ਚੰਡੀਗੜ੍ਹ: ਖੇਤਰੀ ਸਿਨੇਮਾ ਅੱਜ ਵਿਸ਼ਵ ਪੱਧਰ ਉੱਪਰ ਅਪਣੇ ਸ਼ਾਨਦਾਰ ਵਜ਼ੂਦ ਦਾ ਪ੍ਰਗਟਾਵਾ ਕਰਵਾ ਰਿਹਾ ਹੈ, ਜਿਸ ਨੂੰ ਹੋਰ ਵਿਸ਼ਾਲਤਾ ਅਤੇ ਵਿਆਪਕ ਰੂਪ ਦੇਣ ਵਿੱਚ 'ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫੈਸਟੀਵਲ' ਇੱਕ ਵਾਰ ਫਿਰ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ ਹੈ, ਜਿਸ ਦੇ ਆਯੋਜਨ ਨਾਲ ਬਹੁ-ਭਾਸ਼ਾਈ ਸਿਨੇਮਾ ਅਦਾਨ ਪ੍ਰਦਾਨ ਤਾਂ ਵਧੇਗਾ ਹੀ ਨਾਲ ਹੀ ਨਵ ਪ੍ਰਤਿਭਾਵਾਂ ਨੂੰ ਵੀ ਬਿਹਤਰ ਅਵਸਰ ਮਹੁੱਈਆ ਹੋਣਗੇ।
ਇਹ ਵਿਚਾਰ ਪ੍ਰਗਟਾਵਾ ਉਕਤ ਫਿਲਮ ਫੈਸਟੀਵਲ ਦਾ ਉਚੇਚਾ ਹਿੱਸਾ ਬਣੇ ਬਾਲੀਵੁੱਡ ਦੇ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਅਭਿਸ਼ੇਕ ਚੌਬੇ ਨੇ ਈਟੀਵੀ ਭਾਰਤ ਨਾਲ ਕੀਤੀ ਵਿਸ਼ੇਸ ਗੱਲਬਾਤ ਦੌਰਾਨ ਕੀਤਾ। ਸਾਲ 2016 ਵਿੱਚ ਆਈ ਅਤੇ ਅਪਾਰ ਕਾਮਯਾਬ ਰਹੀ 'ਉੜਤਾ ਪੰਜਾਬ' ਨਾਲ ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਸਨ ਇਹ ਬਾਕਮਾਲ ਲੇਖਕ ਅਤੇ ਨਿਰਦੇਸ਼ਕ, ਜਿੰਨ੍ਹਾਂ ਵੱਲੋਂ ਲੇਖਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਹੁਣ ਤੱਕ ਕੀਤੀ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਓਮਕਾਰਾ', 'ਕਮੀਨੇ', 'ਮਕਬੂਲ', 'ਇਸ਼ਕੀਆ', 'ਮਟਰੂ ਕੀ ਬਿਜਲੀ ਕਾ ਮਡੋਲਾ', 'ਡੇਢ ਇਸ਼ਕੀਆ' ਆਦਿ ਸ਼ਾਮਿਲ ਰਹੀਆਂ ਹਨ।
ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਅਯੋਧਿਆ ਨਾਲ ਸੰਬੰਧਿਤ ਨਿਰਦੇਸ਼ਕ ਅਭਿਸ਼ੇਕ ਚੌਬੇ ਹਿੰਦੂ ਕਾਲਜ ਦਿੱਲੀ ਦੇ ਪੜ੍ਹੇ ਹੋਏ ਹਨ, ਜਿੰਨ੍ਹਾਂ ਦੀ ਹੁਣ ਤੱਕ ਦੀ ਸਿਨੇਮਾ ਸਿਰਜਨਾਤਮਕਤਾ ਕਮਾਲ ਦੀ ਰਹੀ ਹੈ, ਜਿਸ ਦਾ ਅਹਿਸਾਸ ਉਨ੍ਹਾਂ ਦੀਆਂ ਲਿਖੀਆਂ ਬੇਸ਼ੁਮਾਰ ਪ੍ਰਭਾਵਪੂਰਨ ਫਿਲਮਾਂ ਭਲੀਭਾਂਤ ਕਰਵਾ ਚੁੱਕੀਆਂ ਹਨ, ਜੋ ਲੀਕ ਤੋਂ ਹੱਟ ਕੇ ਫਿਲਮਾਂ ਦਾ ਲੇਖਣ ਅਤੇ ਨਿਰਦੇਸ਼ਨ ਕਰਨਾ ਪਸੰਦ ਕਰਦੇ ਆ ਰਹੇ ਹਨ।
ਬਾਲੀਵੁੱਡ ਫਿਲਮ ਉਦਯੋਗ ਤੋਂ ਬਾਅਦ ਓਟੀਟੀ ਦੇ ਖੇਤਰ ਵੀ ਕੁਝ ਨਵਾਂ ਕਰ ਗੁਜ਼ਰਨ ਦੀ ਖਵਾਹਿਸ਼ ਰੱਖਦੇ ਇਸ ਪ੍ਰਤਿਭਾਵਾਨ ਨਿਰਦੇਸ਼ਕ ਨੇ ਦੱਸਿਆ ਕਿ ਜਲਦ ਹੀ ਉਹ ਕੁਝ ਓਟੀਟੀ ਫਿਲਮਾਂ ਦਾ ਵੀ ਨਿਰਦੇਸ਼ਨ ਕਰਨ ਜਾ ਰਹੇ ਹਨ, ਜਿਸ ਸੰਬੰਧਤ ਸ਼ੁਰੂਆਤੀ ਚਰਨ ਤਿਆਰੀਆਂ ਨੂੰ ਉਹ ਅੱਜਕੱਲ੍ਹ ਤੇਜ਼ੀ ਨਾਲ ਅੰਜ਼ਾਮ ਦੇ ਰਹੇ ਹਨ।
ਇਹ ਵੀ ਪੜ੍ਹੋ: