ETV Bharat / entertainment

ਸੋਨੂੰ ਸੂਦ ਦੀ ਪਤਨੀ ਦਾ ਭਿਆਨਕ ਐਕਸੀਡੈਂਟ, ਵਾਲ਼-ਵਾਲ਼ ਬਚੀ ਸੋਨਾਲੀ ਸੂਦ - SONU SOOD WIFE SONALI SOOD ACCIDENT

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਪਤਨੀ ਮੁੰਬਈ-ਨਾਗਪੁਰ ਹਾਈਵੇਅ 'ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।

Sonu Sood wife Sonali Sood
Sonu Sood wife Sonali Sood (Photo: Getty/ ETV Bharat)
author img

By ETV Bharat Entertainment Team

Published : March 25, 2025 at 3:48 PM IST

Updated : March 25, 2025 at 4:04 PM IST

2 Min Read

ਹੈਦਰਾਬਾਦ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਪਤਨੀ ਸੋਨਾਲੀ ਸੂਦ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਖਬਰਾਂ ਮੁਤਾਬਕ ਸੋਨਾਲੀ ਮੁੰਬਈ-ਨਾਗਪੁਰ ਹਾਈਵੇਅ 'ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਖਬਰਾਂ ਅਨੁਸਾਰ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ। ਉਸ ਦਾ ਐਕਸੀਡੈਂਟ 24 ਮਾਰਚ ਨੂੰ ਹੋਇਆ ਸੀ ਅਤੇ ਉਹ ਹੁਣ ਹਸਪਤਾਲ ਵਿੱਚ ਦਾਖਲ ਹੈ।

ਕਾਰ ਦੀ ਤਸਵੀਰ ਆਈ ਸਾਹਮਣੇ

ਉਲੇਖਯੋਗ ਹੈ ਕਿ ਇਹ ਹਾਦਸਾ ਨਾਗਪੁਰ 'ਚ ਵਾਪਰਿਆ ਹੈ, ਜਿੱਥੇ ਸੋਨਾਲੀ ਆਪਣੀ ਭੈਣ ਦੇ ਬੇਟੇ ਅਤੇ ਇੱਕ ਹੋਰ ਔਰਤ ਨਾਲ ਯਾਤਰਾ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਸੋਨਾਲੀ ਇੱਕ ਇਵੈਂਟ ਵਿੱਚ ਸ਼ਾਮਲ ਹੋਣ ਲਈ ਨਾਗਪੁਰ ਗਈ ਸੀ ਅਤੇ ਏਅਰਪੋਰਟ ਵੱਲ ਜਾਂਦੇ ਸਮੇਂ ਉਹ ਇਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਸੋਨਾਲੀ ਦਾ ਮੈਕਸ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸੋਨਾਲੀ ਦੀ ਕਾਰ ਦੀ ਤਸਵੀਰ ਸਾਹਮਣੇ ਆਈ ਹੈ, ਜੋ ਹਾਦਸੇ ਕਾਰਨ ਤਬਾਹ ਹੋ ਗਈ ਹੈ। ਉਸ ਦੇ ਨਾਲ ਉਸ ਦੀ ਭੈਣ ਦਾ ਬੇਟਾ ਵੀ ਜ਼ਖ਼ਮੀ ਹੋ ਗਿਆ ਹੈ।

ਸੋਨੂੰ ਸੂਦ ਦੀ ਪਤਨੀ ਦਾ ਭਿਆਨਕ ਐਕਸੀਡੈਂਟ
ਸੋਨੂੰ ਸੂਦ ਦੀ ਪਤਨੀ ਦਾ ਭਿਆਨਕ ਐਕਸੀਡੈਂਟ (Photo: ETV Bharat)

ਨਾਗਪੁਰ ਪਹੁੰਚੇ ਸੋਨੂੰ ਸੂਦ

ਸੋਨਾਲੀ ਫਿਲਹਾਲ ਨਾਗਪੁਰ 'ਚ ਹੈ ਅਤੇ ਇਸ ਘਟਨਾ ਤੋਂ ਉਭਰ ਰਹੀ ਹੈ। ਖਬਰ ਸੁਣਦੇ ਹੀ ਸੋਨੂੰ ਸੂਦ ਤੁਰੰਤ ਨਾਗਪੁਰ ਲਈ ਰਵਾਨਾ ਹੋ ਗਏ ਅਤੇ ਅੱਜ ਸਵੇਰੇ ਹੀ ਉੱਥੇ ਪਹੁੰਚ ਗਏ। ਮੀਡੀਆ ਨੂੰ ਸੋਨਾਲੀ ਬਾਰੇ ਅਪਡੇਟ ਦਿੰਦੇ ਹੋਏ ਉਨ੍ਹਾਂ ਨੇ ਕਿਹਾ, 'ਸੋਨਾਲੀ ਹੁਣ ਠੀਕ ਹੈ, ਉਹ ਵਾਲ਼ ਵਾਲ਼ ਬਚ ਗਈ ਹੈ, ਓਮ ਸਾਈ ਰਾਮ।'

ਕਦੋਂ ਹੋਇਆ ਸੀ ਸੋਨੂੰ ਸੂਦ ਅਤੇ ਸੋਨਾਲੀ ਸੂਦ ਦਾ ਵਿਆਹ

ਸੋਨੂੰ ਸੂਦ ਦੀ ਲਵ ਲਾਈਫ ਵੀ ਕਾਫੀ ਸ਼ਾਨਦਾਰ ਅਤੇ ਫਿਲਮੀ ਰਹੀ ਹੈ। ਉਸਨੇ ਆਪਣੇ ਕਾਲਜ ਦੇ ਪਿਆਰ ਨੂੰ ਆਪਣਾ ਜੀਵਨ ਭਰ ਦਾ ਸਾਥੀ ਬਣਾਇਆ। ਸੋਨੂੰ ਅਤੇ ਸੋਨਾਲੀ ਦੀ ਮੁਲਾਕਾਤ ਨਾਗਪੁਰ ਵਿੱਚ ਆਪਣੇ ਇੰਜੀਨੀਅਰਿੰਗ ਦੇ ਦਿਨਾਂ ਦੌਰਾਨ ਹੋਈ ਸੀ। ਸੋਨੂੰ ਸੂਦ ਅਤੇ ਸੋਨਾਲੀ 25 ਸਤੰਬਰ 1996 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ, ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਉਸ ਸਮੇਂ ਸੋਨੂੰ ਸੂਦ ਦੀ ਉਮਰ ਸਿਰਫ਼ 21 ਸਾਲ ਸੀ।

ਸੋਨੂੰ ਸੂਦ ਦਾ ਵਰਕਫਰੰਟ

ਇਸ ਦੌਰਾਨ ਜੇਕਰ ਸੋਨੂੰ ਸੂਦ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਪਿਛਲੀ ਵਾਰ ਫਿਲਮ 'ਫਤਹਿ' ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨਾਲ ਜੈਕਲਿਨ ਨੇ ਭੂਮਿਕਾ ਨਿਭਾਈ ਸੀ, ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

Last Updated : March 25, 2025 at 4:04 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.