ਚੰਡੀਗੜ੍ਹ: ਬਾਲੀਵੁੱਡ ਦੇ ਸਤਿਕਾਰਿਤ ਕੁਨਬੇ ਵਜੋਂ ਜਾਂਣੇ ਜਾਂਦੇ ਕਪੂਰ ਖਾਨਦਾਨ ਦਾ ਫਰਜ਼ੰਦ ਹੋਣਾ ਮੇਰੇ ਲਈ ਹਮੇਸ਼ਾ ਬੇਹੱਦ ਮਾਣ ਵਾਲੀ ਗੱਲ ਰਹੀ ਹੈ, ਜਿੰਨ੍ਹਾਂ ਦੀ ਵਿਰਾਸਤ ਮੰਨੇ ਜਾਂਦੇ ਪ੍ਰਿਥਵੀ ਥੀਏਟਰ ਨੂੰ ਮੁੜ ਸੁਰਜੀਤੀ ਦੇਣ ਲਈ ਤਰੱਦਦਸ਼ੀਲ ਹੋ ਚੁੱਕਾ ਹਾਂ, ਜਿਸ ਦੇ ਮੱਦੇਨਜ਼ਰ ਹੀ ਤਿਆਰ ਕੀਤਾ ਗਿਆ ਨਵਾਂ ਪਲੇਅ 'ਸਿਆਚਿਨ' ਜਲਦ ਦਾ ਚੰਡੀਗੜ੍ਹ ਵਿਖੇ ਦਰਸ਼ਕਾਂ ਦੇ ਸਨਮੁੱਖ ਕਰਾਂਗਾ।
ਇੰਨ੍ਹਾਂ ਮਨੋਭਾਵਾਂ ਦਾ ਪ੍ਰਗਟਾਵਾ ਚੰਡੀਗੜ੍ਹ ਪੁੱਜੇ ਚਰਚਿਤ ਅਦਾਕਾਰ ਜ਼ਹਾਨ ਕਪੂਰ ਨੇ ਈਟੀਵੀ ਭਾਰਤ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ, ਜੋ ਬੀਤੇ ਦਿਨਾਂ ਦੌਰਾਨ ਨੈੱਟਫਲਿਕਸ ਉਤੇ ਸਟ੍ਰੀਮ ਹੋਈ ਅਤੇ ਖਾਸੀ ਪਸੰਦ ਕੀਤੀ ਜਾ ਰਹੀ 'ਬਲੈਕ ਵਰੰਟ' ਨਾਲ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੇ ਹਨ।
'ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫ਼ੈਸਟੀਵਲ' ਦੇ ਦੂਸਰੇ ਸੰਸਕਰਣ ਦਾ ਉਚੇਚਾ ਹਿੱਸਾ ਬਣੇ ਇਸ ਹੋਣਹਾਰ ਅਦਾਕਾਰ ਨੇ ਦੱਸਿਆ ਕਿ ਇਸ ਖੂਬਸੂਰਤ ਅਤੇ ਹਰਿਆਲੀ ਭਰਪੂਰ ਸ਼ਹਿਰ ਵਿਖੇ ਆ ਕੇ ਕਾਫ਼ੀ ਚੰਗਾ ਮਹਿਸੂਸ ਹੋ ਰਿਹਾ ਹੈ, ਜਿਸ ਦੌਰਾਨ ਸਿਨੇਮਾ ਆਯੋਜਿਤ ਫ਼ੈਸਟੀਵਲ ਦੌਰਾਨ ਸਿਨੇਮਾ ਸਿਰਜਨਾਤਮਕਤਾ ਦੇ ਕਈ ਨਵੇਂ ਪਹਿਲੂਆਂ ਨੂੰ ਜਾਣਨ ਸਮਝਣ ਦਾ ਅਵਸਰ ਮਿਲਿਆ ਹੈ।
ਹਿੰਦੀ ਸਿਨੇਮਾ ਦੇ ਮਸ਼ਹੂਰ ਪਰਿਵਾਰ ਦਾ ਹਿੱਸਾ ਹੋਣ ਦੇ ਬਾਵਜੂਦ ਬੇਹੱਦ ਸਾਦ ਮੁਰਾਦੇ ਵਿਅਕਤੀਤੱਵ ਅਤੇ ਨਿਮਰ ਸੁਭਾਅ ਦਾ ਅਹਿਸਾਸ ਕਰਵਾ ਰਹੇ ਇਸ ਪ੍ਰਤਿਭਾਸ਼ਾਲੀ ਅਦਾਕਾਰ ਨੇ ਅਪਣੀ ਉਕਤ ਵੈੱਬ ਸੀਰੀਜ਼ ਨੂੰ ਮਿਲ ਰਹੇ ਭਰਪੂਰ ਹੁੰਗਾਰੇ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ, ਜਿੰਨ੍ਹਾਂ ਇਸੇ ਸੰਬੰਧੀ ਮਨ ਦੇ ਜਜ਼ਬਾਤ ਬਿਆਨ ਕਰਦਿਆਂ ਦੱਸਿਆ, 'ਚੰਗੇ ਕੰਮ ਨੂੰ ਜਦ ਹੁੰਗਾਰਾ ਮਿਲਦਾ ਹੈ ਤਾਂ ਖੁਸ਼ੀ ਤਾਂ ਮਿਲਦੀ ਹੀ ਹੈ, ਸੋ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਦਾ ਜੋ ਪਿਆਰ ਸਨੇਹ ਹਾਸਿਲ ਹੋ ਰਿਹਾ ਹੈ, ਉਸ ਨਾਲ ਭਵਿੱਖ ਵਿੱਚ ਹੋਰ ਚੰਗੇਰਾ ਕਰ ਗੁਜ਼ਰਣ ਦਾ ਹੌਂਸਲਾ ਵੀ ਮਿਲਿਆ ਹੈ।
ਬਾਲੀਵੁੱਡ ਦੇ ਅਜ਼ੀਮ ਐਕਟਰ ਅਤੇ ਅਪਣੇ ਪਿਤਾ ਕੁਨਾਲ ਕਪੂਰ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਜੀਅ-ਜਾਨ ਨਾਲ ਜੁੱਟ ਚੁੱਕੇ ਅਦਾਕਾਰ ਜ਼ਹਾਨ ਕਪੂਰ ਦੇ ਮੁੱਢਲੇ ਐਕਟਿੰਗ ਸਫ਼ਰ ਦੀ ਗੱਲ ਕਰੀਏ ਤਾਂ ਉਨਾਂ ਸਕ੍ਰੀਨ ਅਦਾਕਾਰੀ ਦੀ ਸ਼ੁਰੂਆਤ ਫਿਲਮ 'ਫਰਾਜ਼' (2022) ਨਾਲ ਕੀਤੀ, ਜਿੰਨ੍ਹਾਂ ਨੂੰ ਇਸ ਖਿੱਤੇ ਵਿੱਚ ਸਥਾਪਤੀ ਦੇਣ ਵਿੱਚ ਥ੍ਰਿਲਰ ਵੈੱਬ ਸੀਰੀਜ਼ 'ਬਲੈਕ ਵਾਰੰਟ' ਨੇ ਅਹਿਮ ਭੂਮਿਕਾ ਨਿਭਾਈ ਹੈ, ਜੋ ਕਾਮਯਾਬੀ ਦੇ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਰਹੀ ਹੈ।
ਅਗਾਮੀ ਯੋਜਨਾਵਾਂ ਸੰਬੰਧੀ ਗੱਲ ਕਰਦਿਆਂ ਇਸ ਪ੍ਰਤਿਭਾਵਾਨ ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਹੋਰ ਵੈੱਬ ਸੀਰੀਜ਼ ਵੀ ਰਿਲੀਜ਼ ਲਈ ਤਿਆਰ ਹੈ, ਜੋ ਜਲਦ ਹੀ ਵੱਡੇ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਵੇਗੀ।
ਇਹ ਵੀ ਪੜ੍ਹੋ:
- 'ਪੰਜਾਬ ਕਿੰਗਜ਼' ਦੀ ਜਿੱਤ ਉਤੇ ਖੁਸ਼ੀ ਨਾਲ ਝੂਮ ਉੱਠੀ ਪ੍ਰੀਟੀ ਜ਼ਿੰਟਾ, ਅਰਸ਼ਦੀਪ ਸਣੇ ਇੰਨ੍ਹਾਂ ਕ੍ਰਿਕਟਰਾਂ ਦੀ ਕੀਤੀ ਰੱਜ ਕੇ ਤਾਰੀਫ਼
- ਖ਼ਤਮ ਹੋਇਆ ਚਾਰ ਰੋਜ਼ਾਂ ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫੈਸਟੀਵਲ, ਦੁਨੀਆ ਭਰ ਦੇ ਸਿਤਾਰੇ ਬਣੇ ਸਨ ਖਾਸ ਹਿੱਸਾ
- Cinevesture International Film Festival 2025: 'ਉੜਤਾ ਪੰਜਾਬ' ਫੇਮ ਨਿਰਦੇਸ਼ਕ ਅਭਿਸ਼ੇਕ ਚੌਬੇ ਨਾਲ ਈਟੀਵੀ ਭਾਰਤ ਦੀ ਵਿਸ਼ੇਸ਼ ਗੱਲਬਾਤ, ਲੇਖਕ ਨੇ ਪਾਈ ਆਉਣ ਵਾਲੇ ਪ੍ਰੋਜੈਕਟਾਂ ਉਤੇ ਚਾਨਣਾ