ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਨਵੇਂ ਸੰਗੀਤਕ ਅਯਾਮ ਸਿਰਜਣ ਵਾਲੇ ਗਾਇਕਾਂ ਵਿੱਚ ਮੋਹਰੀ ਨਾਂਅ ਵਜੋਂ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਿਹਾ ਹੈ ਗਾਇਕ ਗੁਲਾਬ ਸਿੱਧੂ, ਜਿੰਨ੍ਹਾਂ ਵੱਲੋਂ ਬੈਕ-ਟੂ-ਬੈਕ ਜਾਰੀ ਕੀਤੇ ਜਾ ਰਹੇ ਗੀਤ ਇਸ ਸਮੇਂ ਪੰਜਾਬੀ ਸੰਗੀਤ ਜਗਤ ਵਿੱਚ ਸਨਸਨੀ ਪੈਦਾ ਕਰ ਰਹੇ ਹਨ।
ਗਾਇਕ ਗੁਲਾਬ ਸਿੱਧੂ ਦਾ ਵੱਡਾ ਕਾਰਨਾਮਾ
ਬੀਤੀ 15 ਅਪ੍ਰੈਲ ਨੂੰ ਗਾਇਕ ਗੁਲਾਬ ਸਿੱਧੂ ਨੇ ਆਪਣਾ ਜਨਮਦਿਨ ਮਨਾਇਆ। ਇਸ ਦੌਰਾਨ ਗਾਇਕ ਨੇ ਕੁੱਝ ਅਜਿਹਾ ਕੀਤਾ, ਜਿਸ ਕਾਰਨ ਹਰ ਕੋਈ ਗਾਇਕ ਦੀ ਤਾਰੀਫ਼ ਕਰ ਰਿਹਾ ਹੈ, ਜੀ ਹਾਂ, ਦਰਅਸਲ, ਗਾਇਕ ਨੇ ਆਪਣੇ ਜਨਮਦਿਨ ਉਤੇ 11 ਗਰੀਬ ਕੁੜੀਆਂ ਦੇ ਵਿਆਹ ਕਰਵਾਏ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਉਲੇਖਯੋਗ ਹੈ ਕਿ ਇਸ ਪੂਰੇ ਪ੍ਰੋਗਰਾਮ ਵਿੱਚ MP ਮੀਤ ਹੇਅਰ ਵੱਲੋਂ ਵੀ ਪਿੰਡ ਫਰਵਾਹੀ ਵਿਖੇ ਕੁੜੀਆਂ ਦੇ ਵਿਆਹ ਮੌਕੇ ਹਾਜ਼ਰੀ ਲਵਾਈ ਗਈ, ਇਸ ਦੌਰਾਨ ਮੀਤ ਹੇਅਰ ਨੇ ਗਾਇਕ ਦੀ ਰੱਜ ਕੇ ਤਾਰੀਫ਼ ਕੀਤੀ। ਇਸ ਤੋਂ ਇਲਾਵਾ ਗਾਇਕ ਨੇ ਵਿਆਹ ਕਰਵਾਉਣ ਤੋਂ ਬਾਅਦ ਜੋੜਿਆਂ ਨਾਲ ਜ਼ਬਰਦਸਤ ਡਾਂਸ ਵੀ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਮਰਹੂਮ ਸਿੱਧੂ ਮੂਸੇਵਾਲਾ ਨੂੰ ਆਪਣਾ ਮਾਰਗ ਦਰਸ਼ਕ ਮੰਨਣ ਵਾਲੇ ਇਹ ਹੋਣਹਾਰ ਗਾਇਕ ਇੰਨੀ ਦਿਨੀਂ ਸੰਗੀਤਕ ਅਤੇ ਸਿਨੇਮਾ ਦੋਵਾਂ ਹੀ ਖੇਤਰਾਂ ਵਿੱਚ ਆਪਣੀ ਵਿਲੱਖਣ ਧਾਂਕ ਕਾਇਮ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਅਹਿਸਾਸ ਉਨ੍ਹਾਂ ਦੇ ਲਗਾਤਾਰ ਸਾਹਮਣੇ ਆ ਰਹੇ ਫਿਲਮੀ ਅਤੇ ਗੈਰ ਫਿਲਮੀ ਗਾਣੇ ਬਾਖ਼ੂਬੀ ਕਰਵਾ ਰਹੇ ਹਨ।
ਹਾਲ ਹੀ ਦੇ ਦਿਨਾਂ ਵਿੱਚ ਜਾਰੀ ਕੀਤੇ ਆਪਣੇ ਕਈ ਫਿਲਮੀ ਅਤੇ ਗੈਰ ਫਿਲਮੀ ਗਾਣਿਆਂ ਨੂੰ ਲੈ ਕੇ ਚਰਚਾ ਦਾ ਕੇਂਦਰ ਰਹੇ ਇਹ ਬਾ-ਕਮਾਲ ਗਾਇਕ ਅੱਜਕੱਲ੍ਹ ਸਟੇਜ਼ ਸ਼ੋਅਜ਼ ਦੀ ਦੁਨੀਆ ਵਿੱਚ ਪੂਰੀ ਤਰ੍ਹਾਂ ਛਾਏ ਹੋਏ ਹਨ, ਜਿੰਨ੍ਹਾਂ ਦੀ ਵੱਧ ਰਹੀ ਲੋਕਪ੍ਰਿਯਤਾ ਦਾ ਇਜ਼ਹਾਰ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦੇ ਸ਼ੋਅਜ਼ ਦੀ ਵੱਧ ਰਹੀ ਮੰਗ ਵੀ ਭਲੀਭਾਂਤ ਕਰਵਾ ਰਹੀ ਹੈ।
ਇਹ ਵੀ ਪੜ੍ਹੋ: