ETV Bharat / entertainment

ਦੇਵ ਖਰੌੜ ਦੀ ਨਵੀਂ ਫ਼ਿਲਮ ਦੀ ਨਵੀਂ ਝਲਕ ਆਈ ਸਾਹਮਣੇ, ਲੀਡਿੰਗ ਭੂਮਿਕਾ 'ਚ ਨਜ਼ਰ ਆਵੇਗੀ ਇਹ ਚਰਚਿਤ ਅਦਾਕਾਰਾ - DAKUAAN DA MUNDA 3

ਦੇਵ ਖਰੌੜ ਦੀ ਨਵੀਂ ਸੀਕੁਅਲ ਫ਼ਿਲਮ ਡਾਕੂਆਂ ਦਾ ਮੁੰਡਾ 3 ਦੀ ਨਵੀਂ ਝਲਕ ਸਾਹਮਣੇ ਆਈ ਹੈ। ਪੜ੍ਹੋ ਪੂਰੀ ਖਬਰ...

New look of Dev Kharoud's new film Dakuaan Da Munda 3 has come out
ਦੇਵ ਖਰੌੜ ਦੀ ਨਵੀਂ ਫ਼ਿਲਮ ਦੀ ਨਵੀਂ ਝਲਕ ਆਈ ਸਾਹਮਣੇ (Etv Bharat)
author img

By ETV Bharat Entertainment Team

Published : April 17, 2025 at 7:57 PM IST

2 Min Read

ਫਰੀਦਕੋਟ: ਪਾਲੀਵੁੱਡ ਦੇ ਐਕਸ਼ਨ ਮੈਨ ਦੇਵ ਖਰੌੜ ਆਪਣੀ ਨਵੀਂ ਫਿਲਮ 'ਡਾਕੂਆਂ ਦਾ ਮੁੰਡਾ 3' ਨੂੰ ਲੈ ਕੇ ਇੰਨੀ ਦਿਨੀ ਮੁੜ ਕਾਫ਼ੀ ਚਰਚਾ ਦਾ ਕੇਂਦਰ ਬਣੇ ਹੋਏ ਹਨ, ਜਿੰਨਾਂ ਵੱਲੋਂ ਆਪਣੀ ਇਸ ਨਵੀਂ ਅਤੇ ਬਹੁ-ਚਰਚਿਤ ਫ਼ਿਲਮ ਦੀ ਨਵੀਂ ਝਲਕ ਰਿਵੀਲ ਕਰ ਦਿੱਤੀ ਗਈ ਹੈ , ਜੋ ਜਲਦ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। 'ਜੀ ਸਟੂਡਿਓਜ਼ ਅਤੇ ਡ੍ਰੀਮ ਰਿਐਲਟੀ ਮੂਵੀਜ਼ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਉਕਤ ਫ਼ਿਲਮ ਦਾ ਲੇਖ਼ਣ ਨਰਿੰਦਰ ਅੰਬਰਸਰੀਆ, ਜਦਕਿ ਨਿਰਦੇਸ਼ਨ ਹੈਪੀ ਰੋਡੇ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫ਼ਿਲਮ 'ਰੋਡੇ ਕਾਲਜ' ਦਾ ਨਿਰਦੇਸ਼ਨ ਕਰ ਵੀ ਪਾਲੀਵੁੱਡ ਗਲਿਆਰਿਆ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ।

A new look of Dev Kharoud's new sequel has surfaced
ਦੇਵ ਖਰੌੜ ਦੀ ਇਸ ਨਵੀਂ ਸੀਕੁਅਲ ਫ਼ਿਲਮ ਦੀ ਨਵੀਂ ਝਲਕ ਆਈ ਸਾਹਮਣੇ (Etv Bharat)

ਸਾਲ 2018 ਵਿੱਚ ਸਾਹਮਣੇ ਆਈ 'ਡਾਕੂਆ ਦਾ ਮੁੰਡਾ' ਅਤੇ 2021 ਵਿੱਚ ਰਿਲੀਜ਼ ਹੋਈ 'ਡਾਕੂਆ ਦਾ ਮੁੰਡਾ 2' ਦੇ ਤੀਜੇ ਸੀਕੁਅਲ ਦੇ ਰੂਪ ਵਿਚ ਵਜ਼ੂਦ ਵਿੱਚ ਲਿਆਂਦੀ ਗਈ ਹੈ, ਉਕਤ ਫ਼ਿਲਮ, ਜਿਸ ਵਿੱਚ ਅਦਾਕਾਰ ਦੇਵ ਖਰੌੜ ਅਤੇ ਅਦਾਕਾਰਾ ਅਤੇ ਗਾਇਕਾ ਬਾਣੀ ਸੰਧੂ ਲੀਡ ਜੋੜੀ ਵਜੋ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆ ਸਿਲਵਰ ਸਕਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ । "ਜ਼ਮੀਨ ਦੇ ਜਾਏ - ਭਾਂਬੜ ਬਣਾਏ ਗਏ ਦੀ ਟੈਗ-ਲਾਇਨ ਅਧੀਨ ਬਣਾਈ ਗਈ ਇਹ ਐਕਸ਼ਨ ਪੈਕੇਡ ਫ਼ਿਲਮ 13 ਜੂਨ ਨੂੰ ਵਰਲਡ-ਵਾਈਡ ਪ੍ਰਦਸ਼ਿਤ ਕੀਤੀ ਜਾ ਰਹੀ ਹੈ, ਜਿਸ ਵਿਚ ਅਦਾਕਾਰਾ ਰਾਜ ਧਾਲੀਵਾਲ ਅਤੇ ਬਾਲੀਵੁੱਡ ਅਦਾਕਾਰ ਕਬੀਰ ਦੁਹਨ ਸਿੰਘ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ਹਾਲੀਆ ਦਿਨੀਂ ਰਿਲੀਜ਼ ਹੋਈ 'ਮਝੈਲ' ਦਾ ਸ਼ਾਨਦਾਰ ਅਤੇ ਪ੍ਰਭਾਵੀ ਹਿੱਸਾ ਰਹੇ ਹਨ ਅਦਾਕਾਰ ਦੇਵ ਖਰੌੜ, ਜੋ ਅਪਣੀ ਉਕਤ ਨਵੀਂ ਫ਼ਿਲਮ ਨੂੰ ਲੈ ਕੇ ਵੀ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨਾਂ ਵੱਲੋਂ ਆਪਣੀ ਇਸ ਰਿਅਲਸਿਟਕ ਵਿਸ਼ੇ ਫ਼ਿਲਮ ਨੂੰ ਪ੍ਰਭਾਵੀ ਰੂਪ ਦੇਣ ਲਈ ਕਾਫ਼ੀ ਮਿਹਨਤ ਕੀਤੀ ਗਈ ਹੈ। ਪੰਜਾਬੀ ਸਿਨੇਮਾਂ ਦੇ ਰਿਅਲਸਿਟਕ ਹੀਰੋ ਵੱਜੋ ਜਾਂਣੇ ਜਾਂਦੇ ਅਦਾਕਾਰ ਦੇਵ ਖਰੌੜ ਦੀ ਉਕਤ ਫ਼ਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਇਲਾਵਾ ਇਹ ਜ਼ਿਆਦਾਤਰ ਉਤਰਾਖੰਡ ਦੇ ਦੇਹਰਾਦੂਨ ਇਲਾਕਿਆ ਵਿਚ ਫਿਲਮਾਂਈ ਗਈ ਹੈ, ਜੋ ਇਸ ਖੇਤਰ ਵਿਚ ਫਿਲਮਬਧ ਕੀਤੀ ਗਈ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.