ਚੰਡੀਗੜ੍ਹ: 8 ਜੂਨ 2015 ਦਾ ਉਹ ਦਿਨ, ਜਿਸ ਨੇ ਸਦਾ ਲਈ ਸਾਡੇ ਤੋਂ ਇੱਕ ਵੱਡਾ ਫਨਕਾਰ ਖੋਹਿਆ ਲਿਆ। ਜੀ ਹਾਂ...ਅਸੀਂ ਗੱਲ ਕਰ ਰਹੇ ਹਾਂ ਮਹੂਰਮ ਪੰਜਾਬੀ ਗਾਇਕ ਧਰਮਪ੍ਰੀਤ ਬਾਰੇ, ਜਿੰਨ੍ਹਾਂ ਨੂੰ ਪੰਜਾਬੀ ਇੰਡਸਟਰੀ ਵਿੱਚ ਉਦਾਸ ਗੀਤਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਸੀ, ਪਰ 38 ਸਾਲ ਦੀ ਉਮਰ ਵਿੱਚ ਉਹਨਾਂ ਨੇ ਇਸ ਦੁਨੀਆ ਅਲਵਿਦਾ ਬੋਲ ਦਿੱਤਾ। ਠੀਕ 10 ਸਾਲ ਪਹਿਲਾਂ ਉਹੀ ਤਾਰੀਖ਼ ਅਤੇ ਉਹੀ ਦਿਨ ਸੀ।
ਕਿਵੇਂ ਹੋਈ ਸੀ ਗਾਇਕ ਧਰਮਪ੍ਰੀਤ ਦੀ ਮੌਤ
8 ਜੂਨ 2015 ਨੂੰ ਗਾਇਕ ਨੇ ਆਪਣੇ ਹੀ ਘਰ ਵਿਖੇ ਖੁਦਕੁਸ਼ੀ ਕਰ ਲਈ। ਗਾਇਕ ਧਰਮਪ੍ਰੀਤ ਦੀ ਖੁਦਕੁਸ਼ੀ ਦਾ ਕਾਰਨ ਸਪੱਸ਼ਟ ਨਹੀਂ ਹੈ। ਪਰ ਉਸਦੇ ਨਜ਼ਦੀਕੀ ਦੋਸਤਾਂ ਦੇ ਅਨੁਸਾਰ ਉਹ ਗਾਇਕੀ ਦੇ ਪੇਸ਼ੇ ਦੇ ਪਾਇਰੇਸੀ ਅਤੇ ਡਿਜੀਟਲਾਈਜ਼ੇਸ਼ਨ ਕਾਰਨ ਡਿਪਰੈਸ਼ਨ ਵਿੱਚ ਸੀ।
ਖੁਦਕੁਸ਼ੀ ਕਰਨ ਪਿੱਛੇ ਕਾਰਨ ਉਹਨਾਂ ਦੀ ਮਾਨਸਿਕ ਪਰੇਸ਼ਾਨੀ ਦੱਸਿਆ ਗਿਆ। ਪੰਜਾਬ ਦੇ ਜ਼ਿਲ੍ਹੇ ਮੋਗਾ ਦੇ ਪਿੰਡ ਬਿਲਾਸਪੁਰ ਦੇ ਰਹਿਣ ਵਾਲੇ ਇਸ ਫ਼ਨਕਾਰ ਨੇ ਉਸ ਸਮੇਂ ਪ੍ਰਸਿੱਧੀ ਹਾਸਿਲ ਕੀਤੀ, ਜਦੋਂ ਇਹ ਕਰਨਾ ਕਾਫੀ ਮੁਸ਼ਕਿਲ ਹੁੰਦਾ ਸੀ। ਗਾਇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਪਣੇ ਅਸਲੀ ਨਾਂਅ ਭੁਪਿੰਦਰ ਧਰਮਾ ਨਾਲ ਕੀਤੀ, ਪਰ ਛੇਤੀ ਹੀ ਉਹਨਾਂ ਨੇ ਆਪਣਾ ਨਾਂਅ ਬਦਲ ਲਿਆ ਅਤੇ ਧਰਮਪ੍ਰੀਤ ਰੱਖ ਲਿਆ।
ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਪਤਾ ਹੋਵੇਗੀ ਕਿ 1997 ਵਿੱਚ ਰਿਲੀਜ਼ ਹੋਈ ਧਰਮਪ੍ਰੀਤ ਦੀ ਸੰਗੀਤ ਐਲਬਮ "ਦਿਲ ਨਾਲ ਖੇਡ ਦੀ ਰਹੀ" ਦੀਆਂ ਉਸ ਸਮੇਂ 23 ਲੱਖ ਕਾਪੀਆਂ ਵਿਕੀਆਂ ਸਨ। ਲਗਭਗ 15 ਐਲਬਮਾਂ ਦੇ ਨਾਲ ਧਰਮਪ੍ਰੀਤ ਨੇ ਆਪਣੇ ਉਦਾਸ ਗੀਤਾਂ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ ਸੀ।
ਗਾਇਕ ਨੇ ਤੋੜੀਆਂ ਸੀ ਮਿੱਥਾਂ
ਧਰਮਪ੍ਰੀਤ ਗਾਇਕਾਂ ਦੇ ਉਸ ਯੁੱਗ ਨਾਲ ਸੰਬੰਧਤ ਸੀ, ਜਿਸ ਲਈ ਪ੍ਰਸਿੱਧੀ ਆਸਾਨੀ ਨਾਲ ਨਹੀਂ ਆਉਂਦੀ ਸੀ। ਮੋਗਾ ਜ਼ਿਲ੍ਹੇ ਦੇ ਬਿਲਾਸਪੁਰ ਪਿੰਡ ਦੇ ਇੱਕ ਛੋਟੇ ਕਿਸਾਨ ਦੇ ਪੁੱਤਰ ਧਰਮਪ੍ਰੀਤ ਦੇ ਗਾਇਕੀ ਕਰੀਅਰ ਨੇ ਪਰਿਵਾਰ ਵਿੱਚ ਖੁਸ਼ਹਾਲੀ ਲਿਆਂਦੀ, ਜੋ ਲੰਬੇ ਸਮੇਂ ਤੋਂ ਵਿੱਤੀ ਤੰਗੀਆਂ ਨਾਲ ਜੂਝ ਰਿਹਾ ਸੀ। ਧਰਮਪ੍ਰੀਤ ਉਨ੍ਹਾਂ ਕੁਝ ਜੱਟ ਸਿੱਖਾਂ ਪਰਿਵਾਰਾਂ ਵਿੱਚੋਂ ਸੀ, ਜਿਨ੍ਹਾਂ ਨੇ ਗਾਇਕੀ ਨੂੰ ਇੱਕ ਗਾਇਕ ਵਜੋਂ ਚੁਣਿਆ। ਗਾਇਕੀ ਪੇਸ਼ਾ ਪੰਜਾਬ ਵਿੱਚ ਇਸ ਭਾਈਚਾਰੇ ਲਈ ਲੰਬੇ ਸਮੇਂ ਤੋਂ ਇੱਕ ਸਮਾਜਿਕ ਵਰਜਿਤ ਰਿਹਾ।
ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨ ਤੋਂ ਇਲਾਵਾ ਧਰਮਪ੍ਰੀਤ ਨੇ ਪੰਜਾਬ ਦੇ ਪੇਂਡੂ ਖੇਤਰ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਉਸਦੀ ਪ੍ਰਸਿੱਧੀ ਦਾ ਅੰਦਾਜ਼ਾਂ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 2006 ਵਿੱਚ ਰਿਲੀਜ਼ ਹੋਏ ਉਸਦੇ ਇੱਕ ਐਲਬਮ ਦੀਆਂ ਲਗਭਗ 75,000 ਕਾਪੀਆਂ ਵਿਕੀਆਂ ਸਨ, ਜੋ ਕਿ ਇੱਕ ਪੇਂਡੂ ਗਾਇਕ ਲਈ ਇੱਕ ਚੰਗਾ ਕਾਰਨਾਮਾ ਸੀ। 2010 ਵਿੱਚ ਜਾਰੀ ਹੋਈ ਉਹਨਾਂ ਦੀ ਅੰਤਿਮ ਐਲਬਮ ਸੀ, ਇਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਸਿਰਫ ਸਥਾਨਕ ਸ਼ੋਅ ਕਰਨ ਤੱਕ ਹੀ ਸੀਮਤ ਕਰ ਲਿਆ।
ਇਹ ਸਨ ਗਾਇਕ ਦੇ ਪ੍ਰਸਿੱਧ ਗੀਤ
ਗਾਇਕ ਧਰਮਪ੍ਰੀਤ ਦੇ ਪ੍ਰਸਿੱਧ ਗੀਤਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ 'ਖ਼ਤਰਾ ਹੈ ਸੋਹਣਿਆਂ ਨੂੰ', 'ਦਿਲ ਨਾਲ ਖੇਡਦੀ ਰਹੀ', 'ਅੱਜ ਸਾਡਾ ਦਿਲ ਤੋੜ ਤਾ', 'ਟੁੱਟੇ ਦਿਲ ਨਹੀਂ ਜੁੜਦੇ', 'ਡਰ ਲੱਗਦਾ ਵਿੱਛੜਨ ਤੋਂ', 'ਐਨਾ ਕਦੇ ਨ੍ਹੀਂ ਰੋਇਆ', 'ਦਿਲ ਕਿਸੇ ਹੋਰ ਦਾ', 'ਸਾਉਣ ਦੀਆਂ ਝੜੀਆਂ', 'ਟੁੱਟੀਆਂ ਤੜੱਕ ਕਰਕੇ' ਵਰਗੇ ਗੀਤ ਸ਼ਾਮਲ ਹਨ।
ਭਾਵੇਂ ਗਾਇਕ ਧਰਮਪ੍ਰੀਤ ਹੁਣ ਜ਼ਿੰਦਾ ਨਹੀਂ ਹਨ। ਪਰ ਉਸਦੇ ਗੀਤ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ। ਉਹ ਇੱਕ ਮਹਾਨ ਗਾਇਕ ਅਤੇ ਇਨਸਾਨ ਸੀ।
ਇਹ ਵੀ ਪੜ੍ਹੋ:
- ਬਾਲੀਵੁੱਡ ਦੀਆਂ ਅਜਿਹੀਆਂ ਸੁੰਦਰੀਆਂ, ਜਿੰਨ੍ਹਾਂ ਨੇ ਕਰਵਾਇਆ ਉਮਰ ਵਿੱਚ ਆਪਣੇ ਤੋਂ ਕਈ ਸਾਲ ਛੋਟੇ ਮੁੰਡਿਆਂ ਨਾਲ ਵਿਆਹ
- 'ਚਮਕੀਲਾ' ਤੋਂ ਬਾਅਦ ਹੁਣ ਇਸ ਓਟੀਟੀ ਫ਼ਿਲਮ ਵਿੱਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ, ਜਾਣੋ ਕਦੋਂ ਹੋਵੇਗਾ ਵਰਲਡ ਪ੍ਰੀਮੀਅਰ?
- ਮੀਟ-ਅੰਡਾ ਖਾਧੇ ਬਿਨ੍ਹਾਂ ਜਲੰਧਰ ਦੇ ਇਸ ਅਦਾਕਾਰ ਨੇ ਬਣਾਇਆ ਤਗੜਾ ਸਰੀਰ, ਨੌਜਵਾਨਾਂ ਲਈ ਬਣੇ ਪ੍ਰੇਰਨਾ ਸਰੋਤ, 2027 ਵਿੱਚ ਲੜਨਗੇ ਚੋਣਾਂ