ETV Bharat / entertainment

ਇਹਨਾਂ 2 ਸਿੰਪਲ ਸੂਟ ਵਾਲੀਆਂ ਸੁੰਦਰੀਆਂ ਨੇ ਫੇਲ੍ਹ ਕੀਤੇ ਵੱਡੇ-ਵੱਡੇ ਪੰਜਾਬੀ ਐਕਟਰ, ਜਾਣੋ ਕਿਵੇਂ - SAUNKAN SAUNKANAY 2

ਨਿਮਰਤ ਖਹਿਰਾ ਅਤੇ ਸਰਗੁਣ ਮਹਿਤਾ ਦੀ ਨਵੀਂ ਰਿਲੀਜ਼ ਹੋਈ ਫਿਲਮ ਇਸ ਸਮੇਂ ਕਾਫੀ ਚੰਗਾ ਬਾਕਸ ਆਫਿਸ ਕਲੈਕਸ਼ਨ ਕਰਦੀ ਨਜ਼ਰੀ ਪੈ ਰਹੀ ਹੈ।

Saunkan Saunkanay 2 Box Office Collection
Saunkan Saunkanay 2 Box Office Collection (Photo: Instagram @sargun mehta)
author img

By ETV Bharat Entertainment Team

Published : June 10, 2025 at 1:45 PM IST

2 Min Read

ਚੰਡੀਗੜ੍ਹ: ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੀ ਤਾਜ਼ਾ ਰਿਲੀਜ਼ ਹੋਈ ਪੰਜਾਬੀ ਫਿਲਮ 'ਸੌਂਕਣ ਸੌਂਕਣੇ 2' ਇਸ ਸਮੇਂ ਕਾਫੀ ਚਰਚਾ ਬਟੋਰ ਰਹੀ ਹੈ, 30 ਮਈ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਹੁਣ ਤੱਕ 20 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

10 ਦਿਨਾਂ ਵਿੱਚ ਕਿੰਨੀ ਕਮਾਈ ਕਰਨ ਵਿੱਚ ਸਫ਼ਲ ਰਹੀ ਹੈ 'ਸੌਂਕਣ ਸੌਂਕਣੇ 2'

ਸੈਕਨਲਿਕ ਅਤੇ ਅਦਾਕਾਰਾ ਸਰਗੁਣ ਮਹਿਤਾ ਦੁਆਰਾ ਸਾਂਝੀ ਕੀਤੀ ਗਈ ਬਾਕਸ ਆਫਿਸ ਰਿਪੋਰਟ ਦੇ ਅਨੁਸਾਰ ਫਿਲਮ ਨੇ ਹੁਣ ਤੱਕ ਭਾਰਤ ਵਿੱਚ ਕਾਫੀ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ਫਿਲਮ ਨੇ ਪਹਿਲੇ ਦਿਨ ਭਾਰਤ ਅਤੇ ਵਿਦੇਸ਼ਾਂ ਵਿੱਚੋਂ ਕੁੱਲ ਮਿਲਾ ਕੇ 4 ਕਰੋੜ 35 ਲੱਖ ਦਾ ਕਲੈਕਸ਼ਨ ਕੀਤਾ। ਦੂਜੇ ਦਿਨ 5 ਕਰੋੜ 25 ਲੱਖ, ਤੀਜੇ ਦਿਨ 7 ਕਰੋੜ 11 ਲੱਖ ਦਾ ਕਲੈਕਸ਼ਨ ਕੀਤਾ, ਜਿਸ ਨਾਲ ਫਿਲਮ ਦਾ 3 ਦਿਨਾਂ ਦਾ ਕਲੈਕਸ਼ਨ 16 ਕਰੋੜ 71 ਲੱਖ ਹੋ ਗਿਆ। ਹਾਲਾਂਕਿ ਇਹ ਕਲੈਕਸ਼ਨ ਇੱਕਲਾ ਭਾਰਤੀ ਨਹੀਂ ਹੈ, ਇਸ ਵਿੱਚ ਵਿਦੇਸ਼ੀ ਕਲੈਕਸ਼ਨ ਵੀ ਸ਼ਾਮਲ ਹੈ।

ਇਸ ਦੌਰਾਨ ਜੇਕਰ ਚੌਥੇ, ਪੰਜਵੇਂ ਅਤੇ 6ਵੇਂ ਦਿਨ ਦੀ ਗੱਲ਼ ਕਰੀਏ ਤਾਂ ਫਿਲਮ ਨੇ ਭਾਰਤ ਵਿੱਚੋਂ ਕ੍ਰਮਵਾਰ 1 ਕਰੋੜ 1 ਲੱਖ, 1 ਕਰੋੜ 15 ਲੱਖ ਅਤੇ 6ਵੇਂ ਦਿਨ 90 ਲੱਖ ਦਾ ਕਲੈਕਸ਼ਨ ਕੀਤਾ। ਫਿਲਮ ਨੇ 7ਵੇਂ ਦਿਨ 80 ਲੱਖ। ਇਸ ਤੋਂ ਬਾਅਦ 8ਵੇਂ ਦਿਨ 60 ਲੱਖ, 9ਵੇਂ ਦਿਨ 85 ਲੱਖ ਅਤੇ 10ਵੇਂ ਦਿਨ ਫਿਲਮ 1 ਕਰੋੜ 5 ਲੱਖ ਦਾ ਕਲੈਕਸ਼ਨ ਕੀਤਾ। ਇੱਕਲੇ ਭਾਰਤ ਵਿੱਚੋਂ ਫਿਲਮ ਨੇ 13 ਤੋਂ ਜਿਆਦਾ ਕਰੋੜ ਦਾ ਕਲੈਕਸ਼ਨ ਕੀਤਾ ਹੈ। ਜੇਕਰ ਵਿਦੇਸ਼ੀ ਕਲੈਕਸ਼ਨ ਮਿਲਾ ਲਿਆ ਜਾਵੇ ਤਾਂ ਫਿਲਮ ਹੁਣ ਤੱਕ 30 ਕਰੋੜ ਦੇ ਅੰਕੜੇ ਕੋਲ ਪਹੁੰਚ ਗਈ ਹੈ।

'ਸੌਂਕਣ ਸੌਂਕਣੇ 2' ਬਾਰੇ

ਪੰਜਾਬੀ ਸਿਨੇਮਾ ਦੀ ਡਾਂਵਾਡੋਲ ਸਥਿਤੀ ਤੋਂ ਉਭਾਰਨ ਦਾ ਸਬੱਬ ਬਣੀ ਉਕਤ ਫਿਲਮ ਦਾ ਲੇਖਣ ਅੰਬਰਦੀਪ ਸਿੰਘ ਅਤੇ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ, ਜੋ ਪਹਿਲੀ ਵਾਰ ਇਸ ਸੀਕਵਲ ਫਿਲਮ ਦਾ ਬਤੌਰ ਨਿਰਦੇਸ਼ਕ ਹਿੱਸਾ ਬਣੇ ਹਨ, ਜਦਕਿ ਪਹਿਲੋਂ ਆਏ ਭਾਗ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਰਾਓ ਦੁਆਰਾ ਕੀਤਾ ਗਿਆ ਸੀ। 'ਨਾਦ ਸਟੂਡੀਓ' ਅਤੇ 'ਡ੍ਰੀਮੀਆਤਾ ਐਂਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਗਈ ਉਕਤ ਮੰਨੋਰੰਜਕ ਅਤੇ ਪਰਿਵਾਰਿਕ ਫਿਲਮ ਦਾ ਨਿਰਮਾਣ ਜਤਿਨ ਸੇਠੀ, ਸਰਗੁਣ ਮਹਿਤਾ ਅਤੇ ਰਵੀ ਦੂਬੇ ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ ਹੈ।

ਉਲੇਖਯੋਗ ਹੈ ਕਿ ਜਿੱਥੇ ਕਮਾਈ ਦੇ ਮਾਮਲੇ ਵਿੱਚ ਫਿਲਮ ਕਾਫੀ ਅੱਗੇ ਨਿਕਲਦੀ ਜਾ ਰਹੀ ਹੈ, ਉੱਥੇ ਹੀ ਫਿਲਮ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ, ਕੁੱਝ ਪ੍ਰਸ਼ੰਸਕਾਂ ਨੇ ਫਿਲਮ ਦੀ ਕਾਫੀ ਨਿੰਦਾ ਕੀਤੀ ਹੈ, ਹਾਲਾਂਕਿ ਕੁੱਝ ਨੇ ਫਿਲਮ ਨੂੰ ਕਾਫੀ ਸ਼ਾਨਦਾਰ ਦੱਸਿਆ ਹੈ।

ਸਾਲ 2024 ਵਿੱਚ ਰਿਲੀਜ਼ ਹੋਈ ਸਰਗੁਣ ਮਹਿਤਾ ਪ੍ਰੋਡੋਕਸ਼ਨ ਹਾਊਸ ਦੀ 'ਜੱਟ ਨੂੰ ਚੁੜੈਲ ਟੱਕਰੀ' ਤੋਂ ਬਾਅਦ ਇਹ ਇੱਕ ਅਜਿਹੀ ਫਿਲਮ ਸਾਬਤ ਹੋਣ ਜਾ ਰਹੀ ਹੈ, ਜੋ ਸਰਗੁਣ ਮਹਿਤਾ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ 'ਡ੍ਰੀਮੀਆਤਾ ਐਂਟਰਟੇਨਮੈਂਟ' ਨੂੰ ਹੋਰ ਮਜ਼ਬੂਤ ਸਿਨੇਮਾ ਸਥਿਤੀ ਵੱਲ ਲਿਜਾਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਫਿਲਮ ਵਿੱਚ ਸਰਗੁਣ ਮਹਿਤਾ ਦੂਹਰੇ ਕਿਰਦਾਰ ਵਿੱਚ ਨਜ਼ਰ ਆਈ ਹੈ।

2 ਸੁੰਦਰੀਆਂ ਸਾਹਮਣੇ ਫੇਲ੍ਹ ਉਤੇ ਵੱਡੇ ਪੰਜਾਬੀ ਅਦਾਕਾਰ

ਉਲੇਖਯੋਗ ਹੈ ਕਿ 'ਸੌਂਕਣ ਸੌਂਕਣੇ 2' ਪੰਜਾਬੀ ਸਿਨੇਮਾ ਦੀ ਪਹਿਲੀ ਅਜਿਹੀ ਫਿਲਮ ਹੋਵੇਗੀ, ਜਿਸ ਨੇ ਬਾਕਸ ਆਫਿਸ ਉਤੇ ਇਹਨਾਂ ਚੰਗਾ ਪ੍ਰਦਸ਼ਨ ਕੀਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕਈ ਵੱਡੇ ਸਿਤਾਰਿਆਂ ਦੀਆਂ ਫਿਲਮਾਂ ਰਿਲੀਜ਼ ਹੋਈਆਂ ਸਨ, ਜਿਸ ਵਿੱਚ ਬੱਬੂ ਮਾਨ, ਸਤਿੰਦਰ ਸਰਤਾਜ, ਗੁਰੂ ਰੰਧਾਵਾ, ਜੈ ਰੰਧਾਵਾ ਅਤੇ ਦੇਵ ਖਰੌੜ ਵਰਗੇ ਕਈ ਵੱਡੇ ਨਾਂਅ ਸ਼ਾਮਲ ਸਨ। ਇਹਨਾਂ ਵਿੱਚੋਂ ਕਿਸੇ ਵੀ ਵੱਡੇ ਅਦਾਕਾਰ ਦੀ ਫਿਲਮ ਨੇ ਬਾਕਸ ਆਫਿਸ ਉਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.