ਫਰੀਦਕੋਟ: ਪੰਜਾਬੀ ਫ਼ਿਲਮ 'ਗੁਰੂ ਨਾਨਕ ਜਹਾਜ਼' ਨੂੰ ਲੈ ਕੇ ਇੰਨੀ-ਦਿਨੀ ਗਾਇਕ ਤਰਸੇਮ ਜੱਸੜ੍ਹ ਸਿਨੇਮਾਂ ਗਲਿਆਰਿਆ ਵਿੱਚ ਚਰਚਾ ਦਾ ਕੇਂਦਰ ਬਣੇ ਹੋਏ ਹਨ। ਇਸ ਫਿਲਮ ਦੀ ਰਿਲੀਜ਼ ਤੋਂ ਬਾਅਦ ਹੁਣ ਗਾਇਕ ਆਸਟ੍ਰੇਲੀਆ ਟੂਰ ਲਈ ਤਿਆਰ ਹਨ। ਜੀ ਹਾਂ...ਗਾਇਕ ਤਰਸੇਮ ਜੱਸੜ੍ਹ ਨੇ ਆਪਣੇ 'ਟੁਰਬਾਨੇਟਰ ਇਜ਼ ਬੈਕ' ਟੂਰ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਉਹ ਕਈ ਗ੍ਰੈਂਡ ਸ਼ੋਅਜ਼ ਦਾ ਹਿੱਸਾ ਬਣਨਗੇ।
ਕਲਾਸਿਸ ਰਿਕਾਰਡਸ, ਟ੍ਰੂਹਾਵੇਨ ਪ੍ਰੌਪਰਟਪੇਸ਼ ਵੱਲੋ ਸੁਯੰਕਤ ਰੂਪ ਵਿੱਚ ਪ੍ਰਸਤੁਤ ਕੀਤੇ ਜਾ ਰਹੇ ਇਸ ਟੂਰ ਦਾ ਆਯੋਜਨ ਆਉਣ ਵਾਲੇ ਜੁਲਾਈ ਮਹੀਨੇ ਵਿੱਚ ਕੀਤਾ ਜਾਵੇਗਾ। ਇਹ ਇਸ ਸਾਲ ਵਿੱਚ ਹੋਣ ਵਾਲਾ ਉਨ੍ਹਾਂ ਦਾ ਪਹਿਲਾ ਵਿਦੇਸ਼ੀ ਸ਼ੋਅ ਹੋਵੇਗਾ, ਜਿਨ੍ਹਾਂ ਨੂੰ ਉਹ ਫ਼ਿਲਮੀ ਰੁਝੇਵਿਆਂ ਦੇ ਮੱਦੇਨਜ਼ਰ ਕਾਫ਼ੀ ਲੰਬੇ ਸਮੇਂ ਬਾਅਦ ਅੰਜ਼ਾਮ ਦੇਣ ਜਾ ਰਹੇ ਹਨ। ਇਸ ਟੂਰ ਦਾ ਰਸਮੀ ਅਗਾਜ਼ 12 ਜੁਲਾਈ ਨੂੰ ਮੈਲਬੋਰਨ ਦੇ ਡੂਡਲੀ ਸਟ੍ਰੀਟ ਵਿਖੇ ਹੋਣ ਜਾ ਰਹੇ ਵਿਸ਼ਾਲ ਕੰਸਰਟ ਨਾਲ ਹੋਵੇਗਾ, ਜਿਸ ਨੂੰ ਬੇਹੱਦ ਆਲੀਸ਼ਾਨ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ।
ਆਸਟ੍ਰੇਲੀਆ ਭਰ ਵਿੱਚ ਉਤਸੁਕਤਾ ਦਾ ਕੇਂਦਰ ਬਣੇ ਇਸ ਸ਼ੋਅ ਦੇ ਸ਼ੁਰੂਆਤੀ ਫੇਜ ਵਿੱਚ ਪ੍ਰਬੰਧਕਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਬਿੱਗ ਸਕੇਲ ਉੱਪਰ ਕਰਵਾਏ ਜਾ ਰਹੇ ਇਸ ਗ੍ਰੈਂਡ ਕੰਸਰਟ ਦੀਆਂ ਤਿਆਰੀਆਂ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਸਾਲ 2024 ਅਤੇ 2025 ਦੀ ਫ਼ਿਲਮੀ ਸਰਗਰਮੀ ਬਾਅਦ ਹੁਣ ਗਾਇਕ ਤਰਸੇਮ ਜੱਸੜ੍ਹ ਇੱਕ ਵਾਰ ਫਿਰ ਸਟੇਜ਼ ਸ਼ੋਅ ਦੀ ਦੁਨੀਆਂ ਵਿੱਚ ਸ਼ਾਨਦਾਰ ਵਾਪਸੀ ਲਈ ਤਿਆਰ ਹਨ। ਇਸ ਟੂਰ ਦੌਰਾਨ ਗਾਇਕ ਤਰਸੇਮ ਜੱਸੜ੍ਹ ਹੋਰ ਕਈ ਆਸਟ੍ਰੇਲੀਅਨ ਸੂਬਿਆਂ ਵਿੱਚ ਵੀ ਆਪਣੇ ਇਨ੍ਹਾਂ ਸ਼ੋਅਜ਼ ਦਾ ਹਿੱਸਾ ਬਣਨਗੇ, ਜਿਨ੍ਹਾਂ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।
ਓਧਰ ਫ਼ਿਲਮੀ ਕਰੀਅਰ ਬਾਰੇ ਗੱਲ ਕੀਤੀ ਜਾਵੇ ਤਾਂ ਹਾਲ ਫ਼ਿਲਹਾਲ ਵਿੱਚ ਤਰਸੇਮ ਜੱਸੜ ਵੱਲੋਂ ਕਿਸੇ ਨਵੀਂ ਪੰਜਾਬੀ ਫ਼ਿਲਮ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਪਣਾ ਪੂਰਾ ਫੋਕਸ ਲਾਈਵ ਸ਼ੋਅਜ਼ 'ਤੇ ਹੀ ਕੇਂਦਰਿਤ ਕਰ ਸਕਦੇ ਹਨ।
ਇਹ ਵੀ ਪੜ੍ਹੋ:-