ਹੈਦਰਾਬਾਦ ਡੈਸਕ: ਪੰਜਾਬੀ ਇੰਡਸਟਰੀ ਦੀ ਅਦਾਕਾਰਾ ਨੀਰੂ ਬਾਜਵਾ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਐਕਟਿਵ ਦਿਖਾਈ ਦਿੰਦੀ ਹੈ। ਉਨ੍ਹਾਂ ਵਲੋਂ ਜਿੱਥੇ ਤਾਂ ਆਪਣੇ ਕੰਮ ਨੂੰ ਲੈ ਕੇ ਹਰ ਨਵਾਂ ਅੱਪਡੇਟ ਦਿੰਦੇ ਹਨ, ਉੱਥੇ ਹੀ ਉਨ੍ਹਾਂ ਵਲੋਂ ਕੁਝ ਫਨੀ ਵੀਡੀਓਜ਼ ਵੀ ਬਣਾ ਕੇ ਸ਼ੇਅਰ ਕੀਤੀਆਂ ਜਾਂਦੀਆਂ ਹਨ। ਅਜਿਹੇ ਵਿੱਚ ਨੀਰੂ ਵਲੋਂ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਉਨ੍ਹਾਂ ਦੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਨੀਰੂ ਬਾਜਵਾ ਦੀ ਫਨੀ ਵੀਡੀਓ
ਹਾਲ ਹੀ ਵਿੱਚ, ਨੀਰੂ ਬਾਜਵਾ ਵਲੋਂ ਇੱਕ ਫਨੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਪੁਲਿਸ ਨੂੰ ਫੋਨ ਲਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਬੁੱਗਾ (ਪਤੀ) ਗੱਲ ਨਹੀਂ ਕਰਦਾ ਅਤੇ ਉਸ ਨੂੰ ਚੁੱਕ ਲਓ। ਇਸ ਵੀਡੀਓ ਨੂੰ ਨੀਰੂ ਦੇ ਫੈਨਜ਼ ਵਲੋਂ ਕਾਫੀ ਲਾਈਕ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਦਰਅਸਲ, ਨੀਰੂ ਬਾਜਵਾ ਇੰਸਟਾਗ੍ਰਾਮ ਉੱਤੇ ਫਨੀ ਰੀਲ ਬਣਾ ਰਹੀ ਹੈ ਅਤੇ ਫਿਰ ਉਸ ਨੂੰ ਪੋਸਟ ਕੀਤਾ ਹੈ। ਪੋਸਟ ਕਰਦੇ ਸਮੇਂ ਉਨ੍ਹਾਂ ਨੇ ਕੈਪਸ਼ਨ ਵਿੱਚ ਸਿਰਫ਼ ਇੱਕ ਇਮੋਜੀ ਦੀ ਹੀ ਵਰਤੋਂ ਕੀਤੀ ਹੈ।
5 ਲੱਖ ਤੋਂ ਵੱਧ ਲਾਈਕਸ ਮਿਲੇ
ਦੱਸ ਦਈਏ ਕਿ ਨੀਰੂ ਬਾਜਵਾ ਦੀ ਇਸ ਫਨੀ ਵੀਡੀਓ ਨੂੰ ਹੁਣ ਤੱਕ 5 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ ਫੈਨਜ਼ ਵਲੋਂ ਇਹ ਵੀਡੀਓ 1 ਲੱਖ, 39 ਵਾਰ ਤੋਂ ਵੱਧ ਸ਼ੇਅਰ ਕੀਤਾ ਗਿਆ ਹੈ। ਨੀਰੂ ਦੇ ਫੈਨਜ਼ ਵਲੋਂ ਉਨ੍ਹਾਂ ਇਸ ਪੋਸਟ ਹੇਠਾਂ ਫਨੀ ਕੁਮੈਂਟ ਕੀਤੇ ਜਾ ਰਹੇ ਹਨ। ਕਈ ਫੈਨਜ਼ ਨੇ ਤਾਂ ਉਨ੍ਹਾਂ ਨਾਲ ਮਿਲਣ ਤੱਕ ਦਾ ਜ਼ਿਕਰ ਕਰ ਦਿੱਤਾ। ਇੱਕ ਯੂਜ਼ਰ ਨੇ ਲਿੱਖਿਆ- 'ਇਹ ਵੀਡੀਓ ਉਸ (ਬੁੱਗੇ) ਨੂੰ ਭੇਜ ਦਿਓ, ਤਾਂ ਜੋ ਪਟੇ ਪੈਣ ਤੋਂ ਪਹਿਲਾਂ ਹੀ ਗੱਲ ਕਰ ਲਵੇ।'
ਨੀਰੂ ਬਾਜਵਾ ਦੀਆਂ ਅਪਕਮਿੰਗ ਮੂਵੀਜ਼ ਬਾਰੇ
ਅਦਾਕਾਰਾ ਅਤੇ ਨਿਰਮਾਤਰੀ ਵਜੋ ਨਵੇਂ ਅਯਾਮ ਸਿਰਜ ਰਹੀ ਅਦਾਕਾਰਾ ਨੀਰੂ ਬਾਜਵਾ ਦੇ ਮੌਜੂਦਾ ਵਰਕ ਰੁਝੇਵਿਆਂ ਵੱਲ ਨਜ਼ਰਸਾਨੀ ਕਰੀਏ ਤਾਂ ਉਹ ਜਿੱਥੇ ਦੇਵ ਖਰੌੜ ਸਟਾਰਰ ਅਤੇ ਮਲਟੀ-ਸਟਾਰਰ ਪੰਜਾਬੀ ਫ਼ਿਲਮ 'ਮਧਾਣੀਆਂ' ਦਾ ਇੰਨੀ ਦਿਨੀ ਕਾਫ਼ੀ ਅਹਿਮ ਅਤੇ ਪ੍ਰਭਾਵੀ ਹਿੱਸਾ ਬਣੇ ਹੋਏ ਹਨ। ਉੱਥੇ ਹੀ ਅਜੇ ਦੇਵਗਨ ਦੇ ਹੋਮ ਪ੍ਰੋਡੋਕਸ਼ਨ ਵੱਲੋ ਬਣਾਈ ਜਾ ਰਹੀ ਬਹੁ-ਚਰਚਿਤ ਸੀਕੁਅਲ ਫ਼ਿਲਮ 'ਸਨ ਆਫ ਸਰਦਾਰ 2' ਵਿਚ ਵੀ ਉਹ ਨਜ਼ਰ ਆਵੇਗੀ, ਜਿਸ ਦੀ ਸ਼ੂਟਿੰਗ ਉਨਾਂ ਵੱਲੋ ਹਾਲ ਹੀ ਵਿਖੇ ਲੰਦਨ ਵਿਖੇ ਪੂਰੀ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਉਨਾਂ ਦੀਆਂ ਆਉਣ ਵਾਲੀਆਂ ਪੰਜਾਬੀ ਫਿਲਮਾਂ ਵਿੱਚ 'ਫਫੇ ਕੁਟਣੀਆਂ" ਵੀ ਸ਼ਾਮਿਲ ਹੈ, ਜਿਸ ਦਾ ਲੇਖਣ ਜਗਦੀਪ ਸਿੱਧੂ, ਜਦਕਿ ਨਿਰਦੇਸ਼ਨ ਪ੍ਰੇਮ ਸਿੱਧੂ ਵੱਲੋਂ ਕੀਤਾ ਜਾ ਰਿਹਾ ਹੈ।