ਚੰਡੀਗੜ੍ਹ: ਸਾਲ 2018 ਅਤੇ 2019 ਵਿੱਚ ਰਿਲੀਜ਼ ਹੋਈਆਂ ਬਹੁ-ਚਰਚਿਤ ਪੰਜਾਬੀ ਫਿਲਮਾਂ ਕ੍ਰਮਵਾਰ 'ਮਿਸਟਰ ਐਂਡ ਮਿਸਿਜ਼ 420 ਰਿਟਰਨਸ' ਅਤੇ 'ਹਾਈ ਐਂਡ ਯਾਰੀਆਂ' ਦਾ ਸ਼ਾਨਦਾਰ ਅਤੇ ਪ੍ਰਭਾਵੀ ਹਿੱਸਾ ਰਹੇ ਹਨ ਅਦਾਕਾਰ ਜੱਸੀ ਗਿੱਲ ਅਤੇ ਰਣਜੀਤ ਬਾਵਾ, ਜੋ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਮੁੜ ਇਕੱਠਿਆਂ ਸਿਲਵਰ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਏਨਾ ਨੂੰ ਰਹਿਨਾ ਸਹਿਨਾ ਨੀ ਆਉਂਦਾ' ਵਿੱਚ ਜਲਦ ਨਜ਼ਰ ਆਉਣਗੇ, ਜਿੰਨ੍ਹਾਂ ਦੀ ਇਸ ਸੰਦੇਸ਼ਮਕ ਪੰਜਾਬੀ ਫਿਲਮ ਦਾ ਪਹਿਲਾਂ ਲੁੱਕ ਅੱਜ ਜਾਰੀ ਕਰ ਦਿੱਤਾ ਗਿਆ ਹੈ।
'ਕਲਟਰ ਮੋਸ਼ਨ ਪਿਕਚਰਸ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਪੱਕੇ ਵਰਸਿਜ਼ ਇੰਟਰਨੈਸ਼ਨਲ ਸਟੂਡੈਂਟਸ' ਦੀ ਇਨ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਸਟੋਰੀ ਲੇਖਣ ਅਤੇ ਨਿਰਦੇਸ਼ਨ ਰੂਪਨ ਬਲ ਦੁਆਰਾ ਕੀਤਾ ਗਿਆ ਹੈ, ਜੋ ਮਿਊਜ਼ਿਕ ਵੀਡੀਓਜ਼ ਦੀ ਦੁਨੀਆਂ ਵਿੱਚ ਬਤੌਰ ਨਿਰਦੇਸ਼ਕ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਕੈਨੇਡਾ ਦੇ ਟੋਰਾਂਟੋ ਆਦਿ ਦੀਆਂ ਵੱਖ-ਵੱਖ ਲੋਕੇਸ਼ਨਾਂ ਵਿਖੇ ਫਿਲਮਾਈ ਗਈ ਉਕਤ ਕਾਮੇਡੀ-ਡਰਾਮਾ ਅਤੇ ਅਰਥ-ਭਰਪੂਰ ਫਿਲਮ ਦਾ ਸਕਰੀਨ ਪਲੇਅ ਲੇਖਣ ਸੁਰਿੰਦਰ ਅਰੋੜਾ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੁਆਰਾ ਮਨੋਰੰਜਕਤਾ ਪੂਰਵਕ ਬੁਣੀ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਜੱਸੀ ਗਿੱਲ, ਰਣਜੀਤ ਬਾਵਾ, ਮੈਂਡੀ ਤੱਖੜ੍ਹ, ਨਿਰਮਲ ਰਿਸ਼ੀ, ਨਾਸਿਰ ਚਿਨਯੋਤੀ, ਸਪਨਾ ਪੱਬੀ, ਰਵਿੰਦਰ ਮੰਡ ਅਤੇ ਸੰਗਤਾਰ ਸ਼ਾਮਿਲ ਹਨ।
ਇੰਨ੍ਹਾਂ ਸਭਨਾਂ ਤੋਂ ਇਲਾਵਾ ਪਾਕਿਸਤਾਨੀ ਸਿਨੇਮਾ ਅਤੇ ਟੈਲੀਵਿਜ਼ਨ ਦੀ ਦੁਨੀਆ ਦਾ ਮਸ਼ਹੂਰ ਅਤੇ ਚਰਚਿਤ ਚਿਹਰਾ ਮੰਨੇ ਜਾਂਦੇ ਇਮਰਾਨ ਅਸ਼ਰਫ ਵੀ ਉਕਤ ਫਿਲਮ ਦਾ ਖਾਸ ਆਕਰਸ਼ਣ ਹੋਣਗੇ, ਜੋ ਕਾਫ਼ੀ ਮਹੱਤਵਪੂਰਨ ਅਤੇ ਲੀਡ ਭੂਮਿਕਾ ਦੁਆਰਾ ਪਾਲੀਵੁੱਡ ਵਿੱਚ ਅਪਣੀ ਪ੍ਰਭਾਵਸ਼ਾਲੀ ਮੌਜ਼ੂਦਗੀ ਦਰਜ ਕਰਵਾਉਣਗੇ, ਜਿੰਨ੍ਹਾਂ ਦੀ ਬਤੌਰ ਅਦਾਕਾਰ ਚੜ੍ਹਦੇ ਪੰਜਾਬ ਦੀ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ। 16 ਮਈ 2025 ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਉਪਿੰਦਰ ਸਿੰਘ ਮਰਵਾਹਾ, ਬੋਬੀ ਬਜਾਜ, ਅਦੀਬ ਬਿੰਦਰਾ ਅਤੇ ਅਵਨੀਤ ਮਰਵਾਹਾ ਹਨ।
ਇਹ ਵੀ ਪੜ੍ਹੋ: