ਹੈਦਰਾਬਾਦ: ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸਾਂਸਦ (MP) ਕੰਗਨਾ ਰਣੌਤ ਇੱਕ ਵਾਰ ਮੁੜ ਸੁਰਖੀਆਂ ਵਿੱਚ ਹੈ। ਹੁਣ ਕੰਗਨਾ ਰਣੌਤ ਨੇ ਪਾਕਿਸਤਾਨੀ ਗੀਤ ਉੱਤੇ ਰੀਲ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਲਗਾਤਾਰ ਉਸ ਨੂੰ ਯੂਜ਼ਰਸ ਵਲੋਂ ਟ੍ਰੋਲ ਕੀਤਾ ਜਾ ਰਿਹਾ ਹੈ। ਕੰਗਨਾ ਨੇ ਰਾਜਸਥਾਨ ਦੇ ਜੈਪੁਰ ਵਿੱਚ ਇਹ ਰੀਲ ਬਣਾਈ ਹੈ, ਜਿੱਥੇ ਉਨ੍ਹਾਂ ਨੇ ਮੋਰ ਨਾਲ ਨੱਚਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ। ਇਸ ਰੀਲ ਦੇ ਪਿੱਛੇ ਕੰਗਨਾ ਨੇ ਪਾਕਿਸਤਾਨੀ ਗੀਤ ਲਾਇਆ ਹੈ ਜਿਸ ਤੋਂ ਬਾਅਦ ਉਹ ਕਾਫੀ ਟ੍ਰੋਲ ਹੋ ਰਹੀ ਹੈ।
ਚਾਰ ਦਿਨ ਪਹਿਲਾਂ ਸ਼ੇਅਰ ਕੀਤੀ ਰੀਲ
ਕੰਗਨਾ ਰਣੌਤ ਨੇ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ 4 ਦਿਨ ਪਹਿਲਾਂ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਪਿੱਛੇ ਪਾਕਿਸਤਾਨੀ ਗੀਤ ਲੱਗਾ ਹੋਇਆ ਹੈ, ਜਿਸ ਵਿੱਚ ਉਹ ਮੋਰ ਨਾਲ ਨੱਚਦੇ ਹੋਏ ਅਤੇ ਦਰਖ਼ਤ ਤੋਂ ਅੰਬ ਤੋੜਦੇ ਹੋਏ ਦਿਖਾਈ ਦੇ ਰਹੀ ਹੈ। ਫਿਰ ਉਸ ਤੋਂ ਬਾਅਦ ਕੁਝ ਫੋਟੋਆਂ ਲਗਾਈਆਂ ਗਈਆਂ ਹਨ। ਇਹ ਪਾਕਿਸਤਾਨੀ ਗੀਤ 'ਰਾਂਝਿਆ ਵੇ' ਪਾਕਿਸਤਾਨੀ ਗਾਇਕਾਂ (ਦੋ ਭਰਾਵਾਂ ਦੀ ਜੋੜੀ) ਜ਼ੈਨ-ਜ਼ੋਇਬ ਵਲੋਂ ਹੀ ਗਾਇਆ ਗਿਆ ਹੈ।
ਇਸ ਵੀਡੀਓ ਵਿੱਚ ਕੰਗਨਾ ਨੇ ਕੈਪਸ਼ਨ ਵੀ ਦਿੱਤਾ ਹੈ- 'ਜ਼ਿੰਦਾ ਰਹਿਣੇ ਕੇ ਲੀਏ ਸਿਰਫ਼ ਏਕ ਚੀਜ਼ ਜ਼ਰੂਰੀ ਹੈ ਔਰ ਵੋ ਹੈ ਜ਼ਿੰਦਗੀ, ਉਮੀਦ ਹੈ ਕਿ ਅਸੀਂ ਸਿਰਫ਼ ਜੀਉਂਦੇ ਹੀ ਨਹੀਂ ਰਹੀਏ, ਸਗੋਂ ਜ਼ਿੰਦਾ ਅਤੇ ਜੀਵੰਤ ਵੀ ਰਹੀਏ।♥️'
ਪਾਕਿਸਤਾਨ ਯੂਜ਼ਰਸ ਕਰ ਰਹੇ ਟ੍ਰੋਲ
ਕੰਗਨਾ ਰਣੌਤ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਯੂਜ਼ਰਸ ਵੀ ਲਗਾਤਾਰ ਕੁਮੈਂਟ ਕਰ ਰਹੇ ਹਨ। ਇੱਕ ਪਾਕਿਸਤਾਨੀ ਯੂਜ਼ਰ ਨੇ ਪੁੱਛਿਆ ਕਿ- 'ਜੇਕਰ ਕੰਗਨਾ ਰਣੌਤ ਨੂੰ ਪਾਕਿਸਤਾਨ ਨਾਲ ਇੰਨੀ ਨਫ਼ਰਤ ਹੈ, ਤਾਂ ਫਿਰ ਪਾਕਿਸਤਾਨੀ ਗੀਤ ਕਿਉਂ ਲਾਇਆ।' ਇੱਕ ਹੋਰ ਯੂਜ਼ਰ ਨੇ ਲਿਖਿਆ- 'ਹੇਟ ਪਾਕਿਸਤਾਨ, ਪਰ ਗੀਤ ਪਾਕਿਸਤਾਨੀ ਲਗਾਉਣਾ ਹੈ, ਵਾਓ।' ਕਿਸੇ ਹੋਰ ਨੇ ਲਿਖਿਆ- 'ਕੰਗਨਾ ਨੂੰ ਕੋਈ ਦੱਸ ਦੇਵੇ ਕਿ ਇਹ ਪਾਕਿਸਤਾਨੀ ਗੀਤ ਹੈ।'

ਹਾਲਾਂਕਿ, ਇਸ ਨੂੰ ਲੈ ਕੇ ਕੰਗਨਾ ਦਾ ਕੋਈ ਰਿਐਕਸ਼ਨ ਸਾਹਮਣੇ ਨਹੀਂ ਆਇਆ ਹੈ। ਕੰਗਨਾ ਰਣੌਤ ਦੀ ਇਸ ਵੀਡੀਓ ਨੂੰ 17 ਲੱਖ ਤੋਂ ਵੱਧ ਵੀਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ 12 ਹਜ਼ਾਰ ਤੋਂ ਵੱਧ ਕੁਮੈਂਟ ਕੀਤੇ ਗਏ ਹਨ, ਜਦਕਿ 35 ਹਜ਼ਾਰ ਤੋਂ ਵੱਧ ਲੋਕਾਂ ਵਲੋਂ ਸ਼ੇਅਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੰਗਨਾ ਰਣੌਤ 10 ਮਈ ਨੂੰ ਇੱਕ ਇਵੈਂਟ ਵਿੱਚ ਸ਼ਾਮਲ ਹੋਣ ਲਈ ਜੈਪੁਰ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਜੈਪੁਰ ਦੇ ਰਾਮਬਾਗ ਪੈਲੇਸ ਵਿੱਚ ਇਸ ਰੀਲ ਨੂੰ ਬਣਾਇਆ ਅਤੇ ਸਾਂਝਾ ਕੀਤਾ। ਰੀਲ ਪਿੱਛੇ ਰਾਂਝਿਆ ਵੇ ਗੀਤ ਲਾਇਆ ਗਿਆ, ਜੋ ਕਿ ਪਾਕਿਸਤਾਨ ਦੀ ਮਸ਼ਹੂਰ ਸੰਗੀਤਕਾਰ ਜੋੜੀ ਜ਼ੈਨ-ਜ਼ੋਹੇਬ ਨੇ ਗਾਇਆ ਹੈ। ਦੱਸ ਦਈਏ ਕਿ ਜ਼ੈਨ ਅਲੀ ਅਤੇ ਜ਼ੋਹੇਬ ਅਲੀ ਦੋ ਭਰਾ ਹਨ, ਜੋ ਪਾਕਿਸਤਾਨ ਦੇ ਮਰਹੂਮ ਗਾਇਕ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੇ ਹਮਰੁਤਬਾ ਹਾਜੀ ਰਹਿਮਤ ਅਲੀ ਦੇ ਪੋਤੇ ਹਨ।