕੀ ਹੈ ਕਿ ਫਿਲਮ ਆਉਣ ਵਾਲੇ ਦਿਨਾਂ ਵਿੱਚ ਕਿੰਨਾ ਕਲੈਕਸ਼ਨ ਕਰਦੀ ਹਾਂ, ਹਾਲਾਂਕਿ ਇਹ ਤੈਅ ਹੋ ਗਿਆ ਹੈ ਕਿ ਇਹ ਫਿਲਮ ਇਸ ਸਾਲ ਦੀ ਸਭ ਤੋਂ ਹਿੱਟ ਫਿਲਮ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.