ਫਰੀਦਕੋਟ: ਪੰਜਾਬੀ ਸਿਨੇਮਾ ਗਲਿਆਰਿਆ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ 'ਸਰਦਾਰ ਜੀ 3' ਵਿੱਚ ਸ਼ਾਮਿਲ ਪਾਕਿਸਤਾਨੀ ਚਿਹਰਿਆਂ ਨੂੰ ਫਿਲਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਚਿਹਰੇ ਹੁਣ ਇਸ ਬਹੁ-ਚਰਚਿਤ ਫ਼ਿਲਮ ਦਾ ਹਿੱਸਾ ਨਹੀਂ ਹੋਣਗੇ।
'ਵਾਈਟ ਹਿੱਲ ਸਟੂਡਿਓਜ਼' ਵੱਲੋ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਵੱਲੋ ਕੀਤਾ ਗਿਆ ਹੈ, ਜੋ ਹਾਲ ਹੀ ਵਿੱਚ 'ਬੀਬੀ ਰਜਨੀ' ਸਮੇਤ 'ਵਾਰਨਿੰਗ' ਜਿਹੀਆਂ ਕਈ ਵੱਡੀਆਂ ਅਤੇ ਸੁਪਰ-ਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਯੂਨਾਈਟਿਡ ਕਿੰਗਡਮ ਦੇ ਸਕਾਟਲੈਂਡ ਹਿੱਸਿਆਂ ਵਿਖੇ ਫਿਲਮਾਂਈ ਗਈ ਇਸ ਕਾਮੇਡੀ-ਡ੍ਰਾਮੈਟਿਕ ਫ਼ਿਲਮ ਵਿੱਚ ਦਿਲਜੀਤ ਦੋਸਾਂਝ ਲੀਡ ਰੋਲ ਅਦਾ ਕਰ ਰਹੇ ਹਨ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਲਿਆ ਗਿਆ ਸੀ। ਹਾਨੀਆ ਆਮਿਰ ਤੋਂਂ ਇਲਾਵਾ ਮਸ਼ਹੂਰ ਕਾਮੇਡੀ ਕਲਾਕਾਰ ਨਾਸਿਰ ਚਿਣਯੋਤੀ ਅਤੇ ਸਲੀਮ ਅਲਬੇਲਾ ਦੁਆਰਾ ਵੀ ਇਸ ਮਲਟੀ-ਸਟਾਰਰ ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾਈ ਜਾਣੀ ਸੀ।

ਸਾਲ 2015 ਅਤੇ 16 ਵਿੱਚ ਆਈਆਂ ਸਰਦਾਰਜੀ ਅਤੇ ਸਰਦਾਰਜੀ 3 ਦੇ ਤੀਸਰੇ ਸੀਕੁਅਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ ਵਿੱਚੋ ਮੁੱਖ ਅਦਾਕਾਰਾ ਸਮੇਤ ਤਿੰਨੋ ਆਰਟਿਸਟਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ, ਕਿਉਕਿ ਉਹ ਪਾਕਿਸਤਾਨੀ ਕਲਾਕਾਰ ਸੀ। ਹੁਣ ਇਸ ਫਿਲਮ ਵਿੱਚ ਹਾਨੀਆ ਆਮਿਰ ਦੀ ਜਗ੍ਹਾਂ ਅਦਾਕਾਰਾ ਜੈਸਮੀਨ ਬਾਜਵਾ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਦਿਲਜੀਤ ਦੋਸਾਂਝ ਦੀ 'ਜੱਟ ਐਂਡ ਜੂਲੀਅਟ 3' ਵਿੱਚ ਵੀ ਮਹੱਤਵਪੂਰਨ ਰੋਲ ਅਦਾ ਕਰ ਚੁੱਕੀ ਹੈ।
ਲਹਿੰਦੇ ਪੰਜਾਬ ਦੇ ਕਲਾਕਾਰਾਂ ਦੀ ਹੋ ਚੁੱਕੀ ਰਿਪਲੇਸਿੰਗ ਤੋਂ ਬਾਅਦ ਹੁਣ ਰੀਸ਼ੂਟ ਹੋਈ ਇਸ ਫ਼ਿਲਮ ਵਿੱਚ ਦਿਲਜੀਤ ਦੋਸਾਂਝ, ਨੀਰੂ ਬਾਜਵਾ ਅਤੇ ਜੈਸਮੀਨ ਬਾਜਵਾ ਲੀਡਿੰਗ ਕਿਰਦਾਰਾਂ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਦੂਸਰੇ ਕਲਾਕਾਰਾਂ ਵਿੱਚ ਮਾਨਵ ਵਿਜ, ਗੁਲਸ਼ਨ ਗਰੋਵਰ, ਸੈਮੀ ਜੋਨਸ ਆਦਿ ਸ਼ਾਮਲ ਹਨ। ਸਾਲ 2025 ਦੀ ਇੱਕ ਹੋਰ ਵੱਡੀ ਅਤੇ ਬਹੁ-ਕਰੋੜੀ ਫ਼ਿਲਮ ਵਜੋ ਵਜ਼ੂਦ ਵਿੱਚ ਲਿਆਂਦੀ ਗਈ ਇਹ ਪਹਿਲੀ ਅਜਿਹੀ ਫ਼ਿਲਮ ਹੋਵੇਗੀ, ਜੋ ਪਾਕਿਸਤਾਨੀ ਕਲਾਕਾਰਾ ਨੂੰ ਬਾਹਰ ਕਰਕੇ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ:-