ETV Bharat / entertainment

ਪਾਲੀਵੁੱਡ 'ਚ ਸ਼ਾਨਦਾਰ ਕਮਬੈਕ ਲਈ ਤਿਆਰ ਚਰਚਿਤ ਮਿਊਜ਼ਿਕ ਵੀਡੀਓ ਨਿਰਦੇਸ਼ਕ, ਇਹ ਪੰਜਾਬੀ ਫਿਲਮ ਜਲਦ ਕਰਨਗੇ ਦਰਸ਼ਕਾਂ ਦੇ ਸਨਮੁੱਖ - POPULAR MUSIC VIDEO DIRECTORS

ਚਰਚਿਤ ਮਿਊਜ਼ਿਕ ਵੀਡੀਓ ਨਿਰਦੇਸ਼ਕ ਰਿੰਪੀ ਅਤੇ ਪ੍ਰਿੰਸ ਦੁਆਰਾ ਪਾਲੀਵੁੱਡ ਵਿੱਚ ਵਾਪਸੀ ਕਰਨ ਜਾ ਰਹੇ ਹਨ।

popular music video directors
popular music video directors (Photo: Special Arrangement)
author img

By ETV Bharat Entertainment Team

Published : April 28, 2025 at 5:17 PM IST

2 Min Read

ਚੰਡੀਗੜ੍ਹ: ਸਾਲ 2010 ਦੇ ਦਹਾਕਿਆਂ ਦੌਰਾਨ ਮਿਊਜ਼ਿਕ ਵੀਡੀਓਜ਼ ਖੇਤਰ ਦੇ ਵੱਡੇ ਨਾਂਅ ਵਜੋਂ ਜਾਣੇ ਜਾਂਦੇ ਰਹੇ ਹਨ ਰਿੰਪੀ ਅਤੇ ਪ੍ਰਿੰਸ, ਜੋ ਬਤੌਰ ਨਿਰਦੇਸ਼ਕ ਇੱਕ ਵਾਰ ਮੁੜ ਸ਼ਾਨਦਾਰ ਕਮਬੈਕ ਲਈ ਤਿਆਰ ਹਨ, ਜਿੰਨ੍ਹਾਂ ਵੱਲੋਂ ਬਣਾਈ ਨਵੀਂ ਅਤੇ ਭਾਵਪੂਰਨ ਪੰਜਾਬੀ ਫਿਲਮ 'ਅਰਦਾਬ' ਜਲਦ ਪੰਜਾਬੀ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ।

'ਅਦਾਬ ਖਰੌੜ ਪ੍ਰੋਡਕਸ਼ਨ' ਦੇ ਪਹਿਲੇ ਉੱਦਮ ਵਜੋਂ ਸਾਹਮਣੇ ਆਉਣ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਰਿੰਪੀ ਪ੍ਰਿੰਸ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਦਿਲ ਟੁੰਬਵੇਂ ਵਿਸ਼ੇ ਸਾਰ ਅਧੀਨ ਬਣਾਈ ਗਈ ਇਸ ਨਾਲ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨਗੇ ਅਦਾਕਾਰ ਅਦਾਬ ਖਰੌੜ, ਜਿੰਨ੍ਹਾਂ ਦੇ ਨਾਲ ਚਰਚਿਤ ਮਾਡਲ ਅਤੇ ਅਦਾਕਾਰਾ ਅੰਮ੍ਰਿਤਾ ਅੰਮੇ ਨਜ਼ਰ ਆਵੇਗੀ, ਜੋ ਹਾਲੀਆਂ ਦਿਨੀ ਰਿਲੀਜ਼ ਹੋਈ ਵੈੱਬ ਸੀਰੀਜ਼ 'ਖੜਪੰਚ' ਨੂੰ ਲੈ ਕੇ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀ ਹਨ।

ਅਗਾਮੀ ਦਿਨੀਂ 12 ਮਈ ਨੂੰ ਸਾਹਮਣੇ ਆਉਣ ਜਾ ਰਹੀ ਇਸ ਆਫ ਬੀਟ ਫਿਲਮ ਦੇ ਹੋਰਨਾਂ ਕਲਾਕਾਰਾਂ ਵਿੱਚ ਅੰਕੁਰ ਵਰਮਾ, ਅਨਵੀ ਖਹਿਰਾ, ਕੁਕੂ ਦੀਵਾਨ, ਡੀਕੇ ਬੈਂਸ, ਭਰਤ ਸ਼ਰਮਾ, ਸੱਤਾ ਢਿੱਲੋਂ, ਸੁੱਖੀ ਘੜੂੰਆਂ, ਬਾਜ਼ ਲਖਿਆਣ, ਅਨੀਤਾ ਐਚ ਖੰਨਾ, ਰਮਨੀਕ ਸੰਧੂ, ਜਾਨਵੀ ਬਾਂਸਲ, ਯਸ਼ਪ੍ਰੀਤ ਸਿੰਘ, ਅਪਨਦੀਪ ਸਿੰਘ ਢਿੱਲੋਂ, ਮਲਕੀਤ ਮਸ਼ਾਲ, ਭਾਵਨਾ ਕੇਸ਼ਲਾ ਅਤੇ ਅੰਕੂ ਸ਼ਾਮਿਲ ਹਨ।

ਮੇਨ ਸਟ੍ਰੀਮ ਸਿਰਜਨਾਤਮਕ ਸਾਂਚੇ ਤੋਂ ਅਲਹਦਾ ਹੱਟ ਕੇ ਬਣਾਈ ਗਈ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਉਕਤ ਫਿਲਮ ਦੇ ਨਿਰਮਾਤਾ ਅਦਾਬ ਖਰੌੜ ਅਤੇ ਸੁਖਵਿੰਦਰ ਸਿੰਘ, ਪਿੱਠਵਰਤੀ ਗਾਇਕਾ ਸੁਨਿਧੀ ਚੌਹਾਨ ਹਨ, ਜਿੰਨ੍ਹਾਂ ਵੱਲੋਂ ਗਾਏ ਗਾਣਿਆ ਦੀ ਬੋਲ, ਸੰਗੀਤ ਸਿਰਜਣਾ ਨੂੰ ਜੋਬਨ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ।

ਸਾਲ 2009 ਵਿੱਚ ਰਿਲੀਜ਼ ਹੋਈ ਗੁਰਦਾਸ ਮਾਨ ਸਟਾਰਰ 'ਮਿੰਨੀ ਪੰਜਾਬ' ਅਤੇ 2013 'ਚ ਆਈ ਰੌਸ਼ਨ ਪ੍ਰਿੰਸ ਸਟਾਰਰ 'ਫਿਰ ਮਾਮਲਾ ਗੜਬੜ ਗੜਬੜ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ ਨਿਰਦੇਸ਼ਕ ਰਿੰਪੀ ਪ੍ਰਿੰਸ, ਜਿੰਨ੍ਹਾਂ ਦੀ ਸੰਗੀਤਕ ਵੀਡੀਓਜ਼ ਦੇ ਖੇਤਰ ਵਿੱਚ ਕਈ ਸਾਲਾਂ ਤੱਕ ਪੂਰੀ ਤੂਤੀ ਬੋਲਦੀ ਰਹੀ ਹੈ।

ਪੰਜਾਬੀ ਗਾਇਕੀ ਨੂੰ ਨਵੇਂ ਅਯਾਮ ਦੇਣ ਵਾਲੇ ਇੰਨ੍ਹਾਂ ਦੋਹਾਂ ਭਰਾਵਾਂ ਦੀ ਜੋੜੀ ਵੱਲੋਂ ਬਣਾਏ ਵੀਡੀਓਜ਼ ਨੇ ਸਰਬਜੀਤ ਚੀਮਾ, ਮਨਮੋਹਨ ਵਾਰਿਸ, ਕਮਲ ਹੀਰ, ਸਰਦੂਲ ਸਿਕੰਦਰ, ਸੁਰਜੀਤ ਖਾਨ, ਨਛੱਤਰ ਗਿੱਲ, ਅਮਰਿੰਦਰ ਗਿੱਲ, ਸੁਰਜੀਤ ਬਿੰਦਰਖੀਆ, ਕੰਠ ਕਲੇਰ, ਦਿਲਜੀਤ ਦੁਸਾਂਝ, ਰਵਿੰਦਰ ਗਰੇਵਾਲ, ਇੰਦਰਜੀਤ ਨਿੱਕੂ, ਜੱਸੀ ਸੋਹਲ, ਰਾਣੀ ਰਣਦੀਪ, ਦੁਰਗਾ ਰੰਗੀਲਾ, ਮੰਗੀ ਲਵਿੰਦਰ, ਰਾਜਿੰਦਰ ਕੌਰ, ਸਤਵਿੰਦਰ ਬੁੱਗਾ, ਰੌਸ਼ਨ ਪ੍ਰਿੰਸ, ਜਸਵਿੰਦਰ ਬਰਾੜ, ਸਿੱਪੀ ਗਿੱਲ, ਗਿੱਪੀ ਗਰੇਵਾਲ, ਯੋ ਯੋ ਹਨੀ ਸਿੰਘ ਅਤੇ ਹੋਰ ਬਹੁਤ ਸਾਰੇ ਵੱਡੇ ਨਾਵਾਂ ਦੇ ਗਾਣਿਆ ਨੂੰ ਮਕਬੂਲੀਅਤ ਦੇ ਨਵੇਂ ਅਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਦੀ ਇਸ ਧਾਂਕ ਦਾ ਅਸਰ ਅੱਜ ਸਾਲਾਂ ਬਾਅਦ ਵੀ ਪੰਜਾਬੀ ਮੰਨੋਰੰਜਨ ਉਦਯੋਗ ਵਿੱਚ ਜਿਓ ਦਾ ਤਿਓ ਕਾਇਮ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.