ਚੰਡੀਗੜ੍ਹ: 'ਬ੍ਰਾਊਨ ਰੰਗ', 'ਲਵ ਡੋਜ਼' ਅਤੇ 'ਦੇਸੀ ਕਲਾਕਾਰ' ਵਰਗੇ ਗੀਤਾਂ ਲਈ ਪੂਰੀ ਦੁਨੀਆਂ ਵਿੱਚ ਮਸ਼ਹੂਰ ਰੈਪਰ-ਗਾਇਕ ਯੋ ਯੋ ਹਨੀ ਸਿੰਘ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਪਹੁੰਚੇ। ਜਿੱਥੇ ਗਾਇਕ-ਰੈਪਰ ਨੇ ਕਾਫੀ ਨਵੀਆਂ ਗੱਲਾਂ ਸਾਂਝੀਆਂ ਕੀਤੀਆਂ। ਉੱਥੇ ਹੀ ਗਾਇਕ ਤੋਂ ਇੰਟਰਵਿਊ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਬਾਰੇ ਪੁੱਛਿਆ ਗਿਆ।
ਜਾਣੋ ਕਰਨ ਔਜਲਾ ਬਾਰੇ ਕੀ ਬੋਲੇ ਹਨੀ ਸਿੰਘ: ਜਦੋਂ ਗਾਇਕ-ਰੈਪਰ ਹਨੀ ਸਿੰਘ ਤੋਂ ਪੁੱਛਿਆ ਗਿਆ ਕਿ ਉਹ ਕਰਨ ਔਜਲਾ ਬਾਰੇ ਸੋਚਦੇ ਹਨ ਤਾਂ ਉਨ੍ਹਾਂ ਨੇ ਕਿਹਾ, 'ਕਰਨ ਔਜਲਾ ਇੱਕ ਸ਼ਾਨਦਾਰ ਕਲਾਕਾਰ ਹੈ, ਉਹ ਬਹੁਤ ਉੱਦਮੀ ਹੈ, ਉਹ ਅਜਿਹਾ ਕਲਾਕਾਰ ਹੈ, ਜੋ ਰੇਗਿਸਤਾਨ ਵਿੱਚ ਵੀ ਖੂਹ ਪੱਟ ਕੇ ਪਾਣੀ ਕੱਢ ਲਏ, ਉਹ ਇੰਨਾ ਮਿਹਨਤੀ ਇਨਸਾਨ ਹੈ, ਉਸਨੂੰ ਮੈਂ ਕਈ ਸਾਲਾਂ ਤੋਂ ਦੇਖ ਰਿਹਾ ਹਾਂ।'
ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਗਾਇਕ ਨੇ ਅੱਗੇ ਕਿਹਾ, 'ਕਰਨ ਔਜਲਾ ਮੇਰੇ ਤੋਂ ਬਿਹਤਰ ਹੈ, ਉਹ ਦਿਮਾਗ ਤੋਂ ਬਹੁਤ ਬੁੱਧੀਮਾਨ ਹੈ, ਬਹੁਤ ਹੁਸ਼ਿਆਰ ਵੀ ਹੈ, ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਮੇਰਾ ਭਰਾ ਹੈ ਉਹ।' ਇਸ ਤੋਂ ਇਲਾਵਾ ਹਨੀ ਸਿੰਘ ਨੇ ਆਪਣੇ ਅਤੇ ਰੈਪਰ ਬਾਦਸ਼ਾਹ ਦੇ ਰਿਸ਼ਤੇ ਨੂੰ ਲੈ ਕੇ ਵੀ ਕਾਫੀ ਗੱਲਾਂ ਸਾਂਝੀਆਂ ਕੀਤੀਆਂ। ਹੁਣ ਫੈਨਜ਼ ਵੀ ਇਸ ਵੀਡੀਓ ਉਤੇ ਆਪਣੀ ਆਪਣੀ ਰਾਏ ਰੱਖ ਰਹੇ ਹਨ ਅਤੇ ਲਾਲ ਦਿਲ ਦੇ ਇਮੋਜੀ ਨਾਲ ਆਪਣੀ ਭਾਵਨਾ ਵਿਅਕਤ ਕਰ ਰਹੇ ਹਨ।
ਇਸ ਦੌਰਾਨ ਜੇਕਰ ਗਾਇਕ ਕਰਨ ਔਜਲਾ ਬਾਰੇ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਆਪਣੇ ਗੀਤ 'ਤੌਬਾ ਤੌਬਾ' ਕਾਰਨ ਸੁਰਖ਼ੀਆਂ ਵਿੱਚ ਛਾਏ ਹੋਏ ਹਨ। ਰਿਲੀਜ਼ ਹੋਣ ਦੇ ਤਿੰਨ ਹਫ਼ਤਿਆਂ ਬਾਅਦ ਵੀ ਗੀਤ ਯੂਟਿਊਬ ਉਤੇ ਟ੍ਰੈਂਡ ਕਰ ਰਿਹਾ ਹੈ, ਗੀਤ ਨੂੰ ਹੁਣ ਤੱਕ 99 ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ।
- ਏਅਰਪੋਰਟ 'ਤੇ ਫੈਨ ਨੇ ਛੂਹੇ ਹਨੀ ਸਿੰਘ ਦੇ ਪੈਰ, ਰੈਪਰ ਨੇ ਕਿਹਾ-ਮੈਂ ਅਜੇ ਇੰਨਾ ਬੁੱਢਾ ਨਹੀਂ ਹੋਇਆ... - Honey Singh
- ਹਨੀ ਸਿੰਘ ਨੇ ਸ਼ਰਾਬ ਪੀ ਕੇ ਨਵੀਂ-ਨਵੇਲੀ ਦੁਲਹਨ ਸੋਨਾਕਸ਼ੀ ਦੇ ਪਤੀ ਜ਼ਹੀਰ ਨੂੰ ਦਿੱਤੀ ਚੇਤਾਵਨੀ, ਬੋਲੇ-ਦੇਖ ਲਵਾਂਗੇ... - Honey Singh Warns Zaheer Iqbal
- ਇਸ ਕਰਜ਼ਾਈ ਕਰਾਟੇ ਖਿਡਾਰੀ ਲਈ ਅੱਗੇ ਆਇਆ ਕਰਨ ਔਜਲਾ, ਲੱਖ ਜਾਂ ਦੋ ਲੱਖ ਨਹੀਂ, ਕੀਤੀ ਪੂਰੇ 9 ਲੱਖ ਦੀ ਮਦਦ - Singer Karan Aujla