ਫਰੀਦਕੋਟ: ਪੰਜਾਬੀ ਸਿਨੇਮਾ ਅਤੇ ਓਟੀਟੀ ਦੇ ਖੇਤਰ ਵਿੱਚ ਬੇਹਤਰੀਣ ਅਦਾਕਾਰ ਦੇ ਰੂਪ ਵਿੱਚ ਸਫ਼ਲਤਾ ਹਾਸਿਲ ਕਰ ਚੁੱਕੇ ਸਿਮਰਪਾਲ ਸਿੰਘ ਹੁਣ ਬਤੌਰ ਲੇਖਕ ਨਵੀਂ ਫਿਲਮੀ ਪਾਰੀ ਦੇ ਅਗਾਜ਼ ਵੱਲ ਕਦਮ ਵਧਾ ਚੁੱਕੇ ਹਨ। ਉਨ੍ਹਾਂ ਵੱਲੋ ਲਿਖੀ ਪੰਜਾਬੀ ਵੈੱਬ ਫ਼ਿਲਮ 'ਕਾਤਿਲ ਇਸ਼ਕ' ਜਲਦ ਹੀ ਓਟੀਟੀ 'ਤੇ ਸਟ੍ਰੀਮ ਹੋਣ ਜਾ ਰਹੀ ਹੈ।
'ਭੰਗੂ ਇੰਟਰਟੇਨਮੈਂਟ' ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਵੈੱਬ ਫਿਲਮ ਦੇ ਪ੍ਰੋਜੈਕਟ ਹੈੱਡ ਵਿਵੇਕ ਸ਼ਰਮਾ ਅਤੇ ਦੀਪਕ ਮੰਗੇਸ਼ਕਰ ਹਨ। ਪ੍ਰਭਾਵੀ ਕੰਟੈਂਟ ਅਤੇ ਆਹਲਾ ਸਾਂਚੇ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਵੈੱਬ ਫ਼ਿਲਮ ਦਾ ਨਿਰਦੇਸ਼ਨ ਦੀਪਕ ਮੰਗੇਸ਼ਕਰ ਦੁਆਰਾ ਕੀਤਾ ਗਿਆ ਹੈ, ਜੋ ਇਸ ਫ਼ਿਲਮ ਰਾਹੀਂ ਪਾਲੀਵੁੱਡ ਫ਼ਿਲਮ ਉਦਯੋਗ ਵਿੱਚ ਨਿਰਦੇਸ਼ਕ ਦੇ ਰੂਪ ਵਿੱਚ ਇੱਕ ਨਵੀਂ ਅਤੇ ਸ਼ਾਨਦਾਰ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਸਨਸਨੀਖੇਜ ਕ੍ਰਾਈਮ ਸਟੋਰੀ ਅਧਾਰਿਤ ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਰਮਨਦੀਪ ਸੁਰ, ਪਾਰੁਲ ਠਾਕੁਰ, ਪ੍ਰਵੀਨ ਕੁਮਾਰ ਅਤੇ ਸਿਮਰਪਾਲ ਸਿੰਘ ਆਦਿ ਸ਼ਾਮਲ ਹਨ, ਜਿੰਨਾਂ ਅਨੁਸਾਰ ਕਮਰਸ਼ਿਅਲ ਮਾਪਦੰਡਾਂ ਅਧੀਨ ਬਣਾਏ ਜਾਣ ਦੇ ਬਾਵਜੂਦ ਇਸ ਨੂੰ ਲੇਖ਼ਕ ਵਜੋ ਵੱਖਰਾ ਰੂਪ ਦੇਣ ਦੀ ਹਰ ਸੰਭਵ ਕੋਸ਼ਿਸ਼ ਉਨ੍ਹਾਂ ਵੱਲੋ ਕੀਤੀ ਗਈ ਹੈ। ਅਦਾਕਾਰ ਸਿਮਰਪਾਲ ਸਿੰਘ ਇਸ ਅਰਥ-ਭਰਪੂਰ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨੂੰ ਅੰਜ਼ਾਮ ਦਿੰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਉਣ ਜਾ ਰਹੀਆਂ ਪੰਜਾਬੀ ਫ਼ਿਲਮਾਂ 'ਤੂੰ ਆ ਗਿਆ' ਅਤੇ 'ਦਰਭੰਗਾ ਐਕਸਪ੍ਰੈੱਸ' ਵਿੱਚ ਵੀ ਉਹ ਕਿਰਦਾਰ ਪਲੇ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ:-