ਫਰੀਦਕੋਟ: ਬਾਲੀਵੁੱਡ ਵਿੱਚ ਵੀ ਲਗਾਤਾਰ ਸਫ਼ਲਤਾ ਹਾਸਿਲ ਕਰ ਰਹੀ ਅਦਾਕਾਰਾ ਸੋਨਮ ਬਾਜਵਾ ਹੁਣ ਇੱਕ ਵਾਰ ਮੁੜ ਪੰਜਾਬੀ ਸਿਨੇਮਾ ਵਿੱਚ ਆਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਹੈ। ਸੋਨਮ ਬਾਜਵਾ ਨੂੰ ਪੰਜਾਬੀ ਫਿਲਮ 'ਪਿੱਟ ਸਿਆਪਾ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿਸ ਨੂੰ ਰੁਪਿੰਦਰ ਚਾਹਲ ਵੱਲੋਂ ਨਿਰਦੇਸ਼ਿਤ ਕੀਤਾ ਜਾਵੇਗਾ। ਇਸ ਫਿਲਮ ਨੂੰ ਅੱਜ ਹੀ ਅਨਾਊਸ ਕੀਤਾ ਗਿਆ ਹੈ।
'ਮੂਵੀਟਨਲ ਪ੍ਰੋਡੋਕਸ਼ਨ' ਵੱਲੋ ਪ੍ਰਸਤੁਤ ਕੀਤੀ ਜਾ ਰਹੀ ਇਸ ਕਾਮੇਡੀ-ਡਰਾਮਾ ਅਤੇ ਪਰਿਵਾਰਿਕ ਫ਼ਿਲਮ ਦਾ ਨਿਰਮਾਣ ਬਲਵਿੰਦਰ ਸਿੰਘ ਜੰਜੂਆ, ਪੰਕਜ ਗੁਪਤਾ, ਸੂਰਿਆ ਗੁਪਤਾ, ਯੋਗੇਸ਼ ਰਹਾਰ, ਸੰਦੀਪ ਵਾਸਵਾਨੀ ਅਤੇ ਕੇਵਲ ਗਰਗ ਕਰ ਰਹੇ ਹਨ। ਨਿਰਮਾਣ ਟੀਮ ਅਨੁਸਾਰ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਵਿੱਚ ਸੋਨਮ ਬਾਜਵਾ ਅਤੇ ਪਰਮਵੀਰ ਚੀਮਾ ਲੀਡ ਜੋੜੀ ਵਜੋ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ।
ਹਾਲ ਹੀ ਦੇ ਦਿਨਾਂ ਵਿੱਚ 'ਹਾਊਸਫੁੱਲ 5', 'ਬਾਗੀ 4' ਅਤੇ ਸ਼ਾਹਰੁਖ ਖਾਨ ਸਟਾਰਰ ਅਨਾਮ ਫ਼ਿਲਮ ਜਿਹੇ ਕਈ ਵੱਡੇ ਹਿੰਦੀ ਫਿਲਮ ਪ੍ਰੋਜੋਕਟਸ ਦਾ ਹਿੱਸਾ ਰਹੀ ਅਦਾਕਾਰਾ ਸੋਨਮ ਬਾਜਵਾ ਦੀ ਸਾਲ 2025 ਵਿੱਚ ਸ਼ੁਰੂ ਹੋਈ ਇਹ ਦੂਜੀ ਪੰਜਾਬੀ ਫਿਲਮ ਹੋਵੇਗੀ। ਇਸ ਤੋਂ ਇਲਾਵਾ, ਅਦਾਕਾਰਾ 'ਗੋਡੇ ਗੋਡੇ ਚਾਅ' ਵਿੱਚ ਵੀ ਮੇਨ ਭੂਮਿਕਾ ਨਿਭਾ ਰਹੀ ਹੈ, ਜਿਸ ਵਿੱਚ ਉਨ੍ਹਾਂ ਦੇ ਓਪੋਜਿਟ ਐਮੀ ਵਿਰਕ ਨਜ਼ਰ ਆਉਣਗੇ।
ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਅਤੇ ਪੰਜਾਬ ਦੇ ਮੁਹਾਲੀ-ਖਰੜ ਇਲਾਕਿਆ ਵਿੱਚ ਫਿਲਮਾਂਈ ਜਾਣ ਵਾਲੀ ਇਸ ਫਿਲਮ ਦੇ ਸਹਿ ਨਿਰਮਾਤਾ ਪ੍ਰਵੀਨ ਗੁਪਤਾ ਅਤੇ ਸੋਨਲ ਮਲਹੋਤਰਾ, ਸਟੋਰੀ ਅਤੇ ਸਕਰੀਨ ਪਲੇਅ ਲੇਖ਼ਕ ਰੁਪਿੰਦਰ ਚਾਹਲ ਅਤੇ ਅਨਿਲ ਰੁਧਾਨ, ਡਾਇਲਾਗ ਲੇਖਕ ਲਖਬੀਰ ਲਹਿਰੀ ਹਨ। ਪਾਲੀਵੁੱਡ ਦੇ ਨਾਲ ਮੁੰਬਈ ਗਲਿਆਰਿਆ ਵਿੱਚ ਵੀ ਮਜ਼ਬੂਤ ਪੈੜਾ ਸਿਰਜਦੀ ਜਾ ਰਹੀ ਅਦਾਕਾਰਾ ਅੱਜਕਲ੍ਹ ਹਿੰਦੀ ਸਿਨੇਮਾਂ ਖੇਤਰ ਵਿੱਚ ਜਿਆਦਾ ਕਾਰਜਸ਼ੀਲ ਨਜ਼ਰ ਆ ਰਹੀ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਹਿੰਦੀ ਫਿਲਮਾਂ ਦਾ ਵੀ ਹਿੱਸਾ ਬਣ ਰਹੀ ਹੈ।
ਇਹ ਵੀ ਪੜ੍ਹੋ:-