ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫਿਲਮ 'ਅਕਾਲ' ਨੂੰ ਸਿੱਖ ਭਾਈਚਾਰੇ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਇਲਜ਼ਾਮਾਂ ਕਾਰਨ ਜ਼ਬਰਦਸਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 10 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਸ ਫਿਲਮ ਨੂੰ ਸ਼ੁਰੂ ਵਿੱਚ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਤੋਂ ਸਕਾਰਾਤਮਕ ਸਮੀਖਿਆਵਾਂ ਮਿਲੀਆਂ ਸਨ, ਪਰ ਹੁਣ ਇਹ ਫਿਲਮ ਵਿਵਾਦ ਦਾ ਸਾਹਮਣਾ ਕਰ ਰਹੀ ਹੈ।
ਆਖ਼ਰ ਕਿਉਂ ਹੋਇਆ ਵਿਵਾਦ
ਨਿਊਜ਼ਵਾਇਰ ਦੇ ਅਨੁਸਾਰ ਬਾਬਾ ਬਖਸ਼ੀਸ਼ ਸਿੰਘ ਨੇ ਸਿੱਖ ਕਦਰਾਂ-ਕੀਮਤਾਂ ਦਾ ਨਿਰਾਦਰ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਫਿਲਮ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਫਿਲਮ ਵਿੱਚ ਸਿੱਖ ਪਾਤਰਾਂ ਨੂੰ ਅਣਉਚਿਤ ਅਤੇ ਨਿਰਾਦਰਜਨਕ ਕੰਮਾਂ ਵਿੱਚ ਸ਼ਾਮਲ ਹੁੰਦੇ ਦਿਖਾਇਆ ਗਿਆ ਹੈ, ਜਿਵੇਂ ਕਿ ਸ਼ਰਾਬ ਅਤੇ ਤੰਬਾਕੂ ਦਾ ਸੇਵਨ ਕਰਨਾ ਅਤੇ ਮੁੰਡਿਆਂ ਨੂੰ (ਬਿਨਾਂ ਵਾਲਾਂ ਦੇ) ਵਜੋਂ ਦਿਖਾਈ ਦੇਣਾ ਆਦਿ। ਉਨ੍ਹਾਂ ਦਲੀਲ ਦਿੱਤੀ ਕਿ ਅਜਿਹੇ ਚਿੱਤਰਣ ਭਾਈਚਾਰੇ ਦੇ ਅਕਸ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਬਾਬਾ ਬਖਸ਼ੀਸ਼ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਅਜਿਹੀਆਂ ਫਿਲਮਾਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਚੱਲਣ ਦੇਣਗੇ, ਭਾਵੇਂ ਉਨ੍ਹਾਂ ਨੂੰ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਉਨ੍ਹਾਂ ਨੇ ਸਾਂਝਾ ਕੀਤਾ ਕਿ ਜਿਵੇਂ ਅੱਜ ਸਟੇਜ 'ਤੇ ਹਿੰਦੂ ਦੇਵੀ-ਦੇਵਤਿਆਂ ਨੂੰ ਦਿਖਾਇਆ ਜਾ ਰਿਹਾ ਹੈ, ਕੱਲ੍ਹ ਸਿੱਖ ਨਾਇਕਾਂ ਨਾਲ ਵੀ ਉਹੀ ਸਲੂਕ ਕੀਤਾ ਜਾਵੇਗਾ।
1840 ਦੇ ਦਹਾਕੇ ਦੇ ਪੰਜਾਬ ਵਿੱਚ ਸੈੱਟ ਕੀਤੀ ਗਈ ਇਹ ਫਿਲਮ ਸਰਦਾਰ ਅਕਾਲ ਸਿੰਘ ਦੇ ਜੀਵਨ ਨੂੰ ਦਿਖਾਉਂਦੀ ਹੈ ਅਤੇ ਕਰਨ ਜੌਹਰ ਦੁਆਰਾ ਇਹ ਫਿਲਮ ਸਹਿਯੋਗਿਤ ਹੈ। ਵਿਰੋਧ ਕਰ ਰਹੇ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਜੇਕਰ ਫਿਲਮ ਹਰੀ ਸਿੰਘ ਨਲਵਾ ਜਾਂ ਜੱਸਾ ਸਿੰਘ ਆਹਲੂਵਾਲੀਆ ਵਰਗੇ ਇਤਿਹਾਸਕ ਸਿੱਖ ਯੋਧਿਆਂ ਦੀ ਵਿਰਾਸਤ ਨੂੰ ਦਰਸਾਉਣ ਦਾ ਇਰਾਦਾ ਰੱਖਦੀ ਹੈ ਤਾਂ ਇਹ ਜ਼ਿੰਮੇਵਾਰੀ ਫਿਲਮ ਨਿਰਮਾਤਾਵਾਂ ਅਤੇ ਅਦਾਕਾਰਾਂ ਦੀ ਹੈ ਕਿ ਉਹ ਇਨ੍ਹਾਂ ਸ਼ਖਸੀਅਤਾਂ ਨੂੰ ਮਾਣ, ਇਤਿਹਾਸਕ ਸ਼ੁੱਧਤਾ ਅਤੇ ਸਤਿਕਾਰ ਨਾਲ ਪੇਸ਼ ਕਰਨ।
ਇਸ ਤੋਂ ਇਲਾਵਾ ਉਹਨਾਂ ਨੇ ਕਥਿਤ ਤੌਰ 'ਤੇ ਸਰਕਾਰ 'ਤੇ ਫਿਲਮ ਨਿਰਮਾਤਾ ਦਾ ਸਮਰਥਨ ਕਰਨ ਦਾ ਇਲਜ਼ਾਮ ਲਗਾਇਆ ਹੈ। ਹਾਲਾਂਕਿ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਅਕਾਲ ਅਣਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੰਗੀ ਜਹਾਨ ਅਤੇ ਉਸਦੀਆਂ ਫੌਜਾਂ ਦੀਆਂ ਬੇਰਹਿਮੀਆਂ ਦਾ ਸਾਹਮਣਾ ਕਰਦੇ ਹੋਏ ਸਿੱਖ ਅਕਾਲ ਸਿੰਘ ਅਤੇ ਉਸਦੇ ਪਿੰਡ 'ਤੇ ਕੇਂਦ੍ਰਿਤ ਹੈ। ਫਿਲਮ ਵਿੱਚ ਗਿੱਪੀ ਗਰੇਵਾਲ ਤੋਂ ਇਲਾਵਾ ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ ਅਤੇ ਗਾਇਕ ਦੇ ਤਿੰਨੋਂ ਪੁੱਤਰ ਅਤੇ ਕਈ ਬਾਲੀਵੁੱਡ ਅਦਾਕਾਰ ਸ਼ਾਮਿਲ ਹਨ।
ਫਿਲਮ ਦਾ ਬਾਕਸ ਆਫਿਸ ਕਲੈਕਸ਼ਨ
ਹੁਣ ਇੱਥੇ ਜੇਕਰ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 2 ਦਿਨਾਂ ਵਿੱਚ 1 ਕਰੋੜ 39 ਲੱਖ ਦੀ ਕਮਾਈ ਕੀਤੀ ਹੈ, ਪਹਿਲੇ ਦਿਨ ਫਿਲਮ ਨੇ 85 ਲੱਖ ਅਤੇ ਦੂਜੇ ਦਿਨ 54 ਲੱਖ ਦਾ ਕਲੈਕਸ਼ਨ ਕੀਤਾ ਹੈ, ਫਿਲਮ ਤੋਂ ਵਿਸਾਖੀ ਵਾਲੇ ਦਿਨ ਜਿਆਦਾ ਕਲੈਕਸ਼ਨ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: