ਚੰਡੀਗੜ੍ਹ: ਸਾਲ 2024 ਵਿੱਚ ਸਫ਼ਲਤਾ ਦਾ ਸਿਖਰ ਹੰਢਾਂ ਚੁੱਕਾ ਪੰਜਾਬੀ ਸਿਨੇਮਾ ਇਸ ਚਾਲੂ ਵਰ੍ਹੇ ਕਾਰੋਬਾਰੀ ਠਹਿਰਾਵ ਵੱਲ ਵੱਧਦਾ ਨਜ਼ਰ ਆ ਰਿਹਾ ਹੈ, ਜਿਸ ਦੀ ਸੁਖਦ ਪ੍ਰਸਥਿਤੀਆਂ ਨਾਲ ਅੋਤ ਪੋਤ ਰਹੀ ਹਾਲੀਆਂ ਦ੍ਰਿਸ਼ਾਂਵਲੀ ਨੂੰ ਹੁਣ ਤੱਕ ਰਿਲੀਜ਼ ਹੋਈਆਂ ਫਿਲਮਾਂ ਦੀ ਅਸਫਲਤਾ ਨੇ ਪੂਰੀ ਤਰ੍ਹਾਂ ਤਬਦੀਲ ਕਰਕੇ ਰੱਖ ਦਿੱਤਾ ਹੈ।
ਵਰ੍ਹੇ 2025 ਦੀ ਪਹਿਲੀ ਤਿਮਾਹੀ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚੋਂ ਜਿਆਦਾਤਰ ਅਪਣੀ ਲਾਗਤ ਵੀ ਵਸੂਲ ਕਰਨ ਵਿੱਚ ਅਸਫ਼ਲ ਰਹੀਆਂ ਹਨ, ਜਿੰਨ੍ਹਾਂ ਦੀ ਬਾਕਸ ਆਫਿਸ ਉਤੇ ਹੋਈ ਬੁਰੀ ਹਾਲਤ ਨੇ ਨਵੇਂ ਨਿਰਮਾਤਾਵਾਂ ਹੀ ਨਹੀਂ, ਸਗੋਂ ਵੱਡੇ ਅਤੇ ਮੇਨ ਸਟ੍ਰੀਮ ਪ੍ਰੋਡੋਕਸ਼ਨ ਹਾਊਸ ਨੂੰ ਵੀ ਧੜਾਧੜ ਕੀਤੇ ਜਾ ਰਹੇ ਨਵ ਫਿਲਮ ਨਿਰਮਾਣ ਤੋਂ ਕਦਮ ਪਿਛਾਂਹ ਖਿੱਚਣ ਲਈ ਮਜ਼ਬੂਰ ਕਰ ਦਿੱਤਾ ਹੈ।
ਸਟਾਰੀ ਸਿਸਟਮ ਦਾ ਪ੍ਰਭਾਵ ਵੀ ਹੋ ਰਿਹਾ ਬੇਅਸਰ
ਪੰਜਾਬੀ ਸਿਨੇਮਾ ਲਈ ਰੀਡ ਦੀ ਹੱਡੀ ਮੰਨੇ ਜਾਂਦੇ ਰਹੇ ਅਤੇ ਸਫਲਤਾ ਦੀ ਗਾਰੰਟੀ ਮੰਨੇ ਜਾਂਦੇ ਸਟਾਰੀ ਸਿਸਟਮ ਦਾ ਪ੍ਰਭਾਵ ਵੀ ਇੰਨੀ ਦਿਨੀਂ ਬੁਰੀ ਤਰ੍ਹਾਂ ਬੇਅਸਰ ਹੁੰਦਾ ਨਜ਼ਰੀ ਆ ਰਿਹਾ ਹੈ, ਜਿਸ ਸੰਬੰਧਤ ਟੁੱਟ ਰਹੇ ਇਸ ਤਿਲਸਮ ਦਾ ਪ੍ਰਗਟਾਵਾ ਰਿਲੀਜ਼ ਹੋਈਆਂ ਕਈ ਮਲਟੀ-ਸਟਾਰਰ ਅਤੇ ਅਜਿਹੀਆਂ ਵੱਡ ਅਕਾਰੀ ਫਿਲਮਾਂ ਦੀ ਅਸਫ਼ਲਤਾ ਨੇ ਭਲੀਭਾਂਤ ਕਰਵਾ ਦਿੱਤਾ ਹੈ, ਜਿੰਨ੍ਹਾਂ ਦੀ ਸਟਾਰ-ਕਾਸਟ ਵਿੱਚ ਉੱਚ-ਕੋਟੀ ਸਟਾਰਜ਼ ਸ਼ਾਮਿਲ ਰਹੇ ਹਨ।
ਵੱਡੇ ਪ੍ਰੋਡੋਕਸ਼ਨ ਹਾਊਸ ਵੀ ਬਚ-ਬਚ ਕੇ ਵਧਾ ਰਹੇ ਨੇ ਕਦਮ
ਪਾਲੀਵੁੱਡ ਦੇ ਗਲਿਆਰਿਆਂ ਵਿੱਚ ਅੰਦਰੋਂ ਅੰਦਰੀ ਛਾਈ ਹੋਈ ਮਾਯੂਸੀ ਅਤੇ ਖਾਮੋਸ਼ੀ ਭਰੇ ਆਲਮ ਦਾ ਅਹਿਸਾਸ ਮੇਨ ਸਟ੍ਰੀਮ ਪ੍ਰੋਡੋਕਸ਼ਨ ਹਾਊਸ ਦੀ ਚੁੱਪ ਅਤੇ ਬੋਚ ਬੋਚ ਕੇ ਕਦਮ ਅਗਾਂਹ ਵਧਾਉਣ ਦੀ ਕਵਾਇਦ ਵੀ ਕਰਵਾ ਰਹੀ ਹੈ, ਜਿੰਨ੍ਹਾਂ ਵੱਲੋਂ ਅਪਣਾਈ ਜਾ ਰਹੀ ਇਸ ਸਹਿਜਤਾ ਤੋਂ ਪਾਲੀਵੁੱਡ ਦੀ ਬਦਲ ਰਹੀ ਦ੍ਰਿਸ਼ਾਂਵਲੀ ਦਾ ਅੰਦਾਜ਼ਾਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਨਵ ਅਨਾਊਸਮੈਂਟ ਅਤੇ ਸ਼ੂਟਿੰਗਜ ਸਿਲਸਿਲੇ ਦੀ ਗਰਮਾਹਟ ਵੀ ਹੋ ਰਹੀ ਹੈ ਠੰਡੀ
ਪੰਜਾਬ ਦੇ ਹਰ ਹਿੱਸੇ ਵਿੱਚ ਫਿਲਮੀ ਸ਼ੂਟਿੰਗਜ਼ ਦੇ ਚਰਨ ਉਤੇ ਰਹੇ ਹਾਲੀਆ ਸਿਲਸਿਲੇ ਵਿੱਚ ਵੀ ਇੰਨੀ ਦਿਨੀਂ ਭਾਰੀ ਖਲਾਅ ਪੈਦਾ ਹੁੰਦਾ ਜਾ ਰਿਹਾ ਹੈ, ਜਿਸ ਦਾ ਪ੍ਰਤੱਖ ਅਹਿਸਾਸ ਸੈੱਟ ਉਤੇ ਪੁੱਜੀਆਂ ਕੁਝ ਕੁ ਪੰਜਾਬੀ ਫਿਲਮਾਂ ਵੀ ਭਲੀਭਾਂਤ ਕਰਵਾ ਰਹੀਆਂ ਹਨ।
ਗਾਇਕੀ ਖੇਤਰ 'ਚ ਮਸ਼ਰੂਫੀਅਤ ਵਧਾ ਰਹੇ ਸਿਨੇਮਾ ਦਾ ਪ੍ਰਭਾਵੀ ਹਿੱਸਾ ਰਹੇ ਗਾਇਕ
ਪੰਜਾਬੀ ਸਿਨੇਮਾ ਨੂੰ ਹਾਲੀਆਂ ਸਮੇਂ ਤਰਜੀਹਤ ਵਜੋਂ ਰੱਖਦੇ ਰਹੇ ਅਤੇ ਇਸ ਖੇਤਰ ਦਾ ਪ੍ਰਭਾਵੀ ਹਿੱਸਾ ਰਹੇ ਕਈ ਵੱਡੇ ਗਾਇਕ ਅੱਜਕੱਲ੍ਹ ਮੁੜ ਅਪਣੇ ਅਸਲ ਸੰਗੀਤਕ ਗਲਿਆਰਿਆਂ ਵਿੱਚ ਜਿਆਦਾ ਮਸ਼ਰੂਫੀਅਤ ਵਧਾਉਂਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੀ ਇੱਕੋਂ ਸਮੇਂ ਕਈ ਕਈ ਫਿਲਮਾਂ ਦਾ ਹਿੱਸਾ ਬਣੇ ਰਹਿਣ ਦੀ ਅਪਣਾਈ ਜਾਣ ਵਾਲੀ ਕਵਾਇਦ ਇੰਨੀ ਦਿਨੀਂ ਮਹਿਜ਼ ਇੱਕ-ਅੱਧ ਫਿਲਮ ਦੀ ਸ਼ੂਟਿੰਗ ਕੀਤੇ ਜਾਣ ਤੱਕ ਹੀ ਸਿਮਟ ਚੁੱਕੀ ਹੈ।
ਇਹ ਵੀ ਪੜ੍ਹੋ:
- ...ਤਾਂ ਇਹ ਸੀ ਜਲ੍ਹਿਆਂਵਾਲਾ ਬਾਗ ਦਾ ਅਸਲੀ ਸੱਚ, ਇਸ ਬੰਦੇ ਨੇ ਲੈ ਲਿਆ ਸੀ ਜਨਰਲ ਡਾਇਰ ਨਾਲ ਸਿੱਧਾ ਹੀ ਪੰਗਾ, 'ਕੇਸਰੀ 2' ਨੇ ਕੀਤਾ ਖੁਲਾਸਾ
- ਕੀ ਬੁਰੀ ਤਰ੍ਹਾਂ ਫਲਾਪ ਹੋ ਜਾਏਗੀ ਗਿੱਪੀ ਗਰੇਵਾਲ ਦੀ 'ਅਕਾਲ'? 8 ਦਿਨਾਂ ਵਿੱਚ ਕੀਤੀ ਸਿਰਫ਼ ਇੰਨੀ ਕਮਾਈ
- ...ਤਾਂ ਇਹ ਹੈ ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਦੀ ਲਾਡਲੀ ਦਾ ਨਾਂਅ, ਜੋੜੇ ਨੇ ਸਾਂਝੀ ਕੀਤੀ ਆਪਣੀ ਬੱਚੀ ਦੀ ਪਹਿਲੀ ਤਸਵੀਰ