ਨਵੀਂ ਦਿੱਲੀ: ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪ੍ਰਵੇਸ਼ ਵਰਮਾ ਨੇ ਜਿੱਤ ਦਰਜ ਕੀਤੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਨਵੀਂ ਦਿੱਲੀ ਤੋਂ ਲਗਾਤਾਰ ਤਿੰਨ ਵਾਰ ਜਿੱਤਣ ਵਾਲੇ ਅਰਵਿੰਦ ਕੇਜਰੀਵਾਲ ਨੂੰ ਪਰਵੇਸ਼ ਵਰਮਾ ਨੇ 4 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਨਵੀਂ ਦਿੱਲੀ ਸੀਟ ਤੋਂ ਕੁੱਲ 23 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਕਾਂਗਰਸ ਉਮੀਦਵਾਰ ਸੰਦੀਪ ਦੀਕਸ਼ਿਤ ਤੀਜੇ ਸਥਾਨ 'ਤੇ ਰਹੇ। ਪ੍ਰਵੇਸ਼ ਵਰਮਾ ਦੀ ਜਿੱਤ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਦਿੱਲੀ ਦੇ ਨਵੇਂ ਮੁੱਖ ਮੰਤਰੀ ਚਿਹਰਾ ਹੋ ਸਕਦੇ ਹਨ।
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਨਵੀਂ ਦਿੱਲੀ ਵਿਧਾਨ ਸਭਾ ਸੀਟ ਦਿੱਲੀ ਦੀ ਸਭ ਤੋਂ ਵੀਆਈਪੀ ਅਤੇ ਹਾੱਟ ਸੀਟ ਸੀ। ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਚੋਣ ਲੜ ਰਹੇ ਸਨ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਕਾਂਗਰਸ ਦੀ ਟਿਕਟ 'ਤੇ ਚੋਣ ਮੈਦਾਨ 'ਚ ਸਨ। ਨਵੀਂ ਦਿੱਲੀ ਸੀਟ 'ਤੇ ਸਖ਼ਤ ਮੁਕਾਬਲਾ ਹੋਣ ਦੀ ਉਮੀਦ ਸੀ। ਆਖਿਰਕਾਰ ਇਸ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਅਰਵਿੰਦ ਕੇਜਰੀਵਾਲ ਨੂੰ ਮਾਤ ਦਿੱਤੀ ਹੈ।
#WATCH दिल्ली: नई दिल्ली विधानसभा सीट से भाजपा उम्मीदवार प्रवेश वर्मा ने कहा, " मैं नई दिल्ली के अपने मतदाताओं, लाखों कार्यकर्ताओं और प्रधानमंत्री मोदी को धन्यवाद देता हूं। यह जीत प्रधानमंत्री मोदी की है क्योंकि दिल्ली के लोगों ने उन पर अपना विश्वास जताया है... हमारी प्राथमिकता… pic.twitter.com/TAwA9rYHSa
— ANI_HindiNews (@AHindinews) February 8, 2025
ਪ੍ਰਵੇਸ਼ ਵਰਮਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ ਸੀਟ ਤੋਂ ਜਿੱਤਣ ਵਾਲੇ ਉਮੀਦਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਮੁੱਖ ਦਾਅਵੇਦਾਰ ਮੰਨਿਆ ਜਾਂਦਾ ਹੈ। ਪਾਰਟੀ ਨੇ 1998 ਤੋਂ 2020 ਤੱਕ ਵਿਧਾਨ ਸਭਾ ਚੋਣਾਂ ਵਿੱਚ ਨਵੀਂ ਦਿੱਲੀ ਤੋਂ ਜਿੱਤੇ ਉਮੀਦਵਾਰ ਨੂੰ ਮੁੱਖ ਮੰਤਰੀ ਬਣਾਇਆ ਸੀ। ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੋਣ ਜਿੱਤਣ ਤੋਂ ਬਾਅਦ ਪ੍ਰਵੇਸ਼ ਵਰਮਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਅਜਿਹੇ ਵਿੱਚ ਵੱਡਾ ਸਵਾਲ ਇਹ ਹੈ ਕਿ ਕੀ ਨਵੀਂ ਦਿੱਲੀ ਸੀਟ ਤੋਂ ਜਿੱਤਣ ਵਾਲੇ ਉਮੀਦਵਾਰ ਨੂੰ ਮੁੱਖ ਮੰਤਰੀ ਬਣਾਉਣ ਦੀ ਰਵਾਇਤ ਮੁੜ ਦੁਹਰਾਈ ਜਾਵੇਗੀ ਜਾਂ ਭਾਜਪਾ ਕਿਸੇ ਹੋਰ ਵਿਧਾਨ ਸਭਾ ਤੋਂ ਜਿੱਤਣ ਵਾਲੇ ਉਮੀਦਵਾਰ ਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੌਂਪੇਗੀ।
#WATCH | On #DelhiElection2025, AAP national convener and former Delhi CM, Arvind Kejriwal, " we accept the mandate of the people with great humility. i congratulate the bjp for this victory and i hope they will fulfil all the promises for which people have voted them. we have… pic.twitter.com/VZOwLS8OVH
— ANI (@ANI) February 8, 2025
ਨਵੀਂ ਦਿੱਲੀ ਸੀਟ ਤੋਂ ਕਦੋਂ ਕੌਣ ਜਿੱਤਿਆ
- 1993: ਕੀਰਤੀ ਆਜ਼ਾਦ, ਭਾਜਪਾ (ਗੋਲ ਮਾਰਕੀਟ ਵਿਧਾਨ ਸਭਾ ਸੀਟ)
- 1998: ਸ਼ੀਲਾ ਦੀਕਸ਼ਿਤ, ਕਾਂਗਰਸ (ਗੋਲ ਮਾਰਕੀਟ ਵਿਧਾਨ ਸਭਾ ਸੀਟ)
- 2003: ਸ਼ੀਲਾ ਦੀਕਸ਼ਿਤ, ਕਾਂਗਰਸ (ਗੋਲ ਮਾਰਕੀਟ ਵਿਧਾਨ ਸਭਾ ਸੀਟ)
- 2008: ਸ਼ੀਲਾ ਦੀਕਸ਼ਿਤ, ਕਾਂਗਰਸ (ਨਵੀਂ ਦਿੱਲੀ ਵਿਧਾਨ ਸਭਾ ਸੀਟ)
- 2013: ਅਰਵਿੰਦ ਕੇਜਰੀਵਾਲ, ਆਪ (ਨਵੀਂ ਦਿੱਲੀ ਵਿਧਾਨ ਸਭਾ ਸੀਟ)
- 2015: ਅਰਵਿੰਦ ਕੇਜਰੀਵਾਲ, ਆਪ (ਨਵੀਂ ਦਿੱਲੀ ਵਿਧਾਨ ਸਭਾ ਸੀਟ)
- 2020: ਅਰਵਿੰਦ ਕੇਜਰੀਵਾਲ, ਆਪ (ਨਵੀਂ ਦਿੱਲੀ ਵਿਧਾਨ ਸਭਾ ਸੀਟ)
ਛੇ ਵਾਰ ਨਵੀਂ ਦਿੱਲੀ ਸੀਟ ਤੋਂ ਜਿੱਤਣ ਵਾਲਾ ਬਣਿਆ ਮੁੱਖ ਮੰਤਰੀ
ਦਿੱਲੀ ਵਿਧਾਨ ਸਭਾ ਦੇ ਗਠਨ ਤੋਂ ਬਾਅਦ ਪਹਿਲੀ ਵਾਰ 1993 ਵਿੱਚ ਚੋਣਾਂ ਹੋਈਆਂ। ਇਸ ਪਹਿਲੀ ਚੋਣ ਵਿੱਚ ਕੀਰਤੀ ਆਜ਼ਾਦ ਨੇ ਗੋਲ ਮਾਰਕੀਟ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਜਿੱਤ ਦਰਜ ਕੀਤੀ ਸੀ। ਉਸ ਸਮੇਂ ਨਵੀਂ ਦਿੱਲੀ ਵਿਧਾਨ ਸਭਾ ਸੀਟ ਨਹੀਂ ਸੀ। ਪਹਿਲਾਂ ਨਵੀਂ ਦਿੱਲੀ ਦਾ ਇਲਾਕਾ ਗੋਲ ਮਾਰਕੀਟ ਵਿਧਾਨ ਸਭਾ ਦਾ ਹਿੱਸਾ ਹੁੰਦਾ ਸੀ। ਪਹਿਲੀਆਂ ਚੋਣਾਂ ਨੂੰ ਛੱਡ ਕੇ ਉਸ ਤੋਂ ਬਾਅਦ ਹੋਈਆਂ ਸਾਰੀਆਂ ਛੇ ਚੋਣਾਂ ਵਿੱਚ ਨਵੀਂ ਦਿੱਲੀ ਸੀਟ ਤੋਂ ਜਿੱਤਣ ਵਾਲੇ ਵਿਧਾਇਕ ਹੀ ਮੁੱਖ ਮੰਤਰੀ ਬਣੇ। ਨਵੀਂ ਦਿੱਲੀ ਵਿਧਾਨ ਸਭਾ ਸੀਟ 2008 ਵਿੱਚ ਹੱਦਬੰਦੀ ਤੋਂ ਬਾਅਦ ਹੋਂਦ ਵਿੱਚ ਆਈ ਸੀ। ਦਿਲਚਸਪ ਗੱਲ ਇਹ ਹੈ ਕਿ ਜਿਸ ਪਾਰਟੀ ਦੇ ਉਮੀਦਵਾਰ ਗੋਲ ਮਾਰਕੀਟ ਵਿਧਾਨ ਸਭਾ ਸੀਟ (2008 ਤੋਂ ਪਹਿਲਾਂ) ਜਾਂ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਜਿੱਤੇ ਸਨ, ਉਨ੍ਹਾਂ ਨੇ ਦਿੱਲੀ ਵਿੱਚ ਸਰਕਾਰ ਬਣਾਈ ਸੀ। ਸ਼ੀਲਾ ਦੀਕਸ਼ਿਤ ਨੇ 1998, 2003 ਅਤੇ 2008 ਵਿੱਚ ਇਸ ਸੀਟ ਤੋਂ ਜਿੱਤ ਹਾਸਿਲ ਕੀਤੀ ਸੀ। 2013, 2015 ਅਤੇ 2020 ਵਿੱਚ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੇ। ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਤਿੰਨੋਂ ਵਾਰ ਸਰਕਾਰ ਬਣਾਈ ਹੈ।
ਸੀਐਮ ਬਦਲਿਆ ਤਾਂ ਪਾਰਟੀ ਦੀ ਹੋਈ ਹਾਰ
ਦੂਸਰਾ ਤੱਥ ਇਹ ਹੈ ਕਿ ਜੇਕਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਬਦਲਿਆ ਜਾਵੇ ਤਾਂ ਪਾਰਟੀ ਦੀ ਹਾਰ ਹੁੰਦੀ ਹੈ। ਹੁਣ ਜਦੋਂ ਕਿ ਆਮ ਆਦਮੀ ਪਾਰਟੀ ਦੀ ਹਾਰ ਹੋ ਚੁੱਕੀ ਹੈ, ਦਿੱਲੀ ਸਰਕਾਰ ਦੀ ਮੁਖੀ ਆਤਿਸ਼ੀ ਮਾਰਲੇਨਾ ਹੈ, ਜੋ ਸਾਢੇ ਚਾਰ ਮਹੀਨੇ ਮੁੱਖ ਮੰਤਰੀ ਰਹੀ। ਅਜਿਹੀ ਹੀ ਇੱਕ ਕਹਾਣੀ 27 ਸਾਲ ਪਹਿਲਾਂ ਦਿੱਲੀ ਵਿੱਚ ਵਾਪਰੀ ਸੀ, ਜਦੋਂ ਮਹਿੰਗੇ ਪਿਆਜ਼ ਲਈ ਆਲੋਚਨਾ ਦਾ ਸਾਹਮਣਾ ਕਰ ਰਹੀ ਭਾਜਪਾ ਨੇ ਸਾਹਬ ਸਿੰਘ ਵਰਮਾ ਨੂੰ ਹਟਾ ਕੇ ਸੁਸ਼ਮਾ ਸਵਰਾਜ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾ ਦਿੱਤਾ ਸੀ। ਸੁਸ਼ਮਾ ਸਵਰਾਜ ਸਿਰਫ਼ 52 ਦਿਨਾਂ ਲਈ ਸੀ.ਐਮ. ਬਣੀ ਸੀ। ਜਦੋਂ 1998 ਵਿੱਚ ਚੋਣਾਂ ਹੋਈਆਂ ਤਾਂ ਜਨਤਾ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ।