ETV Bharat / bharat

'ਜਾਦੂ' ਵਾਂਗ ਗਣਿਤ ਪੜ੍ਹਾਉਣ ਵਾਲੀ ਅਧਿਆਪਕ ਦਾ ਸਨਮਾਨ, ਮਿਲਿਆ 'ਟੀਚਰ ਆਫ਼ ਦਾ ਯੀਅਰ' ਖਿਤਾਬ - TEACHER SHOBHA SINGH

ਸ਼ੋਭਾ ਸਿੰਘ ਅਧਿਆਪਕ ਜੋ ਕਿ ਜਾਦੂ ਵਾਂਗ ਗਣਿਤ ਸਿਖਾਉਂਦੀ ਹੈ, ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ।

TEACHER SHOBHA SINGH HONORED
ਟੀਚਰ ਆਫ਼ ਦਾ ਯੀਅਰ ਖਿਤਾਬ ((ETV Bharat))
author img

By ETV Bharat Punjabi Team

Published : April 17, 2025 at 8:07 PM IST

2 Min Read

ਜਮੂਈ: ਬੱਚਿਆਂ ਨੂੰ ਜਿਆਦਾਤਰ ਹਿਸਾਬ ਯਾਨੀ ਕਿ ਗਣਿਤ ਦਾ ਵਿਸ਼ਾ ਪੜ੍ਹਨਾ ਬਹੁਤ ਮਸ਼ੁਕਿਲ ਲੱਗਦਾ ਹੈ। ਬੱਚੇ ਮਜ਼ਬੂਰੀ 'ਚ ਗਣਿਤ ਨੂੰ ਪੜਦੇ ਨੇ ਪਰ ਕਈ ਵਾਰ ਬੱਚਿਆਂ ਨੂੰ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਸਵਾਲ ਸਮਝ ਨਹੀਂ ਆਉਂਦੇ।ਇਸ ਦੇ ਉਲਟ ਬਹੁਤ ਸਾਰੇ ਬੱਚੇ ਅਜਿਹੇ ਵੀ ਹੁੰਦੇ ਨੇ ਜੋ ਬਹੁਤ ਹੀ ਸਰਲ ਤਰੀਕੇ ਨਾਲ ਗਣਿਤ ਦੇ ਹਰ ਸਵਾਲ ਦਾ ਹੱਲ ਕੱਢ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਅਧਿਆਪਕਾ ਨਾਲ ਮਿਲਾਉਣ ਜਾ ਰਹੇ ਹਾਂ ਜੋ ਬੱਚਿਆਂ ਨੂੰ ਇੱਕ ਜਾਦੂ ਵਾਂਗ ਗਣਿਤ ਦਾ ਵਿਸ਼ਾ ਪੜਾਉਂਦੇ ਹਨ।

ਮੈਡਮ ਦਾ ਜਾਦੂ

ਘਰੇਲੂ ਬਣੇ ਜੁਗਾੜ ਦੀ ਵਰਤੋਂ ਕਰਕੇ ਬੱਚਿਆਂ ਨੂੰ ਗਣਿਤ ਵਰਗਾ ਔਖਾ ਵਿਸ਼ਾ ਪੜ੍ਹਾਉਣ ਵਾਲੀ ਅਧਿਆਪਕਾ ਸ਼ੋਭਾ ਸਿੰਘ ਨੂੰ ਟੀਚਰ ਆਫ਼ ਦੀ ਯੀਅਰ ਦਾ ਪੁਰਸਕਾਰ ਦਿੱਤਾ ਗਿਆ ਹੈ। ਈਟੀਵੀ ਭਾਰਤ ਦੁਆਰਾ ਸ਼ੋਭਾ ਸਿੰਘ ਦੇ ਅਧਿਆਪਨ ਦੇ ਤਰੀਕੇ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ। ਸ਼ੋਭਾ ਸਿੰਘ ਦੁਆਰਾ ਗਣਿਤ ਸਿਖਾਉਣ ਲਈ ਵਰਤੇ ਗਏ ਫਾਰਮੂਲੇ ਨਾਲ ਬੱਚੇ ਸਭ ਤੋਂ ਔਖੇ ਸਵਾਲਾਂ ਨੂੰ ਵੀ ਪਲਾਂ ਵਿੱਚ ਹੱਲ ਕਰ ਸਕਦੇ ਹਨ।

TEACHER SHOBHA SINGH HONORED
ਚੌਲਾਂ ਦੀ ਵਰਤੋਂ ਨਾਲ ਸਵਾਲ ਹੱਲ ((ETV Bharat))

ਚੌਲਾਂ ਦੀ ਵਰਤੋਂ ਨਾਲ ਸਵਾਲ ਹੱਲ

ਅਧਿਆਪਕਾ ਸ਼ੋਭਾ ਸਿੰਘ ਜਮੁਈ ਬਰਹਟ ਬਲਾਕ ਦੇ ਕ੍ਰਿਿਤਆਨੰਦ ਅਪਗ੍ਰੇਡਡ ਹਾਈ ਸਕੂਲ ਵਿੱਚ ਪੜਾ ਰਹੇ ਹਨ। ਉਹ ਕਲਾਸਰੂਮ ਵਿੱਚ ਬੱਚਿਆਂ ਨੂੰ ਰੱਸੀ, ਕਾਗਜ਼ ਦੇ ਆਕਾਰ ਅਤੇ ਚੌਲਾਂ ਦੇ ਦਾਣਿਆਂ ਦੀ ਵਰਤੋਂ ਕਰਕੇ ਪੜ੍ਹਾਉਂਦੀ ਹੈ। ਇਸ ਤੋਂ ਇਲਾਵਾ ਉਹ ਅਕਸਰ ਖੇਡ ਦੇ ਮੈਦਾਨ ਵਿੱਚ ਬੱਚਿਆਂ ਨੂੰ ਗਣਿਤ ਅਤੇ ਵਿਗਿਆਨਦੇ ਵਿਸ਼ੇ ਵੀ ਪੜ੍ਹਾਉਂਦੀ ਹੈ।

TEACHER SHOBHA SINGH HONORED
3 ਅਧਿਆਪਕਾਂ ਦਾ ਸਨਮਾਨ ((ETV Bharat))

3 ਅਧਿਆਪਕਾਂ ਦਾ ਸਨਮਾਨ

ਤੁਹਾਨੂੰ ਦੱਸ ਦਈਏ ਕਿ ਅਧਿਆਪਕਾ ਸ਼ੋਭਾ ਸਿੰਘ ਤੋਂ ਇਲਾਵਾ ਪ੍ਰੋਗਰਾਮ ਵਿੱਚ ਜਮੁਈ ਦੇ ਤਿੰਨ ਹੋਰ ਅਧਿਆਪਕਾਂ ਆਸ਼ੀਸ਼ ਕੁਮਾਰ ਅਤੇ ਜਤਿੰਦਰ ਨੂੰ ਵੀ ਸਨਮਾਨਿਤ ਕੀਤਾ ਗਿਆ। ਅਧਿਆਪਕਾ ਸ਼ੋਭਾ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

TEACHER SHOBHA SINGH HONORED
'ਜਾਦੂ' ਵਾਂਗ ਗਣਿਤ ਪੜ੍ਹਾਉਣ ਵਾਲੀ ਅਧਿਆਪਕ ਦਾ ਸਨਮਾਨ ((ETV Bharat))

ਟੀਓਬੀ ਦੇ ਸਥਾਪਨਾ ਦਿਵਸ 'ਤੇ ਆਯੋਜਿਤ ਪ੍ਰੋਗਰਾਮ

ਦਰਅਸਲ, ਟੀਓਬੀ (ਬਿਹਾਰ ਦੇ ਅਧਿਆਪਕ) ਦਾ ਸਥਾਪਨਾ ਦਿਵਸ ਏਐਨ ਸਿਨਹਾ ਇੰਸਟੀਚਿਊਟ ਦੇ ਸਮਾਜਿਕ ਵਿਗਿਆਨ ਵਿਭਾਗ ਪਟਨਾ ਵਿੱਚ ਮਨਾਇਆ ਗਿਆ। ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ. ਸਿਧਾਰਥ ਇਸ ਸਮਾਗਮ ਵਿੱਚ ਮੁੱਖ ਤੌਰ 'ਤੇ ਹਾਜ਼ਰ ਸਨ। ਪ੍ਰੋਗਰਾਮ ਵਿੱਚ ਸਿੱਖਿਆ ਦੇ ਖੇਤਰ ਨੂੰ ਸਮਰਪਿਤ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

