ETV Bharat / entertainment

ਵਿਰੋਧ ਦੇ ਬਾਵਜੂਦ 'ਅਕਾਲ' ਦਾ ਸਿਨੇਮਾਘਰਾਂ ਵਿੱਚ ਦਬਦਬਾ, 4 ਦਿਨਾਂ ਵਿੱਚ ਕੀਤੀ ਇੰਨੇ ਕਰੋੜ ਦੀ ਕਮਾਈ - AKAAL COLLECTION

ਇੱਥੇ ਅਸੀਂ ਪੰਜਾਬੀ ਫਿਲਮ 'ਅਕਾਲ' ਦਾ 4 ਦਿਨਾਂ ਦਾ ਬਾਕਸ ਆਫਿਸ ਕਲੈਕਸ਼ਨ ਲੈ ਕੇ ਆਏ ਹਾਂ।

akaal box office collection
akaal box office collection (Photo: Film Poster)
author img

By ETV Bharat Entertainment Team

Published : April 14, 2025 at 10:49 AM IST

1 Min Read

ਚੰਡੀਗੜ੍ਹ: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਅਕਾਲ' ਆਖਿਰਕਾਰ 10 ਅਪ੍ਰੈਲ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਗਈ ਹੈ। ਹਾਲਾਂਕਿ ਰਿਲੀਜ਼ ਹੁੰਦੇ ਹੀ ਫਿਲਮ ਨੂੰ ਕਈ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ, ਜਿਸ ਕਾਰਨ ਫਿਲਮ ਦੇ ਬਾਕਸ ਆਫਿਸ ਉਤੇ ਕਾਫੀ ਅਸਰ ਪਿਆ ਹੈ।

ਹੁਣ ਇੱਥੇ ਅਸੀਂ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਦੀ ਇਸ ਫਿਲਮ ਦਾ ਬਾਕਸ ਆਫਿਸ ਕਲੈਕਸ਼ਨ ਲੈ ਕੇ ਆਏ ਹਾਂ। ਸੈਕਨਲਿਕ ਦੇ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਭਾਰਤ ਵਿੱਚ 85 ਲੱਖ ਦਾ ਕਲੈਕਸ਼ਨ ਕੀਤਾ, ਇਸ ਤੋਂ ਫਿਲਮ ਨੇ ਸ਼ੁੱਕਰਵਾਰ ਨੂੰ 59 ਲੱਖ, ਸ਼ਨੀਵਾਰ ਨੂੰ ਫਿਲਮ ਨੇ ਸਿਰਫ਼ 90 ਲੱਖ ਅਤੇ ਐਤਵਾਰ ਨੂੰ ਫਿਲਮ ਨੇ 1 ਕਰੋੜ 4 ਲੱਖ ਦਾ ਕਲੈਕਸ਼ਨ ਕੀਤਾ, ਜਿਸ ਨਾਲ ਹੁਣ ਫਿਲਮ ਦਾ ਸਾਰਾ ਕਲਕੈਸ਼ਨ 3 ਕਰੋੜ 77 ਲੱਖ ਹੋ ਗਿਆ ਹੈ।

ਕਿਉਂ ਹੋ ਰਿਹਾ ਫਿਲਮ ਦਾ ਵਿਰੋਧ

ਉਲੇਖਯੋਗ ਹੈ ਕਿ ਜਿਸ ਦਿਨ ਤੋਂ ਫਿਲਮ 'ਅਕਾਲ' ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ, ਉਸ ਦਿਨ ਤੋਂ ਕੁੱਝ ਸਿੱਖ ਭਾਈਚਾਰੇ ਦੇ ਲੋਕ ਨਾਰਾਜ਼ ਹਨ, ਉਹਨਾਂ ਨੇ ਫਿਲਮ ਉਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਅਤੇ ਫਿਲਮ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ, ਪੰਜਾਬ ਦੇ ਵੱਡੇ ਸ਼ਹਿਰਾਂ ਦੇ ਸਿਨੇਮਾਘਰਾਂ ਵਿੱਚ ਜਾ ਜਾ ਕੇ ਫਿਲਮ ਦੇ ਪੋਸਟਰ ਪਾੜੇ ਜਾ ਰਹੇ ਹਨ।

ਫਿਲਮ ਦੀ ਸਟਾਰ ਕਾਸਟ

ਫਿਲਮ ਦੀ ਸਟਾਰ ਕਾਸਟ ਵਿੱਚ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਨਿਕਿਤਿਨ ਧੀਰ, ਮੀਤਾ ਵਸ਼ਿਸ਼ਟ, ਸ਼ਿੰਦਾ ਗਰੇਵਾਲ, ਜੱਗੀ ਸਿੰਘ, ਅਸ਼ੀਸ਼ ਦੁੱਗਲ, ਭਾਣਾ ਲਾ ਅਤੇ ਜਰਨੈਲ ਸਿੰਘ ਵਰਗੇ ਮੰਝੇ ਹੋਏ ਕਲਾਕਾਰ ਹਨ। ਇਸ ਤੋਂ ਇਲਾਵਾ ਗਾਇਕ ਗਿੱਪੀ ਗਰੇਵਾਲ ਦੇ ਤਿੰਨੋਂ ਮੁੰਡੇ ਪਹਿਲੀ ਵਾਰ ਇੱਕਠੇ ਇਸ ਫਿਲਮ ਦਾ ਹਿੱਸਾ ਬਣੇ ਹਨ।

2025 ਦੀਆਂ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ

  • ਬਦਨਾਮ: 3 ਕਰੋੜ 95 ਲੱਖ
  • ਅਕਾਲ: 3 ਕਰੋੜ 77 ਲੱਖ
  • ਮਝੈਲ: 2 ਕਰੋੜ 8 ਲੱਖ
  • ਹੁਸ਼ਿਆਰ ਸਿੰਘ: 2 ਕਰੋੜ 43 ਲੱਖ
  • ਮਿੱਠੜੇ: 2 ਕਰੋੜ

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.