ਹੈਦਰਾਬਾਦ: ਹਰ ਰੋਜ਼ ਬਹੁਤ ਸਾਰੇ ਲੋਕ ਐਕਟਿੰਗ ਵਿੱਚ ਆਪਣਾ ਕਰੀਅਰ ਬਣਾਉਣ ਲਈ ਮੁੰਬਈ ਜਾਂਦੇ ਹਨ। ਪਰ ਉਨ੍ਹਾਂ ਵਿੱਚੋਂ ਕੁਝ ਹੀ ਇਸ ਖੇਤਰ ਵਿੱਚ ਸਫਲ ਹੋ ਪਾਉਂਦੇ ਹਨ ਜਦਕਿ ਕੁਝ ਆਪਣੀ ਕਿਸਮਤ ਅਜ਼ਮਾਉਂਦੇ ਥੱਕ ਜਾਂਦੇ ਹਨ। ਹੁਣ ਅਸੀਂ ਅਜਿਹੀ ਹੀ ਇੱਕ ਅਦਾਕਾਰਾ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਸਨੇ ਤਲਾਕ ਤੋਂ ਬਾਅਦ ਹੁਣ ਆਪਣਾ ਐਕਟਿੰਗ ਕਰੀਅਰ ਛੱਡ ਕੇ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੈ। ਦੱਸ ਦੇਈਏ ਕਿ ਆਰਥਿਕ ਤੰਗੀ ਕਾਰਨ ਮੁੰਬਈ ਅਤੇ ਅਦਾਕਾਰੀ ਦੋਵਾਂ ਨੂੰ ਚਾਰੂ ਅਸੋਪਾ ਨੇ ਅਲਵਿਦਾ ਕਹਿ ਦਿੱਤਾ ਅਤੇ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੈ।
ਜਾਣੋ ਕੌਣ ਹੈ ਅਦਾਕਾਰਾ ਚਾਰੂ ਅਸੋਪਾ?
ਅਦਾਕਾਰਾ ਚਾਰੂ ਅਸੋਪਾ, ਜੋ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੀ ਸਾਬਕਾ ਭਾਬੀ ਹੈ। ਚਾਰੂ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਇਸ ਸਮੇਂ ਔਨਲਾਈਨ ਕੱਪੜੇ ਵੇਚ ਰਹੀ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ, 'ਮੈਂ ਆਪਣੇ ਜੱਦੀ ਸ਼ਹਿਰ ਬੀਕਾਨੇਰ, ਰਾਜਸਥਾਨ ਵਿੱਚ ਸ਼ਿਫਟ ਹੋ ਗਈ ਹਾਂ। ਮੈਂ ਮੁੰਬਈ ਛੱਡ ਦਿੱਤਾ ਹੈ ਅਤੇ ਮੈਂ ਆਪਣੇ ਮਾਪਿਆਂ ਨਾਲ ਰਹਿ ਰਹੀਂ ਹਾਂ। ਮੇਰੀ ਧੀ ਮੇਰੇ ਨਾਲ ਹੈ ਅਤੇ ਮੈਨੂੰ ਮੁੰਬਈ ਤੋਂ ਆਏ ਇੱਕ ਮਹੀਨਾ ਹੋ ਗਿਆ ਹੈ।'
ਗੱਲ ਕਰਦੇ ਹੋਏ ਚਾਰੂ ਨੇ ਅੱਗੇ ਕਿਹਾ, 'ਮੁੰਬਈ ਵਿੱਚ ਰਹਿਣਾ ਇੰਨਾ ਆਸਾਨ ਨਹੀਂ ਹੈ, ਮੁੰਬਈ ਬਹੁਤ ਮਹਿੰਗਾ ਹੈ। ਮੇਰਾ ਮਹੀਨਾਵਾਰ ਖਰਚਾ ਕਿਰਾਏ ਸਮੇਤ ਲਗਭਗ 1 ਤੋਂ 1.5 ਲੱਖ ਰੁਪਏ ਸੀ। ਮੈਂ ਜ਼ਿਆਨਾ ਨੂੰ ਛੱਡਣਾ ਨਹੀਂ ਚਾਹੁੰਦੀ ਸੀ। ਇਸ ਲਈ ਮੈਂ ਘਰ ਵਾਪਸ ਆ ਗਈ। ਇਹ ਜਲਦਬਾਜ਼ੀ ਵਿੱਚ ਲਿਆ ਗਿਆ ਫੈਸਲਾ ਨਹੀਂ ਸੀ ਸਗੋਂ ਮੈਂ ਇਸਨੂੰ ਧਿਆਨ ਨਾਲ ਸੋਚ-ਵਿਚਾਰ ਕਰਨ ਤੋਂ ਬਾਅਦ ਆਪਣੇ ਲਈ ਚੁਣਿਆ ਹੈ।

ਕੱਪੜੇ ਵੇਚਣ ਲੱਗੀ ਅਦਾਕਾਰਾ ਚਾਰੂ ਅਸੋਪਾ
ਟ੍ਰੋਲਸ ਬਾਰੇ ਅਟਕਲਾਂ ਦਾ ਜਵਾਬ ਦਿੰਦੇ ਹੋਏ ਚਾਰੂ ਨੇ ਕਿਹਾ, 'ਜਦੋਂ ਤੁਸੀਂ ਕੁਝ ਨਵਾਂ ਸ਼ੁਰੂ ਕਰਦੇ ਹੋ, ਤਾਂ ਹਰ ਕੋਈ ਸੰਘਰਸ਼ ਕਰਦਾ ਹੈ। ਮੇਰੇ ਮਾਮਲੇ ਵਿੱਚ ਕੀ ਵੱਖਰਾ ਹੈ? ਆਰਡਰ ਲੈਣ ਤੋਂ ਲੈ ਕੇ ਪੈਕੇਜ ਭੇਜਣ ਅਤੇ ਸਟਾਕ ਲਿਆਉਣ ਤੱਕ, ਮੈਂ ਸਭ ਕੁਝ ਖੁਦ ਕਰ ਰਹੀਂ ਹਾਂ। ਜਦੋਂ ਮੈਂ ਅਦਾਕਾਰੀ ਲਈ ਮੁੰਬਈ ਆਈ ਸੀ, ਤਾਂ ਵੀ ਇਹ ਸੌਖਾ ਨਹੀਂ ਸੀ। ਮੈਂ ਆਪਣਾ ਨਾਮ ਬਣਾਉਣ ਲਈ ਸੰਘਰਸ਼ ਕੀਤਾ ਅਤੇ ਸਫਲ ਰਹੀਂ। ਹੁਣ ਮੈਂ ਇਹ ਕਾਰੋਬਾਰ ਇਸ ਲਈ ਸ਼ੁਰੂ ਕੀਤਾ ਹੈ ਤਾਂ ਜੋ ਮੈਂ ਆਪਣੇ ਬੱਚੇ ਦੀ ਪਰਵਰਿਸ਼ 'ਤੇ ਧਿਆਨ ਕੇਂਦਰਿਤ ਕਰ ਸਕਾਂ ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਗਲਤ ਹੈ।
ਕੌਣ ਹੈ ਚਾਰੂ ਦੇ ਸਾਬਕਾ ਪਤੀ?
ਚਾਰੂ ਦੇ ਸਾਬਕਾ ਪਤੀ ਅਦਾਕਾਰ ਰਾਜੀਵ ਸੇਨ ਹੈ ਅਤੇ ਉਨ੍ਹਾਂ ਦੀ ਇੱਕ ਧੀ ਹੈ ਜਿਸਦਾ ਨਾਮ ਜ਼ਿਆਨਾ ਹੈ। ਰਾਜੀਵ ਸੁਸ਼ਮਿਤਾ ਸੇਨ ਦੇ ਭਰਾ ਹਨ। ਆਪਣੇ ਰਿਸ਼ਤੇ ਵਿੱਚ ਚੱਲ ਰਹੇ ਤਣਾਅ ਕਾਰਨ ਜੋੜੇ ਦਾ ਤਲਾਕ ਹੋ ਗਿਆ ਹੈ। ਜਦੋਂ ਚਾਰੂ ਤੋਂ ਪੁੱਛਿਆ ਗਿਆ ਕਿ ਰਾਜੀਵ ਨੇ ਉਸਦੇ ਇਸ ਕਦਮ 'ਤੇ ਕਿਵੇਂ ਪ੍ਰਤੀਕਿਰਿਆ ਕੀਤੀ? ਤਾਂ ਉਸਨੇ ਕਿਹਾ, 'ਉਹ ਹਮੇਸ਼ਾ ਆਪਣੀ ਧੀ ਨੂੰ ਮਿਲਣ ਬੀਕਾਨੇਰ ਆ ਸਕਦੇ ਹਨ। ਮੁੰਬਈ ਛੱਡਣ ਤੋਂ ਪਹਿਲਾਂ ਮੈਂ ਉਸਨੂੰ ਆਪਣੀਆਂ ਯੋਜਨਾਵਾਂ ਬਾਰੇ ਮੇਸੈਜ ਭੇਜਿਆ ਸੀ।
ਆਨਲਾਈਨ ਕੱਪੜੇ ਵੇਚਣ ਦੇ ਆਪਣੇ ਫੈਸਲੇ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਚਾਰੂ ਨੇ ਕਿਹਾ, 'ਅਜਿਹਾ ਨਹੀਂ ਹੈ ਕਿ ਮੈਂ ਕਿਸੇ ਵੱਡੇ ਪ੍ਰੋਜੈਕਟ ਲਈ ਸ਼ੂਟਿੰਗ ਕਰ ਰਹੀ ਸੀ। ਮੈਂ ਡੇਲੀ ਸੋਪ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਂ ਜ਼ਿਆਨਾ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ ਅਤੇ ਮੈਂ ਇੱਥੋਂ ਡਿਜੀਟਲ ਸਮੱਗਰੀ ਸ਼ੂਟ ਕਰ ਸਕਦੀ ਹਾਂ। ਜੇ ਮੈਨੂੰ ਸ਼ੂਟਿੰਗ ਲਈ ਯਾਤਰਾ ਕਰਨੀ ਪਵੇ, ਤਾਂ ਘਰ ਵਾਪਸ ਆਉਣ ਦਾ ਸਭ ਤੋਂ ਵਧੀਆ ਹਿੱਸਾ ਇਹ ਹੈ ਕਿ ਮੈਂ ਜ਼ਿਆਨਾ ਨੂੰ ਉਸਦੀ ਨਾਨੀ ਦੀ ਬਜਾਏ ਉਸਦੇ ਦਾਦਾ-ਦਾਦੀ ਕੋਲ ਛੱਡ ਸਕਦੀ ਹਾਂ।
ਇਹ ਵੀ ਪੜ੍ਹੋ:-