ETV Bharat / business

ਖੁਸ਼ਖਬਰੀ! ਟਿਕਟ ਕਨਫਰਮ ਨਹੀਂ, ਪਰ ਫਿਰ ਵੀ ਕਰ ਸਕੋਗੇ ਰੇਲ ਸਫ਼ਰ, ਜਾਣੋ ਕਿਵੇਂ - INDIAN RAILWAY RULES

ਹੁਣ ਵੇਟਿੰਗ ਟਿਕਟ ਵਾਲੇ ਯਾਤਰੀ ਵੀ ਟਰੇਨ 'ਚ ਸਫਰ ਕਰ ਸਕਦੇ ਹਨ, ਬਸ ਇਸ ਨਿਯਮ ਦਾ ਪਾਲਣ ਕਰਨਾ ਹੋਵੇਗਾ।

Indian Railway Rules
ਟਿਕट ਕਨਫਰਮ ਨਹੀਂ, ਪਰ ਫਿਰ ਵੀ ਕਰ ਸਕੋਗੇ ਰੇਲ ਸਫ਼ਰ, ਜਾਣੋ ਕਿਵੇਂ (CANVA)
author img

By ETV Bharat Punjabi Team

Published : March 22, 2025 at 2:11 PM IST

2 Min Read

ਹੈਦਰਾਬਾਦ: ਭਾਰਤ ਵਿੱਚ ਹਰ ਰੋਜ਼ ਕਰੋੜਾਂ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ। ਰੇਲ ਯਾਤਰਾ ਆਰਾਮਦਾਇਕ ਅਤੇ ਸੁਵਿਧਾਜਨਕ ਹੈ, ਇਸ ਲਈ ਜ਼ਿਆਦਾਤਰ ਲੋਕ ਰੇਲਗੱਡੀ ਦੀ ਚੋਣ ਕਰਦੇ ਹਨ ਅਤੇ ਰਿਜ਼ਰਵੇਸ਼ਨ ਕਰਦੇ ਹਨ। ਭਾਰਤੀ ਰੇਲਵੇ ਨੇ ਟਿਕਟ ਬੁਕਿੰਗ ਨੂੰ ਲੈ ਕੇ ਕੁਝ ਨਿਯਮ ਬਣਾਏ ਹਨ। ਇਸ ਦੌਰਾਨ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ 4 ਲੋਕਾਂ ਨੇ ਇਕੱਠੇ ਟਿਕਟਾਂ ਬੁੱਕ ਕਰਵਾਈਆਂ ਹਨ ਅਤੇ 3 ਲੋਕਾਂ ਦੀ ਟਿਕਟ ਕਨਫਰਮ ਹੋ ਗਈ ਹੈ, ਜਦਕਿ ਇਕ ਵਿਅਕਤੀ ਦੀ ਟਿਕਟ ਕਨਫਰਮ ਨਹੀਂ ਹੋਈ ਹੈ ਤਾਂ ਉਕਤ ਵਿਅਕਤੀ ਆਪਣੀ ਯਾਤਰਾ ਕਿਵੇਂ ਕਰ ਸਕਦਾ ਹੈ।

ਬਿਨਾਂ ਕਨਫਰਮ ਟਿਕਟ ਦੇ ਯਾਤਰਾ ਕਰ ਸਕਦੇ ਯਾਤਰੀ

ਦੱਸ ਦੇਈਏ ਕਿ ਜੇਕਰ ਇੱਕੋ ਪੀ.ਐਨ.ਆਰ. 'ਤੇ ਚਾਰ ਲੋਕਾਂ ਦੀਆਂ ਟਿਕਟਾਂ ਬੁੱਕ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਯਾਤਰੀਆਂ ਦੀਆਂ ਟਿਕਟਾਂ ਤਾਂ ਕਨਫਰਮ ਹੋ ਗਈਆਂ ਹਨ, ਪਰ ਇੱਕ ਯਾਤਰੀ ਦੀ ਟਿਕਟ ਕਨਫਰਮ ਨਹੀਂ ਹੋਈ। ਅਜਿਹੀ ਸਥਿਤੀ ਵਿੱਚ ਅੰਸ਼ਕ ਟਿਕਟ ਦਾ ਨਿਯਮ ਲਾਗੂ ਹੁੰਦਾ ਹੈ। ਇਸ ਨਿਯਮ ਦੇ ਤਹਿਤ, ਜਿਸ ਯਾਤਰੀ ਦੀ ਟਿਕਟ ਕਨਫਰਮ ਨਹੀਂ ਹੋਈ ਹੈ, ਉਸ ਦੀ ਟਿਕਟ ਰੱਦ ਨਹੀਂ ਕੀਤੀ ਜਾਵੇਗੀ। ਉਹ ਇਸ ਟਿਕਟ 'ਤੇ ਸਫਰ ਕਰ ਸਕਦਾ ਹੈ ਪਰ ਉਸ ਨੂੰ ਸੀਟ ਨਹੀਂ ਮਿਲੇਗੀ। ਹਾਲਾਂਕਿ ਜੇਕਰ ਰੇਲਗੱਡੀ ਵਿੱਚ ਯਾਤਰਾ ਕਰਦੇ ਸਮੇਂ ਕੋਈ ਸੀਟ ਖਾਲੀ ਹੁੰਦੀ ਹੈ, ਤਾਂ ਟੀਟੀ ਉਕਤ ਵਿਅਕਤੀ ਨੂੰ ਉਹ ਸੀਟ ਦੇ ਸਕਦਾ ਹੈ।

ਇੱਕ ਕਨਫਰਮ, ਤਿੰਨ ਵੇਟਿੰਗ ਟਿਕਟਾਂ ਵਾਲਿਆਂ ਲਈ ਕੀ ਨਿਯਮ ?

ਇਸ ਦੇ ਨਾਲ ਹੀ ਜੇਕਰ ਚਾਰ ਯਾਤਰੀਆਂ ਨੇ ਇੱਕੋ PNR 'ਤੇ ਆਪਣੀਆਂ ਟਿਕਟਾਂ ਬੁੱਕ ਕੀਤੀਆਂ ਹਨ ਅਤੇ ਇੱਕ ਯਾਤਰੀ ਦੀ ਟਿਕਟ ਕਨਫਰਮ ਹੋ ਗਈ ਹੈ, ਜਦਕਿ ਤਿੰਨ ਯਾਤਰੀਆਂ ਦੀ ਟਿਕਟ ਕਨਫਰਮ ਨਹੀਂ ਹੋਈ ਹੈ। ਅਜਿਹੇ 'ਚ ਤਿੰਨੋਂ ਯਾਤਰੀ ਇੱਕੋ ਟਿਕਟ 'ਤੇ ਸਫਰ ਕਰ ਸਕਦੇ ਹਨ। ਰੇਲਗੱਡੀ ਵਿੱਚ ਜਿੱਥੇ ਵੀ ਕੋਈ ਸੀਟ ਖਾਲੀ ਹੈ, ਟੀਟੀ ਤਿੰਨ ਵਿਅਕਤੀਆਂ ਵਿੱਚੋਂ ਕਿਸੇ ਨੂੰ ਵੀ ਸੀਟ ਅਲਾਟ ਕਰ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.