ਨਵੀਂ ਦਿੱਲੀ: ਕਦੇ ਹੀਰਿਆਂ ਦੇ ਵਪਾਰ ਨਾਲ ਆਪਣੀ ਕਿਸਮਤ ਚਮਕਾਉਣ ਵਾਲੇ ਅਤੇ ਪੂਰੀ ਦੁਨਿਆ 'ਚ ਆਪਣਾ ਨਾਮ ਬਣਾਉਣ ਵਾਲੇ ਮੇਹੁਲ ਚੌਕਸੀ ਅੱਜ ਮੁੜ ਤੋਂ ਹਰ ਪਾਸੇ ਛਾਏ ਹੋਇਆ ਹੈ। ਇਸ ਦਾ ਕਾਰਨ ਹੈ ਉਸ ਦੀ ਗ੍ਰਿਫ਼ਤਾਰੀ। ਜੀ ਹਾਂ ਤੁਸੀਂ ਬਿਲਕੁਲ ਠੀਕ ਪੜ੍ਹ ਰਹੇ ਹੋ। ਆਖਰਕਾਰ ਕਈ ਸਾਲਾਂ ਦੀ ਸਖ਼ਤ ਮਿਹਨਤ ਅਤੇ ਲੰਮੇਂ ਸਮੇਂ ਤੋਂ ਬਾਅਦ ਜਾਂਚ ਏਜੰਸੀਆਂ ਸੀਬੀਆਈ ਅਤੇ ਈਡੀ ਪੀਐਨਬੀ ਘੁਟਾਲੇ ਦੇ ਮੁੱਖ ਮੁਲਜ਼ਮ ਮੇਹੁਲ ਚੋਕਸੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲ ਹੋ ਗਈਆਂ ਹਨ। ਪੀਐਨਬੀ ਘੁਟਾਲੇ ਦੇ ਦੋ ਮੁੱਖ ਮੁਲਜ਼ਮਾਂ ਵਿੱਚੋਂ ਇੱਕ, ਹੀਰਾ ਵਪਾਰੀ ਮੇਹੁਲ ਚੋਕਸੀ ਅਤੇ ਦੂਜਾ ਨੀਰਵ ਮੌਦੀ ਹੈ। ਚੌਕਸੀ ਨੂੰ ਭਾਰਤੀ ਜਾਂਚ ਟੀਮ ਨੇ ਬੈਲਜੀਅਮ ਵਿੱਚ ਗ੍ਰਿਫ਼ਤਾਰ ਕਰ ਲਿਆ। ਹੁਣ ਉਸ ਨੂੰ ਭਾਰਤ ਲਿਆਉਣ ਦੀ ਪ੍ਰਕਿਿਰਆ ਚੱਲ ਰਹੀ ਹੈ।

ਕਿੰਝ ਜਾਂਚ ਹੋਈ ਤੇਜ਼
ਮੀਡੀਆ ਰਿਪੋਰਟਾਂ ਦੇ ਅਨੁਸਾਰ ਪਿਛਲੇ ਸਾਲ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਨੇ ਪੀਐਨਬੀ ਘੁਟਾਲੇ ਵਿੱਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਰਿਕਵਰੀ ਸੰਬੰਧੀ ਈਡੀ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਏਜੰਸੀਆਂ ਦੀਆਂ ਗਤੀਵਿਧੀਆਂ ਵੱਧ ਗਈਆਂ।
ਵਿੱਤ ਮੰਤਰੀ ਦਾ ਬਿਆਨ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਸੰਬਰ ਵਿੱਚ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਨੀਰਵ ਮੋਦੀ ਮਾਮਲੇ ਵਿੱਚ 1052.58 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ। ਉਨ੍ਹਾਂ ਨੇ ਇਹ ਪੈਸਾ ਨਿੱਜੀ ਅਤੇ ਸਰਕਾਰੀ ਬੈਂਕਾਂ ਨੂੰ ਵਾਪਸ ਕਰਨ ਬਾਰੇ ਵੀ ਗੱਲ ਕੀਤੀ। ਮੇਹੁਲ ਚੌਕਸੀ ਦੀਆਂ ਗੀਤਾਂਜਲੀ ਗਰੁੱਪ ਕੰਪਨੀਆਂ ਦੇ ਮਾਮਲੇ ਵਿੱਚ, ਲਗਭਗ 2565 ਕਰੋੜ ਰੁਪਏ ਦੀ ਜਾਇਦਾਦ ਦੀ ਪਛਾਣ ਕੀਤੀ ਗਈ ਸੀ। ਈਡੀ ਨੇ ਪੈਸੇ ਦੀ ਵਸੂਲੀ ਲਈ ਜਨਤਕ ਖੇਤਰ ਦੇ ਬੈਂਕਾਂ ਨਾਲ ਸਹਿਯੋਗ ਕੀਤਾ।

ਮੇਹੁਲ ਚੋਕਸੀ ਕੌਣ ਹੈ?
ਮੇਹੁਲ ਚੋਕਸੀ ਇੱਕ ਭਗੌੜਾ ਭਾਰਤੀ ਕਾਰੋਬਾਰੀ ਹੈ। ਉਹ ਗੀਤਾਂਜਲੀ ਗਰੁੱਪ ਦੇ ਮਾਲਕ ਹਨ। ਇਸ ਕੰਪਨੀ ਦੇ ਭਾਰਤ ਵਿੱਚ 4,000 ਗਹਿਿਣਆਂ ਦੇ ਸਟੋਰ ਸਨ। ਚੋਕਸੀ ਇਸ ਸਮੇਂ ਬੈਲਜੀਅਮ ਵਿੱਚ ਰਹਿ ਰਿਹਾ ਸੀ। ਇਸ ਤੋਂ ਪਹਿਲਾਂ, ਉਹ ਐਂਟੀਗੁਆ ਅਤੇ ਬਾਰਬੁਡਾ ਵਿੱਚ ਵੀ ਸੀ। ਉਸ ਕੋਲ ਉੱਥੋਂ ਦੀ ਨਾਗਰਿਕਤਾ ਵੀ ਹੈ।
ਪੀਐਨਬੀ ਘੁਟਾਲੇ ਵਿੱਚ ਚੋਕਸੀ ਲੋੜੀਂਦਾ
ਤੁਹਾਨੂੰ ਦੱਸ ਦਈਏ ਕਿ ਚੌਕਸੀ ਅਤੇ ਉਸਦਾ ਭਤੀਜਾ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੁਟਾਲੇ ਵਿੱਚ ਲੋੜੀਂਦੇ ਹਨ। ਇਹ ਇਲਜ਼ਾਮ ਹੈ ਕਿ ਮੇਹੁਲ ਚੌਕਸੀ ਅਤੇ ਨੀਰਵ ਮੋਦੀ ਦੀ ਜੋੜੀ ਨੇ ਬੈਂਕ ਨਾਲ 14,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ। ਚੋਕਸੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਅਤੇ ਉਹ ਭਾਰਤ ਵਿੱਚ ਅਪਰਾਧਿਕ ਸਾਜ਼ਿਸ਼, ਵਿਸ਼ਵਾਸ ਦੀ ਅਪਰਾਧਿਕ ਉਲੰਘਣਾ, ਧੋਖਾਧੜੀ ਅਤੇ ਬੇਈਮਾਨੀ ਸਮੇਤ ਜਾਇਦਾਦ ਦੀ ਸਪੁਰਦਗੀ, ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਵਿੱਚ ਲੋੜੀਂਦਾ ਹੈ।
#WATCH | Delhi: On the extradition of fugitive Mehul Choksi who has been arrested in Belgium, his Advocate Vijay Aggarwal says, " this is a process of any country, whether it is india or anywhere else... if a country makes a request to another country, then the process is that… pic.twitter.com/1MecCQR3LL
— ANI (@ANI) April 14, 2025
ਚੌਕਸੀ ਦਾ ਪਿਛੋਕੜ
ਮੇਹੁਲ ਚੋਕਸੀ ਦਾ ਜਨਮ 5 ਮਈ, 1959 ਨੂੰ ਮੁੰਬਈ ਵਿੱਚ ਹੋਇਆ ਸੀ। ਉਸਨੇ ਗੁਜਰਾਤ ਦੇ ਪਾਲਨਪੁਰ ਵਿੱਚ ਜੀਡੀ ਮੋਦੀ ਕਾਲਜ ਵਿੱਚ ਪੜ੍ਹਾਈ ਕੀਤੀ। ਉਸਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ। ਉਸਦੀ ਇੱਕ ਧੀ ਐਂਟਵਰਪ ਦੇ ਇੱਕ ਹੀਰਾ ਵਪਾਰੀ ਨਾਲ ਵਿਆਹੀ ਹੋਈ ਹੈ। ਕਿਹਾ ਜਾਂਦਾ ਹੈ ਕਿ ਉਹ ਨੀਰਵ ਮੋਦੀ ਦਾ ਮਾਮਾ ਹੈ। ਮੇਹੁਲ ਚੌਕਸੀ ਦਾ ਛੋਟਾ ਭਰਾ ਚੇਤਨ ਚੀਨੂਭਾਈ ਚੌਕਸੀ ਵੀ ਇੱਕ ਹੀਰਾ ਕਾਰੋਬਾਰੀ ਹੈ ਅਤੇ ਉਸਦਾ ਐਂਟਵਰਪ ਵਿੱਚ ਕਾਰੋਬਾਰ ਹੈ। ਮੇਹੁਲ ਚੋਕਸੀ ਨੇ 1975 ਵਿੱਚ ਰਤਨ ਅਤੇ ਗਹਿਿਣਆਂ ਦੇ ਕਾਰੋਬਾਰ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ। 1985 ਵਿੱਚ ਉਸਨੇ ਆਪਣੇ ਪਿਤਾ ਚੀਨੂਭਾਈ ਚੌਕਸੀ ਤੋਂ ਗੀਤਾਂਜਲੀ ਰਤਨ ਦੀ ਅਗਵਾਈ ਸੰਭਾਲੀ। ਉਸ ਸਮੇਂ ਕੰਪਨੀ ਦਾ ਧਿਆਨ ਕੱਚੇ ਅਤੇ ਪਾਲਿਸ਼ ਕੀਤੇ ਹੀਰਿਆਂ 'ਤੇ ਸੀ।
#WATCH | Delhi | On fugitive Mehul Choksi's arrest in Belgium, Foreign Affairs Expert Robinder Sachdev says, " it is a welcome development that mehul choksi has been arrested provisionally by the belgian authorities on india's request. it is a diplomatic victory. it is a victory… pic.twitter.com/aqjVUy44s7
— ANI (@ANI) April 14, 2025
ਪੀਐਨਬੀ ਘੁਟਾਲਾ
ਕਾਬਲੇਜ਼ਿਕਰ ਹੈ ਕਿ ਮਾਰਚ 2018 ਵਿੱਚ ਇੱਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਮੇਹੁਲ ਚੌਕਸੀ ਅਤੇ ਉਸਦੇ ਭਤੀਜਿਆਂ ਨੀਰਵ ਮੋਦੀ ਅਤੇ ਨਿਸ਼ਾਲ ਮੋਦੀ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਉਸ 'ਤੇ ਪੀਐਨਬੀ ਬੈਂਕ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਨ ਅਤੇ ਬੈਂਕ ਨੂੰ 14,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਸੀ। ਇਸ ਘੁਟਾਲੇ ਨੂੰ ਭਾਰਤ ਦੇ ਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ ਘੁਟਾਲਾ ਦੱਸਿਆ ਜਾ ਰਿਹਾ ਹੈ। ਮੁੰਬਈ ਦੇ ਫੋਰਟ ਵਿੱਚ ਸਥਿਤ ਪੀਐਨਬੀ ਬੈਂਕ ਦੀ ਬ੍ਰੈਡੀ ਹਾਊਸ ਸ਼ਾਖਾ ਦੇ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਜਾਅਲੀ ਅੰਡਰਟੇਕਿੰਗ ਲੈਟਰ (ਐਲਓਯੂ) ਜਾਰੀ ਕੀਤੇ ਸਨ। ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਤੀਆਂ ਦੇ ਆਯਾਤ ਲਈ ਭਾਰਤੀ ਬੈਂਕਾਂ ਦੀਆਂ ਸ਼ਾਖਾਵਾਂ ਦੇ ਹੱਕ ਵਿੱਚ ਇੱਕ ਸਾਲ ਦੀ ਮਿਆਦ ਲਈ ਲੈਟਰ ਆਫ਼ ਅੰਡਰਟੇਕਿੰਗ ਖੋਲ੍ਹੇ ਗਏ ਸਨ, ਜਿਸਦੀ ਕੁੱਲ ਸਮਾਂ ਮਿਆਦ ਸ਼ਿਪਮੈਂਟ ਦੀ ਮਿਤੀ ਤੋਂ 90 ਦਿਨ ਸੀ। ਭਾਰਤੀ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਨੇ ਦਿਸ਼ਾ-ਨਿਰਦੇਸ਼ਾਂ ਦੀ ਅਣਦੇਖੀ ਕੀਤੀ। ਉਨ੍ਹਾਂ ਨੇ ਪੀਐਨਬੀ ਨਾਲ ਕੋਈ ਵੀ ਦਸਤਾਵੇਜ਼ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਜੋ ਉਨ੍ਹਾਂ ਨੂੰ ਕਰਜ਼ਾ ਲੈਂਦੇ ਸਮੇਂ ਫਰਮਾਂ ਦੁਆਰਾ ਪ੍ਰਦਾਨ ਕੀਤੀ ਗਈ ਸੀ।
#WATCH | Delhi: On Indian agencies push for extradition of fugitive Mehul Choksi, his Advocate Vijay Aggarwal says, " there is no push. it is a process. non-bailable warrants have been issued against him since 2018. it is a prerequisite for extradition that there has to be an… pic.twitter.com/a79fOc0i59
— ANI (@ANI) April 14, 2025
ਕਿੰਝ ਅਤੇ ਕਦੋਂ ਰਚੀ ਗਈ ਸਾਜ਼ਿਸ਼?
ਚੌਕਸੀ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਜਾਂਚ ਤੋਂ ਪਤਾ ਲੱਗਾ ਹੈ ਕਿ ਮੇਹੁਲ ਚੌਕਸੀ ਨੇ 2014 ਤੋਂ 2017 ਦੇ ਸਮੇਂ ਦੌਰਾਨ ਆਪਣੇ ਸਹਿਯੋਗੀਆਂ ਅਤੇ ਪੀਐਨਬੀ ਅਧਿਕਾਰੀਆਂ ਨਾਲ ਕਥਿਤ ਤੌਰ 'ਤੇ ਮਿਲੀਭੁਗਤ ਕੀਤੀ। ਫਿਰ ਪੀਐਨਬੀ ਤੋਂ ਧੋਖਾਧੜੀ ਨਾਲ ਲੈਟਰ ਆਫ਼ ਅੰਡਰਟੇਕਿੰਗ ਅਤੇ ਵਿਦੇਸ਼ੀ ਲੈਟਰ ਆਫ਼ ਕ੍ਰੈਡਿਟ ਜਾਰੀ ਕੀਤੇ ਗਏ ਸਨ। ਇਸ ਦੀ ਮਦਦ ਨਾਲ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ।
ਮੇਹੁਲ ਚੌਕਸੀ ਭਾਰਤ ਕਦੋਂ ਛੱਡ ਗਿਆ?
ਹੈਰਾਨੀ ਦੀ ਗੱਲ ਹੈ ਕਿ ਪੀਐਨਬੀ ਘੁਟਾਲੇ ਦੇ ਸਾਹਮਣੇ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਜਨਵਰੀ 2018 ਵਿੱਚ ਮੇਹੁਲ ਚੌਕਸੀ ਦੇਸ਼ ਛੱਡ ਕੇ ਐਂਟੀਗੁਆ ਅਤੇ ਬਾਰਬੁਡਾ ਭੱਜ ਗਿਆ ਸੀ। ਜਾਂਚ ਏਜੰਸੀਆਂ ਨੇ ਉਸ ਵਿਰੁੱਧ ਕਈ ਮਾਮਲੇ ਦਰਜ ਕੀਤੇ। ਹੁਣ ਤੱਕ ਜਾਂਚ ਏਜੰਸੀਆਂ ਨੇ ਉਸ ਦੀਆਂ ਕਈ ਹਜ਼ਾਰ ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਸਰਕਾਰੀ ਅਧਿਕਾਰੀ ਉਸਨੂੰ ਭਾਰਤ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਹਵਾਲਗੀ ਪ੍ਰਣਾਲੀ ਕੀ ਹੈ?
ਹਵਾਲਗੀ ਪ੍ਰਕਿਿਰਆ ਸਰਕਾਰਾਂ ਲਈ ਇੱਕ ਪ੍ਰਣਾਲੀ ਹੈ ਜੋ ਆਪਣੇ ਦੇਸ਼ ਤੋਂ ਭੱਜ ਗਏ ਭਗੌੜਿਆਂ ਨੂੰ ਵਾਪਸ ਅਤੇ ਨਿਆਂ ਦੇ ਘੇਰੇ ਵਿੱਚ ਲਿਆਉਂਦੀ ਹੈ। ਇਹ ਆਮ ਤੌਰ 'ਤੇ ਦੁਵੱਲੇ ਜਾਂ ਬਹੁਪੱਖੀ ਸੰਧੀ ਦੁਆਰਾ ਸਮਰੱਥ ਹੁੰਦਾ ਹੈ। ਕੁਝ ਦੇਸ਼ ਬਿਨਾਂ ਕਿਸੇ ਸੰਧੀ ਦੇ ਹਵਾਲਗੀ ਕਰਦੇ ਹਨ ਪਰ ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ।
#WATCH | Delhi: On fugitive Mehul Choksi's arrest in Belgium, his Advocate Vijay Aggarwal says, " my client mehul choksi has been arrested in belgium and at the moment, he is in custody. we will be starting the process of filing an appeal against this, and then, as a process of… pic.twitter.com/l00ZhN1BY5
— ANI (@ANI) April 14, 2025
ਮੇਹੁਲ ਚੌਕਸੀ ਲਾਪਤਾ
ਹੁਣ ਮੇਹੁਲ ਚੋਕਸੀ ਨੂੰ ਬੈਲਜੀਅਮ 'ਚ ਗ੍ਰਿਫਤਾਰ ਕੀਤਾ ਗਿਆ। 2018 ਵਿੱਚ ਭਾਰਤ ਤੋਂ ਭੱਜਣ ਮਗਰੋਂ ਉਹ ਕਈ ਦੇਸ਼ਾਂ ਵਿੱਚ ਰਿਹਾ। ਉਹ ਡੋਮਿਿਨਕਾ ਵਿੱਚ ਵੀ ਰਿਹਾ ਅਤੇ ਮਈ 2021 ਦੇ ਅਖੀਰ ਵਿੱਚ ਐਂਟੀਗੁਆ ਅਤੇ ਬਾਰਬੁਡਾ ਤੋਂ ਲਾਪਤਾ ਹੋ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਉਸ ਨੂੰ ਡੋਮਿਿਨਕਾ ਵਿੱਚ ਉਸ ਸਮੇਂ ਫੜਿਆ ਗਿਆ ਸੀ ਜਦੋਂ ਉਹ ਕਿਸ਼ਤੀ ਰਾਹੀਂ ਕਿਊਬਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਅਦਲਾਤ ਤੋਂ ਬਚਣ ਲਈ ਕੀ-ਕੀ ਕੀਤਾ?
ਦਰਅਸਲ ਮੇਹੁਲ ਚੌਕਸੀ ਨੇ ਅਦਾਲਤ ਵਿੱਚ ਪੇਸ਼ ਹੋਣ ਤੋਂ ਬਚਣ ਲਈ ਕੈਂਸਰ ਦਾ ਹਵਾਲਾ ਦਿੱਤਾ। ਉਸ ਨੇ ਆਪਣੇ ਵਕੀਲ ਰਾਹੀਂ ਮੁੰਬਈ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਉਹ ਬਲੱਡ ਕੈਂਸਰ ਤੋਂ ਪੀੜਤ ਹੈ। ਉਸਨੂੰ ਰੇਡੀਏਸ਼ਨ ਥੈਰੇਪੀ ਦੀ ਲੋੜ ਹੈ। ਇਸ ਲਈ ਉਹ ਇਸ ਮਾਮਲੇ ਦੇ ਸਬੰਧ ਵਿੱਚ ਭਾਰਤ ਨਹੀਂ ਆ ਸਕਦਾ। ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਦਾਅਵਾ ਕੀਤਾ ਸੀ ਕਿ ਉਹ 2023 ਤੋਂ ਬਲੱਡ ਕੈਂਸਰ ਤੋਂ ਪੀੜਤ ਹੈ ਅਤੇ ਪਿਛਲੇ ਸਾਲ ਤੋਂ ਉਸਦੀ ਕਮਰ ਵਿੱਚ ਲਿਮਫੋਮਾ ਹੈ।
ਮੇਹੁਲ ਚੌਕਸੀ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ
ਮੇਹੁਲ ਚੌਕਸੀ ਦੇ ਵਕੀਲ ਵੱਲੋਂ ਮੁੰਬਈ ਦੀ ਇੱਕ ਅਦਾਲਤ ਵਿੱਚ ਸੌਂਪੀ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੌਕਸੀ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਹੋਣ ਲੱਗ ਪਈਆਂ ਸਨ। ਇੱਕ ਮਨੋਵਿਗਿਆਨੀ ਦੀ ਰਿਪੋਰਟ ਵੀ ਸ਼ਾਮਲ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਹੀਰਾ ਵਪਾਰੀ ਨੂੰ 'ਖੁਦਕੁਸ਼ੀ ਦੇ ਵਿਚਾਰ' ਆ ਰਹੇ ਸਨ।
ਮਨੋਵਿਗਿਆਨੀ ਦੀ ਰਾਏ ਦੇ ਅਨੁਸਾਰ, ਚੌਕਸੀ ਨੇ ਉਸ ਨੂੰ ਦੱਸਿਆ ਕਿ 2023 ਵਿੱਚ ਐਂਟੀਗੁਆ ਤੋਂ ਅਗਵਾ ਕੀਤੇ ਜਾਣ ਤੋਂ ਬਾਅਦ ਉਸ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਹੋਣ ਲੱਗੀਆਂ ਸਨ। ਚੌਕਸੀ ਨੇ ਉਦੋਂ ਦਾਅਵਾ ਕੀਤਾ ਸੀ ਕਿ ਉਸਨੂੰ ਕਥਿਤ ਤੌਰ 'ਤੇ ਅਗਵਾ ਭਾਰਤੀ ਸਰਕਾਰੀ ਅਧਿਕਾਰੀਆਂ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ। ਮੇਹੁਲ ਚੌਕਸੀ ਦੀ ਕਹਾਣੀ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਵੇਂ ਇੱਕ ਪ੍ਰਭਾਵਸ਼ਾਲੀ ਕਾਰੋਬਾਰੀ ਭ੍ਰਿਸ਼ਟਾਚਾਰ ਕਾਰਨ ਦੇਸ਼ ਦੇ ਕਾਨੂੰਨ ਤੋਂ ਭੱਜਣ ਲਈ ਮਜ਼ਬੂਰ ਹੋਇਆ ਸੀ, ਪਰ ਹੁਣ ਉਸਦੇ ਦਿਨ ਗਿਣੇ ਜਾ ਰਹੇ ਹਨ।ਹੁਣ ਇੰਤਜ਼ਾਰ ਮੇਹੁਲ ਚੌਕਸੀ ਦੇ ਭਾਰਤ ਆਉਣ ਦਾ ਹੋ ਰਿਹਾ ਹੈ।