ਚੰਡੀਗੜ੍ਹ: ਟੈਲੀਵਿਜ਼ਨ ਅਤੇ ਓਟੀਟੀ ਦੀ ਦੁਨੀਆਂ ਵਿੱਚ ਬਤੌਰ ਸਟੈਂਡਅੱਪ ਕਾਮੇਡੀਅਨ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਬਹੁ-ਪੱਖੀ ਕਲਾਕਾਰ ਰਾਜੀਵ ਠਾਕੁਰ, ਜੋ ਹੁਣ ਸੋਲੋ ਹੀਰੋ ਦੇ ਤੌਰ ਉਤੇ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਮੁੱਖ ਭੂਮਿਕਾ ਨਾਲ ਸਜੀ ਫਿਲਮ 'ਕਦੀ ਤਾਂ ਹੱਸ ਬੋਲ ਵੇ' ਜਲਦ ਰਿਲੀਜ਼ ਹੋਣ ਜਾ ਰਹੀ ਹੈ।
'ਰਾਜੀਵ ਸਿੰਗਲਾ ਪ੍ਰੋਡੋਕਸ਼ਨ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਮਨੋਰੰਜਕ ਡਰਾਮਾ ਅਤੇ ਪਰਿਵਾਰਿਕ ਫਿਲਮ ਦਾ ਨਿਰਦੇਸ਼ਿਤ ਸਤਿੰਦਰ ਸਿੰਘ ਦੇਵ ਵੱਲੋਂ ਕੀਤਾ ਗਿਆ ਹੈ, ਜੋ ਹਾਲ ਹੀ ਵਿੱਚ ਸਾਹਮਣੇ ਆਈਆਂ ਕਈ ਬਹੁ- ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਬਿਨ੍ਹਾਂ ਬੈਂਡ ਚੱਲ ਇੰਗਲੈਂਡ', 'ਮਾਹੀ ਮੇਰਾ ਨਿੱਕਾ ਜਿਹਾ' ਆਦਿ ਵੀ ਸ਼ਾਮਿਲ ਰਹੀਆਂ ਹਨ।
ਨੈੱਟਫਲਿਕਸ ਉਤੇ ਆਨ ਸਟ੍ਰੀਮ ਹੋ ਰਹੇ 'ਦਾ ਗ੍ਰੇਟ ਇੰਡੀਅਨ ਕਪਿਲ ਸ਼ਰਮਾ ਸ਼ੋਅ' ਦਾ ਵੀ ਅੱਜਕੱਲ੍ਹ ਪ੍ਰਭਾਵੀ ਹਿੱਸਾ ਬਣੇ ਹੋਏ ਹਨ ਵਰਸਟਾਈਲ ਅਦਾਕਾਰ ਰਾਜੀਵ ਠਾਕੁਰ, ਜੋ ਇੰਨੀ ਦਿਨੀਂ ਸੋਲੋ ਕਾਮੇਡੀ ਸ਼ੋਅਜ਼ ਨੂੰ ਅੰਜ਼ਾਮ ਦੇਣ ਦੇ ਨਾਲ-ਨਾਲ ਫਿਲਮਾਂ ਨੂੰ ਵੀ ਕਾਫ਼ੀ ਤਰਜੀਹਤ ਦੇ ਰਹੇ ਹਨ, ਜਿੰਨ੍ਹਾਂ ਦੇ ਇਸ ਦਿਸ਼ਾ ਵਿੱਚ ਵਧਾਏ ਜਾ ਰਹੇ ਕਦਮਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਉਕਤ ਪੰਜਾਬੀ ਫਿਲਮ, ਜਿਸ ਵਿੱਚ ਕਾਫ਼ੀ ਮਹੱਤਵਪੂਰਨ ਅਤੇ ਅਲਹਦਾ ਰੋਲ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।
ਮੇਨ ਸਟ੍ਰੀਮ ਕਾਮੇਡੀ ਫਿਲਮਾਂ ਤੋਂ ਵੱਖਰਾ ਹੱਟ ਕੇ ਬਣਾਈ ਗਈ ਉਕਤ ਫਿਲਮ ਦੀ ਸਟਾਰ-ਕਾਸਟ ਨਾਲ ਜੁੜੇ ਰਾਜੀਵ ਠਾਕੁਰ ਤੋਂ ਬਿਨ੍ਹਾਂ ਹੋਰਨਾਂ ਚਿਹਰਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇਰਮਨਮੀਤ ਕੌਰ, ਗੁਰਦਿਆਲ ਪਾਰਸ, ਬਲਜਿੰਦਰ ਕੌਰ, ਸਮੀਪ ਕੰਗ, ਗੁਰਵਿੰਦਰ ਗੁਰੀ, ਰਾਜ ਧਾਲੀਵਾਲ, ਸਾਇਰਾ, ਜਗਮੀਤ ਕੌਰ, ਨੇਹਾ ਦਿਆਲ, ਏਕਤਾ ਗੁਲਾਟੀ, ਮੁਕੇਸ਼ ਚੰਦੇਲੀਆ, ਅਮਰਦੀਪ ਮਾਨਾ, ਨਿਰਭੈ ਧਾਲੀਵਾਲ ਅਤੇ ਗੁਰਜੀਤ ਕੌਰ ਆਦਿ ਵੀ ਸ਼ਾਮਿਲ ਹਨ।
18 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਅਤੇ ਅਮਨ ਸਿੱਧੂ ਵੱਲੋਂ ਲਿਖੀ ਉਕਤ ਫਿਲਮ ਨੂੰ ਪ੍ਰਭਾਵੀ ਮੁਹਾਂਦਰਾ ਦੇਣ ਵਿੱਚ ਡੀ ਓ ਪੀ ਸ਼ਿਵ ਸ਼ਕਤੀ ਅਤੇ ਪ੍ਰਭ ਰਾਮਗੜ੍ਹੀਆ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਇਹ ਵੀ ਪੜ੍ਹੋ: