ਫਰੀਦਕੋਟ: ਸਾਲ 2024 ਵਿੱਚ ਸਾਹਮਣੇ ਆਈ 'ਚਮਕੀਲਾ' ਤੋਂ ਬਾਅਦ ਹੁਣ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਓਟੀਟੀ ਪਲੇਟਫ਼ਾਰਮ 'ਤੇ ਆਉਣ ਲਈ ਤਿਆਰ ਹਨ। ਦਿਲਜੀਤ ਦੋਸਾਂਝ ਜਲਦ ਹੀ ਸਟ੍ਰੀਮ ਹੋਣ ਜਾ ਰਹੀ ਓਟੀਟੀ ਫਿਲਮ 'ਡਿਟੈਕਟਿਵ ਸ਼ੇਰਦਿਲ' ਵਿੱਚ ਨਜ਼ਰ ਆਉਣਗੇ। ਇਸ ਮੰਨੋਰੰਜਕ ਫ਼ਿਲਮ ਦਾ ਵਰਲਡ ਪ੍ਰੀਮੀਅਰ ਜਲਦ ਜੀ5 'ਤੇ ਹੋਣ ਜਾ ਰਿਹਾ ਹੈ।
ਆਜ਼ ਫਿਲਮਜ਼ ਅਤੇ ਆਫਸਾਈਡ ਐਟਰਟੇਨਮੈਂਟ ਵੱਲੋ ਪੇਸ਼ ਕੀਤੀ ਜਾ ਰਹੀ ਅਤੇ ਏ ਮੌਰੀਆ ਪ੍ਰੋਡੋਕਸ਼ਨ ਦੀ ਇਨ ਹਾਊਸ ਅਸੋਸੀਏਸ਼ਨ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਸ਼ਾਨਦਾਰ ਫ਼ਿਲਮ ਦਾ ਨਿਰਦੇਸ਼ਨ ਰਵੀ ਛਾਬੜੀਆ ਦੁਆਰਾ ਕੀਤਾ ਗਿਆ ਹੈ, ਜੋ ਮੰਨੇ ਪ੍ਰਮੰਨੇ ਬਾਲੀਵੁੱਡ ਫ਼ਿਲਮਕਾਰ ਅੱਬਾਸ ਜ਼ਫਰ ਦੀਆਂ ਕਈ ਸੁਪਰਹਿੱਟ ਫਿਲਮਾਂ ਦਾ ਅਸੋਸੀਏਟ ਨਿਰਦੇਸ਼ਕ ਦੇ ਰੂਪ ਵਿਚ ਪ੍ਰਭਾਵੀ ਹਿੱਸਾ ਰਹੇ ਹਨ, ਜਿਨ੍ਹਾਂ ਵਿੱਚ 'ਸੁਲਤਾਨ', 'ਭਾਰਤ' ਅਤੇ 'ਟਾਈਗਰ ਜ਼ਿੰਦਾ ਹੈ' ਆਦਿ ਸ਼ਾਮਲ ਹਨ।
ਮੁੰਬਈ ਤੋਂ ਇਲਾਵਾ ਜ਼ਿਆਦਾਤਰ ਬੁਡਾਪੇਸਟ ਦੀਆਂ ਮਨਮੋਹਕ ਲੋਕੋਸ਼ਨਜ ਵਿਖੇ ਫਿਲਮਾਂਈ ਗਈ ਇਸ ਫ਼ਿਲਮ ਵਿੱਚ ਡਾਇਨਾ ਪੈਂਟੀ, ਬੋਮਨ ਈਰਾਨੀ, ਚੰਕੀ ਪਾਂਡੇ, ਰਤਨਾ ਪਾਠਕ ਸ਼ਾਹ, ਬਨੀਤਾ ਸੰਧੂ ਅਤੇ ਸੁਮਿਤ ਵਿਆਸ ਵੱਲੋ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕੀਤੀਆ ਗਈਆ ਹਨ। 20 ਜੂਨ 2025 ਨੂੰ ਜੀ5 'ਤੇ ਸਾਹਮਣੇ ਆਉਣ ਜਾ ਰਹੀ ਇਸ ਮੰਨੋਰੰਜਕ ਫ਼ਿਲਮ ਵਿੱਚ ਅਦਾਕਾਰ ਦਿਲਜੀਤ ਦੋਸਾਂਝ ਅਜਿਹੇ ਜਾਸੂਸ ਦੀ ਭੂਮਿਕਾ ਵਿੱਚ ਹਨ, ਜਿਸ ਨੂੰ ਇੱਕ ਨਿਵੇਕਲਾ ਮਾਮਲਾ ਹੱਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੇ ਇਸ ਰੋਲ ਵਿੱਚ ਸਸਪੈਂਸ ਦੇ ਨਾਲ-ਨਾਲ ਹਾਸੇ ਦਾ ਪ੍ਰਭਾਵਪੂਰਨ ਮਿਸ਼ਰਣ ਦੇਖਣ ਨੂੰ ਮਿਲੇਗਾ।
ਫ਼ਸਟ ਲੁੱਕ ਦੇ ਅੱਜ ਰਿਵੀਲ ਹੁੰਦਿਆਂ ਹੀ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਇਹ ਫ਼ਿਲਮ ਇਸ ਸਾਲ ਦਰਸ਼ਕਾਂ ਸਨਮੁੱਖ ਹੋਣ ਜਾ ਰਹੀ ਦਿਲਜੀਤ ਦੋਸਾਂਝ ਦੀ ਪਹਿਲੀ ਫ਼ਿਲਮ ਹੋਵੇਗੀ, ਜਿਸ ਨੂੰ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਇਆ ਗਿਆ ਹੈ। ਓਧਰ ਮੌਜੂਦਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਬਾਅਦ ਜਲਦ ਹੀ ਦਲਜੀਤ ਦੋਸਾਂਝ ਵੱਡੇ ਪਰਦੇ 'ਤੇ ਵੀ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ਼ ਕਰਵਾਉਣ ਲਈ ਪੂਰੀ ਤਰਾਂ ਤਿਆਰ ਹਨ, ਜਿਨ੍ਹਾਂ ਦੀ ਨਵੀਂ ਅਤੇ ਸੀਕੁਅਲ ਪੰਜਾਬੀ ਫ਼ਿਲਮ 'ਸਰਦਾਰਜੀ 3' ਵੀ ਦੇਸ਼ ਵਿਦੇਸ਼ ਵਿੱਚ ਇਸੇ ਮਹੀਨੇ ਪ੍ਰਦਰਸ਼ਿਤ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ:-