ਹੈਦਰਾਬਾਦ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਜ਼ਿੰਦਗੀ ਦੀ ਕਹਾਣੀ ਹੁਣ ਵੱਡੇ ਪਰਦੇ 'ਤੇ ਦਿਖਾਈ ਦੇਵੇਗੀ। ਇਸ 'ਤੇ ਆਧਾਰਿਤ ਫਿਲਮ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ। 'ਅਜੈ: ਦਿ ਅਨਟੋਲਡ ਸਟੋਰੀ ਆਫ ਏ ਯੋਗੀ' ਨਾਂਅ ਦੀ ਇਹ ਫਿਲਮ ਸ਼ਾਂਤਨੂ ਗੁਪਤਾ ਦੀ ਕਿਤਾਬ 'The Monk Who Became Chief Minister' 'ਤੇ ਆਧਾਰਿਤ ਹੈ। ਘੋਸ਼ਣਾ ਦੇ ਨਾਲ ਇੱਕ ਮੋਸ਼ਨ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ।
ਮੋਸ਼ਨ ਪੋਸਟਰ ਕੀਤਾ ਰਿਲੀਜ਼
ਮੋਸ਼ਨ ਪੋਸਟਰ 'ਚ ਅਦਾਕਾਰ ਅਨੰਤ ਜੋਸ਼ੀ ਯੋਗੀ ਆਦਿਤਿਆਨਾਥ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਲੋਕਾਂ ਦੀ ਸੇਵਾ ਕਰਨ ਲਈ ਦੁਨੀਆ ਨੂੰ ਤਿਆਗ ਦਿੰਦੇ ਹਨ। ਬੈਕਗ੍ਰਾਊਂਡ ਵਿੱਚ ਪਰੇਸ਼ ਰਾਵਲ ਦੀ ਆਵਾਜ਼ ਸੁਣੀ ਜਾ ਸਕਦੀ ਹੈ, ਜੋ ਕਹਿੰਦੇ ਹਨ, 'ਉਹ ਕੁਝ ਨਹੀਂ ਚਾਹੁੰਦਾ ਸੀ, ਹਰ ਕੋਈ ਉਸਨੂੰ ਚਾਹੁੰਦਾ ਸੀ। ਜਨਤਾ ਨੇ ਇਸਨੂੰ ਸਰਕਾਰ ਬਣਾ ਦਿੱਤਾ।' 'ਮਹਾਰਾਣੀ 2' ਫੇਮ ਰਵਿੰਦਰ ਗੌਤਮ ਦੁਆਰਾ ਨਿਰਦੇਸ਼ਤ 'ਅਜੈ: ਦਿ ਅਨਟੋਲਡ ਸਟੋਰੀ ਆਫ਼ ਏ ਯੋਗੀ' ਵਿੱਚ ਵੀ ਦਿਨੇਸ਼ ਲਾਲ ਯਾਦਵ, ਅਜੈ ਮੈਂਗੀ, ਪਵਨ ਮਲਹੋਤਰਾ, ਰਾਜੇਸ਼ ਖੱਟਰ, ਗਰਿਮਾ ਵਿਕਰਾਂਤ ਸਿੰਘ ਅਤੇ ਸਰਵਰ ਆਹੂਜਾ ਅਹਿਮ ਭੂਮਿਕਾਵਾਂ ਵਿੱਚ ਹਨ।
ਪੰਜ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ ਇਹ ਫਿਲਮ
ਫਿਲਮ ਦਾ ਸਿਰਲੇਖ ਮੁੱਖ ਤੌਰ 'ਤੇ ਯੋਗੀ ਆਦਿਤਿਆਨਾਥ ਦੇ ਜਨਮ ਨਾਮ ਅਜੈ ਸਿੰਘ ਬਿਸ਼ਟ ਤੋਂ ਪ੍ਰੇਰਿਤ ਹੈ। 2025 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਇਹ ਫਿਲਮ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਹੋਵੇਗੀ। ਸੰਗੀਤ ਮੀਤ ਬ੍ਰਦਰਜ਼ ਦੁਆਰਾ ਤਿਆਰ ਕੀਤਾ ਗਿਆ ਹੈ, ਜਦੋਂ ਕਿ ਇਸਨੂੰ ਦਿਲੀਪ ਬੱਚਨ ਝਾਅ ਅਤੇ ਪ੍ਰਿਅੰਕ ਦੂਬੇ ਨੇ ਲਿਖਿਆ ਹੈ। ਵਿਸ਼ਨੂੰ ਰਾਓ ਫੋਟੋਗ੍ਰਾਫੀ ਦੇ ਨਿਰਦੇਸ਼ਕ ਹਨ ਜਦਕਿ ਉਦੈ ਪ੍ਰਕਾਸ਼ ਸਿੰਘ ਪ੍ਰੋਡਕਸ਼ਨ ਡਿਜ਼ਾਈਨਰ ਹਨ।
ਫਿਲਮ ਬਾਰੇ ਕੀ ਬੋਲਿਆ ਨਿਰਦੇਸ਼ਕ
ਫਿਲਮ ਬਾਰੇ ਗੱਲ ਕਰਦੇ ਹੋਏ ਨਿਰਦੇਸ਼ਕ ਰਵਿੰਦਰ ਗੌਤਮ ਨੇ ਕਿਹਾ, 'ਸਾਡੀ ਫਿਲਮ ਸਾਡੇ ਦੇਸ਼ ਦੇ ਨੌਜਵਾਨਾਂ ਲਈ ਬਹੁਤ ਹੀ ਪ੍ਰੇਰਨਾਦਾਇਕ ਹੈ, ਜੋ ਉੱਤਰਾਖੰਡ ਦੇ ਇੱਕ ਦੂਰ-ਦੁਰਾਡੇ ਪਿੰਡ ਦੇ ਇੱਕ ਆਮ ਮੱਧ ਵਰਗ ਦੇ ਲੜਕੇ ਦੀ ਜ਼ਿੰਦਗੀ ਨੂੰ ਪੇਸ਼ ਕਰਦੀ ਹੈ, ਜੋ ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਦਾ ਮੁੱਖ ਮੰਤਰੀ ਬਣ ਜਾਂਦਾ ਹੈ।'
ਯੋਗੀ ਆਦਿਤਿਆਨਾਥ 2017 ਤੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ। ਉਹ ਸਭ ਤੋਂ ਲੰਬੇ ਸਮੇਂ (8 ਸਾਲ) ਤੋਂ ਯੂਪੀ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਰਹੇ ਹਨ। ਉਨ੍ਹਾਂ ਦਾ ਬਚਪਨ ਦਾ ਨਾਂ ਅਜੈ ਮੋਹਨ ਸਿੰਘ ਬਿਸ਼ਟ ਸੀ। ਇਸ ਫਿਲਮ ਦਾ ਟਾਈਟਲ ਉਸ ਦੇ ਨਾਂ ਤੋਂ ਪ੍ਰੇਰਿਤ ਹੈ।
ਇਹ ਵੀ ਪੜ੍ਹੋ:
- VIDEO: ਪੰਜਾਬ ਯੂਨੀਵਰਸਿਟੀ ਵਿੱਚ ਗੁਰਦਾਸ ਮਾਨ ਦਾ ਸ਼ੋਅ ਹੋਇਆ ਰੱਦ, ਵਿਦਿਆਰਥੀਆਂ ਨੇ ਕੀਤਾ ਜ਼ਬਰਦਸਤ ਹੰਗਾਮਾ
- Cinevesture International Film Festival 2025: ਬਾਲੀਵੁੱਡ ਦੇ ਮਹਾਨ ਅਦਾਕਾਰ ਮਰਹੂਮ ਸ਼ਸ਼ੀ ਕਪੂਰ ਦੇ ਪੋਤੇ ਨਾਲ ਈਟੀਵੀ ਭਾਰਤ ਦੀ ਵਿਸ਼ੇਸ਼ ਗੱਲਬਾਤ
- 'ਪੰਜਾਬ ਕਿੰਗਜ਼' ਦੀ ਜਿੱਤ ਉਤੇ ਖੁਸ਼ੀ ਨਾਲ ਝੂਮ ਉੱਠੀ ਪ੍ਰੀਟੀ ਜ਼ਿੰਟਾ, ਅਰਸ਼ਦੀਪ ਸਣੇ ਇੰਨ੍ਹਾਂ ਕ੍ਰਿਕਟਰਾਂ ਦੀ ਕੀਤੀ ਰੱਜ ਕੇ ਤਾਰੀਫ਼