ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਓਟੀਟੀ ਪਲੇਟਫ਼ਾਰਮ ਲਈ ਕਲਾਤਮਕ ਅਤੇ ਰਿਅਲਸਿਟਕ ਵਿਸ਼ੇ ਅਧਾਰਿਤ ਫਿਲਮਾਂ ਦੀ ਸਿਰਜਨਾਤਮਕਤਾ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾ ਰਹੇ ਹਨ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ, ਜਿੰਨ੍ਹਾਂ ਵੱਲੋਂ ਅਪਣੀ ਆਗਾਮੀ ਵੈੱਬ ਫਿਲਮ 'ਸ਼ਹਾਦਤ' ਦਾ ਪਹਿਲਾਂ ਲੁੱਕ ਰਿਵੀਲ ਕਰ ਦਿੱਤਾ ਗਿਆ ਹੈ, ਜੋ ਜਲਦ ਰਿਲੀਜ਼ ਹੋਣ ਜਾ ਰਹੀ ਹੈ।
'ਅਮਰਦੀਪ ਗਿੱਲ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਅਮਰਦੀਪ ਸਿੰਘ ਗਿੱਲ ਦੁਅਆਰਾ ਕੀਤਾ ਗਿਆ ਹੈ, ਜਿੰਨ੍ਹਾਂ ਦੁਆਰਾ ਪ੍ਰਭਾਵੀ ਕਹਾਣੀਸਾਰ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਫਿਲਮ ਵਿੱਚ ਕਾਲੇ ਦੌਰ ਦੌਰਾਨ ਰਹੇ ਪੰਜਾਬ ਦੇ ਰਹੇ ਹਾਲਾਤਾਂ ਨੂੰ ਬੇਹੱਦ ਪ੍ਰਭਾਵੀ ਰੂਪ ਵਿੱਚ ਪ੍ਰਤੀਬਿੰਬਤ ਕੀਤਾ ਗਿਆ ਹੈ।
'ਸ਼ਹੀਦ ਅਖਵਾਉਣ ਲਈ ਮਰਨਾ ਜ਼ਰੂਰੀ ਨਹੀਂ ਹੁੰਦਾ, ਕੁੱਝ ਲੋਕ ਜਿਉਂਦੇ ਰਹਿ ਕੇ ਵੀ ਸ਼ਹਾਦਤ ਪਾ ਲੈਂਦੇ ਹਨ'...ਦੇ ਸਿਰਲੇਖ ਹੇਠ ਬਣਾਈ ਗਈ ਇਸ ਫਿਲਮ ਦੇ ਨਿਰਮਾਤਾ ਜਸਵੰਤ ਸਿੰਘ ਝੱਜ ਹਨ, ਜੋ ਸਾਹਿਤ ਅਤੇ ਸਮਾਜਿਕ ਸਰੋਕਾਰਾਂ ਨੂੰ ਉਭਾਰਨ ਵਿੱਚ ਤਰੱਦਦਸ਼ੀਲਤਾ ਨਾਲ ਕੋਸ਼ਿਸਾਂ ਨੂੰ ਅੰਜ਼ਾਮ ਦੇ ਰਹੇ ਹਨ।
ਪੰਜਾਬ ਦੇ ਲੁਧਿਆਣਾ ਦੇ ਆਸ-ਪਾਸ ਫਿਲਮਾਈ ਗਈ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਬਹੁ-ਪੱਖੀ ਅਦਾਕਾਰਾ ਕੁੱਲ ਸਿੱਧੂ ਇੱਕ ਵਾਰ ਮੁੜ ਚੁਣੌਤੀਪੂਰਨ ਭੂਮਿਕਾ ਵਿੱਚ ਨਜ਼ਰ ਆਵੇਗੀ, ਜਿੰਨ੍ਹਾਂ ਤੋਂ ਇਲਾਵਾ ਤਲਵਿੰਦਰ ਭੁੱਲਰ, ਸ਼ਰਨ ਧਾਲੀਵਾਲ, ਜੀਤਾਨ, ਇੰਦਰ ਜੀਤ, ਅਮ੍ਰਿਤਪਾਲ ਸਿੰਘ ਬਿੱਲਾ, ਮਨੀ ਕੁਲਾਰ, ਸਿਮਰਪਾਲ ਸਿੰਘ, ਸਤਵੰਤ ਕੌਰ, ਸ਼ਰਨਦੀਪ ਢਿੱਲੋਂ, ਕੇਵਲ ਕ੍ਰਾਂਤੀ, ਵੱਡਾ ਸਰਾਓ, ਜੱਗੀ ਭੰਗੂ, ਸ਼ਰਨਜੀਤ ਰਟੌਲ ਆਦਿ ਵੱਲੋਂ ਵੀ ਮਹੱਤਵਪੂਰਨ ਕਿਰਦਾਰਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਪਹਿਲੀ ਝਲਕ ਜਾਰੀ ਹੁੰਦਿਆਂ ਹੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਿੰਦੂ ਬਣੀ ਇਸ ਪ੍ਰਭਾਵਪੂਰਨ ਫਿਲਮ ਨਾਲ ਜੁੜੇ ਕੁਝ ਅਹਿਮ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ 1992-93 ਦੇ ਦੌਰਾਨ ਪੰਜਾਬ ਵਿੱਚ ਵਾਪਰੀਆਂ ਸੱਚੀਆਂ ਘਟਨਾਵਾਂ ਦੇ ਅਜਿਹੇ ਦਿਲ ਝਕਝੋਰਦੇ ਮੰਜ਼ਰ ਇਸ ਵਿੱਚ ਵੇਖਣ ਨੂੰ ਮਿਲਣਗੇ, ਜਿੰਨ੍ਹਾਂ ਦੇ ਪੱਖਾਂ ਨੂੰ ਪਹਿਲਾਂ ਕਦੇ ਛੂਹਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ: