ਫਰੀਦਕੋਟ: ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਗਲਿਆਰਿਆ ਵਿੱਚ ਵੀ ਸਫ਼ਲਤਾ ਹਾਸਿਲ ਕਰ ਰਹੀ ਅਦਾਕਾਰਾ ਸੋਨਮ ਬਾਜਵਾ ਆਪਣੀ ਆਉਣ ਵਾਲੀ ਅਤੇ ਬਹੁ-ਚਰਚਿਤ ਹਿੰਦੀ ਫ਼ਿਲਮ 'ਦੀਵਾਨੀਅਤ' ਲਈ ਅੱਜ ਮੁੰਬਈ ਸੈੱਟ 'ਤੇ ਪਹੁੰਚ ਗਈ ਹੈ। ਇਸ ਫਿਲਮ ਵਿੱਚ ਹਰਸ਼ਵਰਧਨ ਰਾਣੇ ਵੀ ਮੁੱਖ ਰੋਲ ਅਦਾ ਕਰਨ ਜਾ ਰਹੇ ਹਨ, ਜਿੰਨਾਂ ਦੇ ਅੋਪੋਜਿਟ ਅਦਾਕਾਰਾ ਸੋਨਮ ਬਾਜਵਾ ਨਜ਼ਰ ਆਵੇਗੀ।
ਅੰਸ਼ੁਲ ਗਰਗ ਪ੍ਰੋਡੋਕਸ਼ਨ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਰੋਮਾਂਟਿਕ ਅਤੇ ਸੰਗ਼ੀਤਮਈ ਫ਼ਿਲਮ ਦਾ ਨਿਰਦੇਸ਼ਨ ਮਿਲਾਪ ਮਿਲਾਨ ਜ਼ਵੇਰੀ ਕਰ ਰਹੇ ਹਨ, ਜੋ ਬਾਲੀਵੁੱਡ ਦੇ ਮੋਹਰੀ ਕਤਾਰ ਲੇਖਕਾਂ ਅਤੇ ਨਿਰਦੇਸ਼ਕਾਂ 'ਚ ਅੱਜਕਲ੍ਹ ਅਪਣਾ ਸ਼ੁਮਾਰ ਕਰਵਾ ਰਹੇ ਹਨ ਅਤੇ ਮਸਤੀਜ਼ਾਦੇ' (2016), 'ਸੱਤਯਮੇਵ ਜਯਤੇ' (2018) ਅਤੇ 'ਮਰਜਾਵਾਂ' (2019) ਜਿਹੀਆਂ ਸਫ਼ਲ ਫਿਲਮਾਂ ਵੀ ਦਰਸ਼ਕਾਂ ਸਨਮੁੱਖ ਕਰ ਚੁੱਕੇ ਹਨ।
ਇਸੇ ਸਾਲ ਦੇ ਅੰਤ ਵਿੱਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦਿਆ ਨਿਰਮਾਣ ਹਾਊਸ ਨੇ ਦੱਸਿਆ ਕਿ ਪਿਆਰ, ਦਰਦ ਅਤੇ ਜਨੂੰਨ ਦੀ ਕਹਾਣੀ ਬਿਆਨ ਕਰਦੀ ਇਸ ਫ਼ਿਲਮ ਦੁਆਰਾ ਪਹਿਲੀ ਵਾਰ ਹਰਸ਼ਵਰਧਨ ਰਾਣੇ ਅਤੇ ਸੋਨਮ ਬਾਜਵਾ ਇਕੱਠਿਆ ਸਿਲਵਰ ਸਕ੍ਰੀਨ ਸਪੇਸ ਸ਼ੇਅਰ ਕਰਨਗੇ। ਫ਼ਸਟ ਸ਼ਡਿਊਲ ਦੇ ਪਹਿਲੇ ਪੜਾਅ ਅਧੀਨ ਬਾਂਦਰਾ ਫੋਰਟ ਮੁੰਬਈ ਵਿਖੇ ਸ਼ੁਰੂਆਤੀ ਫੇਜ਼ ਵੱਲ ਵਧੀ ਇਸ ਫ਼ਿਲਮ ਦਾ ਗੀਤ ਸੰਗੀਤ ਪੱਖ ਵੀ ਇਸ ਦਾ ਖਾਸ ਆਕਰਸ਼ਣ ਹੋਵੇਗਾ, ਜਿਸ ਨੂੰ ਆਹਲਾ ਅਤੇ ਮੋਲੋਡੀਅਸ ਰੰਗ ਰੂਪ ਦੇਣ ਲਈ ਪੂਰੀ ਫਿਲਮ ਟੀਮ ਵੱਲੋਂ ਕਾਫ਼ੀ ਮਿਹਨਤ ਕੀਤੀ ਜਾ ਰਹੀ ਹੈ।
ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਲ ਅਦਾਕਾਰਾ ਸੋਨਮ ਬਾਜਵਾ ਅਤੇ ਉਨ੍ਹਾਂ ਦੇ ਕਰਿਅਰ ਲਈ ਕਾਫ਼ੀ ਖੁਸ਼ਕਿਸਮਤੀ ਭਰਿਆ ਸਾਬਿਤ ਹੋਣ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੀਆਂ ਦੋ ਵੱਡੀਆਂ ਹਿੰਦੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਜਿੰਨਾਂ ਵਿੱਚ 'ਬਾਗੀ 4' ਟਾਈਗਰ ਸ਼ਰਾਫ ਦੇ ਅੋਪੋਜਿਟ ਅਤੇ ਅਕਸ਼ੈ ਕੁਮਾਰ ਸਟਾਰਰ 'ਹਾਊਸਫੁਲ 5' ਸ਼ਾਮਿਲ ਹੈ , ਜਿਸ ਦਾ ਨਿਰਮਾਣ ਸਾਜਿਦ ਨਾਢਿਆਡਵਾਲਾ ਵੱਲੋਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:-