ETV Bharat / entertainment

VIDEO: ਕੰਸਰਟ ਵਿੱਚ 3 ਘੰਟੇ ਲੇਟ ਪਹੁੰਚੀ ਨੇਹਾ ਕੱਕੜ, ਦਰਸ਼ਕਾਂ ਦਾ ਚੜ੍ਹਿਆ ਪਾਰਾ, ਫਿਰ ਸਟੇਜ ਉਤੇ ਫੁੱਟ-ਫੁੱਟ ਕੇ ਰੋਣ ਲੱਗੀ ਗਾਇਕਾ - NEHA KAKKAR

ਮਸ਼ਹੂਰ ਗਾਇਕਾ ਨੇਹਾ ਕੱਕੜ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਸਟੇਜ 'ਤੇ ਰੋਂਦੀ ਨਜ਼ਰ ਆ ਰਹੀ ਹੈ।

Neha Kakkar
Neha Kakkar (Photo: Getty)
author img

By ETV Bharat Entertainment Team

Published : March 25, 2025 at 12:50 PM IST

2 Min Read

ਹੈਦਰਾਬਾਦ: ਦੇਸ਼ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ ਕਿ ਉਹ ਸਟੇਜ 'ਤੇ ਕਿਉਂ ਰੋ ਰਹੀ ਹੈ ਅਤੇ ਲੋਕਾਂ ਤੋਂ ਮਾਫੀ ਕਿਉਂ ਮੰਗ ਰਹੀ ਹੈ? ਆਓ ਜਾਣਦੇ ਹਾਂ ਇਸ ਪਿੱਛੇ ਦੀ ਸੱਚਾਈ ਬਾਰੇ...।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੇਹਾ ਕੱਕੜ ਦਾ ਇਹ ਵੀਡੀਓ ਉਸ ਦੇ ਹਾਲ ਹੀ ਦੇ ਮੈਲਬੌਰਨ ਕੰਸਰਟ ਦਾ ਹੈ। ਸੋਸ਼ਲ ਮੀਡੀਆ ਮੁਤਾਬਕ ਗਾਇਕਾ ਆਪਣੇ ਕੰਸਰਟ 'ਚ ਕਰੀਬ 3 ਘੰਟੇ ਦੇਰੀ ਨਾਲ ਪਹੁੰਚੀ, ਜਿਸ ਕਾਰਨ ਦਰਸ਼ਕ ਉਸ 'ਤੇ ਨਾਰਾਜ਼ ਹੋ ਗਏ। ਹਾਲਾਂਕਿ ਗਾਇਕਾ ਨੇ ਭੀੜ ਤੋਂ ਮੁਆਫੀ ਮੰਗੀ, ਪਰ ਕੁਝ ਨਿਰਾਸ਼ ਪ੍ਰਸ਼ੰਸਕਾਂ ਨੇ ਇਸ ਨੂੰ 'ਡਰਾਮਾ' ਅਤੇ 'ਐਕਟਿੰਗ' ਕਿਹਾ। ਇਸ ਦੇ ਬਾਵਜੂਦ ਉਹ ਆਪਣੀ ਗਲਤੀ ਲਈ ਲੋਕਾਂ ਤੋਂ ਮੁਆਫੀ ਮੰਗਦੀ ਨਜ਼ਰ ਆਈ।

ਵਾਇਰਲ ਵੀਡੀਓ 'ਚ ਨੇਹਾ ਕੱਕੜ ਨੂੰ ਸਟੇਜ 'ਤੇ ਰੋਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੁਝ ਨਾਰਾਜ਼ ਲੋਕਾਂ ਨੇ ਗਾਇਕਾ ਨੂੰ ਵਾਪਸ ਜਾਣ ਲਈ ਕਿਹਾ। ਗੁੱਸੇ 'ਚ ਆਏ ਲੋਕਾਂ ਤੋਂ ਮੁਆਫੀ ਮੰਗਦੇ ਹੋਏ ਨੇਹਾ ਕੱਕੜ ਕਹਿੰਦੀ ਹੈ, 'ਦੋਸਤੋ, ਤੁਸੀਂ ਲੋਕ ਸੱਚਮੁੱਚ ਬਹੁਤ ਪਿਆਰੇ ਹੋ। ਤੁਸੀਂ ਧੀਰਜ ਵਾਲੇ ਹੋ। ਤੁਸੀਂ ਲੋਕ ਇੰਨੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ, ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਇੰਤਜ਼ਾਰ ਨਹੀਂ ਕਰਵਾਇਆ। ਤੁਸੀਂ ਇੰਨੇ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹੋ।'

ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗਾਇਕਾ ਨੇ ਕਿਹਾ, 'ਮੈਨੂੰ ਬਹੁਤ ਅਫ਼ਸੋਸ ਹੈ। ਇਹ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ। ਮੈਨੂੰ ਇਹ ਸ਼ਾਮ ਹਮੇਸ਼ਾ ਯਾਦ ਰਹੇਗੀ। ਅੱਜ ਤੁਸੀਂ ਮੇਰੇ ਲਈ ਬਹੁਤ ਕੀਮਤੀ ਸਮਾਂ ਕੱਢ ਕੇ ਆਏ ਹੋ।'

ਮੈਲਬੋਰਨ ਕੰਸਰਟ ਤੋਂ ਪਹਿਲਾਂ ਨੇਹਾ ਨੇ ਸਿਡਨੀ 'ਚ ਪਰਫਾਰਮ ਕੀਤਾ ਸੀ। ਸਿੰਗਰ ਨੇ ਇੰਸਟਾਗ੍ਰਾਮ 'ਤੇ ਇਵੈਂਟ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਧੰਨਵਾਦ ਸਿਡਨੀ ਟੂਨਾਈਟ ਮੈਲਬੋਰਨ ਨੇਹਾ ਕੱਕੜ ਲਾਈਵ।'

ਨੇਹਾ ਕੱਕੜ ਗਾਇਕ ਟੋਨੀ ਕੱਕੜ ਅਤੇ ਸੋਨੂੰ ਕੱਕੜ ਦੀ ਛੋਟੀ ਭੈਣ ਹੈ। ਉਹ ਕਾਫੀ ਸਾਰੀਆਂ ਮਿਊਜ਼ਿਕ ਵੀਡੀਓਜ਼ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਇੰਡੀਅਨ ਆਈਡਲ ਸਮੇਤ ਕਈ ਸੰਗੀਤ ਸ਼ੋਅਜ਼ ਵਿੱਚ ਜੱਜ ਵਜੋਂ ਕੰਮ ਕਰ ਚੁੱਕੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.