ਟੀਓਬੀ ਸਿੱਖਿਆ ਇੱਕ ਪਲੇਟਫਾਰਮ

ਜਾਣਕਾਰੀ ਅਨੁਸਾਰ ਟੀਚਰ ਆਫ਼ ਬਿਹਾਰ (ਟੀਓਬੀ) ਅਧਿਆਪਕਾਂ ਦੁਆਰਾ ਸਿੱਖਿਆ ਦੇ ਹਿੱਤ ਵਿੱਚ ਬਣਾਇਆ ਗਿਆ ਇੱਕ ਸਰਵ ਵਿਆਪਕ ਪਲੇਟਫਾਰਮ ਹੈ ਜੋ ਸਿੱਖਿਆ ਅਤੇ ਅਧਿਆਪਕਾਂ ਦੇ ਹਿੱਤ ਵਿੱਚ ਨਵੇਂ ਆਯਾਮ ਸਥਾਪਤ ਕਰ ਰਿਹਾ ਹੈ। ਇਹ ਪਲੇਟਫਾਰਮ ਜਮੂਈ ਜ਼ਿਲ੍ਹੇ ਦੇ ਨਾਲ-ਨਾਲ ਰਾਜ ਦੇ ਹੋਰ ਸਾਰੇ ਜ਼ਿਿਲ੍ਹਆਂ ਵਿੱਚ ਸਿੱਖਿਆ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ।

ਸਕੂਲ ਵਧੀਆ ਪ੍ਰਦਰਸ਼ਨ

ਅਧਿਆਪਕਾ ਸ਼ੋਭਾ ਸਿੰਘ ਨਾ ਸਿਰਫ਼ ਸਕੂਲ ਵਿੱਚ ਵਿਦਿਅਕ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਪ੍ਰੋਗਰਾਮ ਚਲਾ ਰਹੀ ਹੈ ਸਗੋਂ 'ਨਵੀਨਤਾ', ਬੱਚਿਆਂ ਦੀ ਭਾਗੀਦਾਰੀ ਅਤੇ ਆਧੁਨਿਕ ਸਿੱਖਿਆ ਵਿਧੀਆਂ ਨੂੰ ਅਪਣਾ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਵੀ ਵੱਡੀ ਭੂਮਿਕਾ ਨਿਭਾ ਰਹੀ ਹੈ। ਜਿਸ ਕਾਰਨ ਸਕੂਲ ਵੀ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ।

TEACHER SHOBHA SINGH HONORED
ਸ਼ੋਭਾ ਸਿੰਘ ਜਾਦੂ ਵਾਂਗ ਗਣਿਤ ਸਿਖਾਉਂਦੀ ((ETV Bharat))

"ਜੋ ਵੀ ਅਧਿਆਪਕ ਆਪਣੇ-ਆਪਣੇ ਸਕੂਲਾਂ ਵਿੱਚ 'ਨਵੀਨਤਾ' ਕਰਦੇ ਹਨ। ਨਵੀਂ ਤਕਨਾਲੋਜੀ ਦੀ ਮਦਦ ਨਾਲ ਔਖੇ ਵਿਸ਼ੇ ਬੱਚਿਆਂ ਨੂੰ ਆਸਾਨੀ ਨਾਲ ਸਮਝਾਏ ਜਾਂਦੇ ਹਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਦਿਲਚਸਪੀ ਵੱਧਦੀ ਹੈ। TOB ਵਰਗੇ ਪਲੇਟਫਾਰਮਾਂ ਰਾਹੀਂ ਅਸੀਂ ਆਪਣੀਆਂ ਕਾਢਾਂ ਅਤੇ ਤਕਨਾਲੋਜੀਆਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਦੇ ਹਾਂ।" ਸ਼ੋਭਾ ਸਿੰਘ, ਅਧਿਆਪਕਾ

ETV Bharat Logo

Copyright © 2025 Ushodaya Enterprises Pvt. Ltd., All Rights Reserved.