ਉੱਤਰ ਪ੍ਰਦੇਸ਼: ਇੰਦੌਰ ਤੋਂ ਹਨੀਮੂਨ ਜੋੜੇ ਦੇ ਲਾਪਤਾ ਹੋਣ ਅਤੇ ਫਿਰ ਉਸ ਦੇ ਪਤੀ ਰਾਜਾ ਰਘੂਵੰਸ਼ੀ ਦੇ ਕਤਲ ਦੀ ਕਹਾਣੀ ਵਿੱਚ ਇੱਕ ਨਵਾਂ ਮੋੜ ਆਇਆ ਹੈ। ਸੋਨਮ ਅਤੇ ਉਸਦਾ ਪਤੀ ਰਾਜਾ ਰਘੂਵੰਸ਼ੀ 23 ਮਈ ਨੂੰ ਸ਼ਿਲਾਂਗ ਵਿੱਚ ਲਾਪਤਾ ਹੋ ਗਏ ਸਨ। ਰਾਜਾ ਦੀ ਲਾਸ਼ 2 ਜੂਨ ਨੂੰ ਇੱਕ ਖੱਡ ਵਿੱਚੋਂ ਮਿਲੀ ਸੀ ਅਤੇ ਹੁਣ 9 ਜੂਨ ਨੂੰ ਸੋਨਮ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੇ ਇੱਕ ਢਾਬੇ 'ਤੇ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਮ ਨੇ ਢਾਬੇ 'ਤੇ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ ਹੈ।
ਪਿਤਾ ਨੇ ਧੀ ਨੂੰ ਦੱਸਿਆ ਬੇਕਸੂਰ
ਸੋਨਮ ਦੇ ਆਤਮ ਸਮਰਪਣ ਦੀ ਜਾਣਕਾਰੀ ਮਿਲਣ ਤੋਂ ਬਾਅਦ, ਉਸ ਦੇ ਪਿਤਾ ਦੇਵੀ ਸਿੰਘ ਨੇ ਆਪਣੀ ਧੀ ਨੂੰ ਬੇਕਸੂਰ ਕਿਹਾ ਹੈ। ਪਿਤਾ ਨੇ ਕਿਹਾ ਕਿ 'ਧੀ ਸੋਨਮ ਨੇ ਆਪਣੇ ਭਰਾ ਗੋਵਿੰਦ ਨੂੰ ਫ਼ੋਨ ਕਰਕੇ ਕਿਹਾ ਸੀ ਕਿ ਉਹ ਗਾਜ਼ੀਪੁਰ ਦੇ ਢਾਬੇ 'ਤੇ ਹੈ, 'ਮੈਨੂੰ ਬਚਾਓ, ਮੈਨੂੰ ਇੱਥੋਂ ਲੈ ਜਾਓ'। ਇਸ ਤੋਂ ਬਾਅਦ ਗੋਵਿੰਦ ਨੇ ਉਸਨੂੰ ਫ਼ੋਨ ਕਰਕੇ ਦੱਸਿਆ ਕਿ ਸੋਨਮ ਮਿਲ ਗਈ ਹੈ ਪਰ, ਉਹ ਬਹੁਤ ਘਬਰਾ ਗਈ ਹੈ। ਸੋਨਮ ਦੇ ਪਿਤਾ ਨੇ ਦੱਸਿਆ ਕਿ ਸ਼ਿਲਾਂਗ ਪੁਲਿਸ ਦੀ ਕਹਾਣੀ ਗਲਤ ਹੈ। ਇਸ ਮਾਮਲੇ ਵਿੱਚ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਸ਼ਿਲਾਂਗ ਪੁਲਿਸ ਸੋਨਮ ਨੂੰ ਫਸਾ ਰਹੀ ਹੈ। ਸ਼ਿਲਾਂਗ ਪੁਲਿਸ ਦੇ ਨਾਲ-ਨਾਲ ਮੇਘਾਲਿਆ ਦੇ ਮੁੱਖ ਮੰਤਰੀ ਵੀ ਝੂਠ ਬੋਲ ਰਹੇ ਹਨ।'
#WATCH | Indore missing couple case | Sonam Raghuvanshi's father, Devi Singh, says, " ...meghalaya cm is lying regarding this case. a cbi inquiry should be done on him as well. i am sure that the cm is also lying. union home minister amit shah should send the cbi there as soon as… pic.twitter.com/PPgn9QwefV
— ANI (@ANI) June 9, 2025
ਸੋਨਮ ਨੂੰ ਢਾਬੇ 'ਤੇ ਮਿਲਣ ਬਾਰੇ ਗਾਜ਼ੀਪੁਰ ਦੇ ਪੁਲਿਸ ਸੁਪਰਡੈਂਟ ਡਾ. ਇਰਾਜ ਰਾਜਾ ਨੇ ਮੀਡੀਆ ਨੂੰ ਦੱਸਿਆ ਕਿ ਸੋਨਮ ਰਘੂਵੰਸ਼ੀ ਨੰਦਗੰਜ ਦੇ ਇੱਕ ਢਾਬੇ 'ਤੇ ਪਰੇਸ਼ਾਨ ਹਾਲਤ ਵਿੱਚ ਮਿਲੀ। ਉਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਸੀ। ਐਸਪੀ ਗਾਜ਼ੀਪੁਰ ਨੇ ਕਿਹਾ ਕਿ ਜਿਵੇਂ ਹੀ ਪਰਿਵਾਰ ਨੂੰ ਜਾਣਕਾਰੀ ਮਿਲੀ, ਉਨ੍ਹਾਂ ਨੇ ਤੁਰੰਤ ਇੰਦੌਰ ਪੁਲਿਸ ਨੂੰ ਸੂਚਿਤ ਕੀਤਾ। ਫਿਰ ਉੱਥੇ ਦੀ ਪੁਲਿਸ ਨੇ ਸਾਨੂੰ ਸੂਚਿਤ ਕੀਤਾ। ਇਸ ਤੋਂ ਬਾਅਦ, ਸੋਨਮ ਨੂੰ ਨੰਦਗੰਜ ਢਾਬੇ ਤੋਂ ਲਿਆਂਦਾ ਗਿਆ ਅਤੇ ਵਨ ਸਟਾਪ ਸੈਂਟਰ ਵਿੱਚ ਰੱਖਿਆ ਗਿਆ। ਫਿਲਹਾਲ ਪੁੱਛਗਿੱਛ ਦੇ ਨਾਲ-ਨਾਲ ਜਾਂਚ ਵੀ ਕੀਤੀ ਜਾ ਰਹੀ ਹੈ।
ਪਤਨੀ ਸਮੇਤ ਹੋਈ ਚਾਰ ਲੋਕਾਂ ਦੀ ਗ੍ਰਿਫਤਾਰੀ
ਮੇਘਾਲਿਆ ਦੀ ਡੀਜੀਪੀ ਸਮਿਤੀ ਇਦਾਸ਼ੀਸ਼ਾ ਨੋਂਗਰੰਗ ਨੇ ਨਿਊਜ਼ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਕਿਹਾ ਕਿ ਰਾਜਾ ਰਘੂਵੰਸ਼ੀ ਦੇ ਕਤਲ ਦੇ ਮਾਮਲੇ ਵਿੱਚ ਸੋਨਮ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਨਮ ਨੇ ਰਾਜਾ ਨੂੰ ਮਾਰਨ ਦਾ ਠੇਕਾ ਦਿੱਤਾ ਸੀ। ਕਾਤਲ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸ਼ਿਲਾਂਗ ਗਏ ਸਨ। ਸੋਨਮ ਦੀ ਗ੍ਰਿਫ਼ਤਾਰੀ ਤੋਂ ਬਾਅਦ, ਸ਼ਿਲਾਂਗ ਪੁਲਿਸ ਅਤੇ ਸੋਨਮ ਦਾ ਪਰਿਵਾਰ ਗਾਜ਼ੀਪੁਰ ਲਈ ਰਵਾਨਾ ਹੋ ਗਏ ਹਨ।
Four persons, including wife, arrested in connection with Indore man's murder in Meghalaya: DGP I Nongrang
— Press Trust of India (@PTI_News) June 9, 2025
Wife allegedly involved in Indore man's murder during honeymoon in Meghalaya, had hired killers: DGP Nongrang pic.twitter.com/SVGBRAz3md
ਹਨੀਮੂਨ 'ਤੇ ਗਈ ਜਾਨ
ਤੁਹਾਨੂੰ ਦੱਸ ਦੇਈਏ ਕਿ ਇੰਦੌਰ ਦੇ ਇੱਕ ਵੱਡੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਨੇ 11 ਮਈ 2025 ਨੂੰ ਸਥਾਨਕ ਸੋਨਮ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ, ਰਾਜਾ-ਸੋਨਮ ਹਨੀਮੂਨ ਲਈ ਜੰਮੂ-ਕਸ਼ਮੀਰ ਜਾਣ ਵਾਲੇ ਸਨ ਪਰ, ਪਹਿਲਗਾਮ ਹਮਲੇ ਤੋਂ ਬਾਅਦ ਪੈਦਾ ਹੋਈ ਤਣਾਅਪੂਰਨ ਸਥਿਤੀ ਨੂੰ ਵੇਖਦਿਆਂ, ਦੋਵਾਂ ਨੇ ਯੋਜਨਾ ਬਦਲ ਦਿੱਤੀ। ਦੋਵੇਂ ਸ਼ਿਲਾਂਗ ਲਈ ਰਵਾਨਾ ਹੋ ਗਏ। 21 ਮਈ ਨੂੰ, ਉਹ ਮੇਘਾਲਿਆ ਪਹੁੰਚੇ। ਸੋਨਮ-ਰਾਜਾ ਸ਼ਾਮ 6 ਵਜੇ ਦੇ ਕਰੀਬ ਬਲਾਡੀ ਗੈਸਟ ਹਾਊਸ ਪਹੁੰਚੇ। 22 ਮਈ ਨੂੰ, ਦੋਵੇਂ ਸੈਰ ਲਈ ਕੀਟਿੰਗ ਰੋਡ ਪਹੁੰਚੇ। ਇੱਥੋਂ ਉਨ੍ਹਾਂ ਨੇ ਇੱਕ ਸਕੂਟਰ ਕਿਰਾਏ 'ਤੇ ਲਿਆ। ਉਨ੍ਹਾਂ ਨੇ ਆਖਰੀ ਵਾਰ 23 ਮਈ ਨੂੰ ਪਰਿਵਾਰ ਨਾਲ ਗੱਲ ਕੀਤੀ ਸੀ। ਇਸ ਤੋਂ ਬਾਅਦ, ਉਨ੍ਹਾਂ ਦੇ ਦੋਵਾਂ ਦੇ ਫ਼ੋਨ ਬੰਦ ਹੋ ਗਏ ਸਨ।
Within 7 days a major breakthrough has been achieved by the #meghalayapolice in the Raja murder case … 3 assailants who are from Madhya Pradesh have been arrested, female has surrendered and operation still on to catch 1 more assailant .. well done #meghalayapolice
— Conrad K Sangma (@SangmaConrad) June 9, 2025
ਜੰਗਲਾਂ 'ਚੋਂ ਮਿਲੀ ਸੀ ਰਾਜਾ ਦੀ ਲਾਸ਼
ਜੋੜੇ ਦਾ ਕਿਰਾਏ 'ਤੇ ਲਿਆ ਸਕੂਟਰ ਸੋਹਰਾਰਿਮ ਖੇਤਰ ਵਿੱਚ ਛੱਡਿਆ ਹੋਇਆ ਮਿਲਿਆ ਸੀ। ਫਿਰ 2 ਜੂਨ ਨੂੰ, ਰਾਜਾ ਰਘੂਵੰਸ਼ੀ ਦੀ ਸੜੀ ਹੋਈ ਲਾਸ਼ ਵੇਈ ਸੋਡੋਂਗ ਝਰਨੇ ਦੇ ਨੇੜੇ ਇੱਕ ਖਾਈ ਵਿੱਚੋਂ ਮਿਲੀ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ। ਉਸਦੀ ਪਤਨੀ ਸੋਨਮ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਕਾਰਨ ਪਰਿਵਾਰ ਨੂੰ ਅਗਵਾ ਜਾਂ ਤਸਕਰੀ ਦਾ ਸ਼ੱਕ ਹੋਣ ਲੱਗਾ। ਰਾਜਾ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਸੋਨਮ ਦੀ ਭਾਲ ਕਰ ਰਹੀ ਸੀ। ਹੁਣ ਗਾਜ਼ੀਪੁਰ ਵਿੱਚ ਸੋਨਮ ਦੇ ਮਿਲਣ ਤੋਂ ਬਾਅਦ, ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਹ ਪਤਾ ਲੱਗ ਜਾਵੇਗਾ ਕਿ ਸੋਨਮ ਨੇ ਆਪਣੇ ਪਤੀ ਰਾਜਾ ਨੂੰ ਕਿਉਂ ਮਾਰਿਆ?
- ਰਾਜਾ ਰਘੁਵੰਸ਼ੀ ਕਤਲਕਾਂਡ : ਸੋਨਮ ਬੇਵਫਾ...! ਇੱਕ ਕੱਲਿਕ ਉੱਤੇ ਜਾਣੋ ਹੁਣ ਤੱਕ ਕੀ ਕੁੱਝ ਹੋਇਆ ?
- ਆਖਿਰ ਹਨੀਮੂਨ ਲਈ ਲੋਕ ਕਿਉਂ ਜਾਂਦੇ ਨੇ ਇਸ ਜਗ੍ਹਾਂ, ਜਿੱਥੇ ਇੱਕ ਜੋੜੇ ਦੇ ਲਾਪਤਾ ਹੋਣ ਤੋਂ ਬਾਅਦ ਪਤੀ ਦੀ ਮਿਲੀ ਲਾਸ਼,ਪਰ ਪਤਨੀ ਜਿੰਦਾ, ਜਾਣ ਕੇ ਰਹਿ ਜਾਓਗੇ ਹੈਰਾਨ!
- ਵਿਆਹ, ਹਨੀਮੂਨ ਤੇ ਫਿਰ ਕਤਲ! ਸ਼ਿਲਾਂਗ ਵਿੱਚ ਹਨੀਮੂਨ ਲਈ ਗਏ ਗੁੰਮ ਹੋਏ ਜੋੜੇ ਨੂੰ ਲੈ ਕੇ ਵੱਡੀ ਅੱਪਡੇਟ, ਪਤਨੀ ਹੀ ਨਿਕਲੀ ਕਾਤਲ...
'ਪਤੀ, ਪਤਨੀ ਅਤੇ ਵੋ'
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਪ੍ਰੇਮ ਪ੍ਰਸੰਗ ਦੀ ਕਹਾਣੀ ਵੀ ਸਾਹਮਣੇ ਆ ਰਹੀ ਹੈ, ਕਿਹਾ ਜਾ ਰਿਹਾ ਹੈ ਕਿ ਰਾਜ ਕੁਸ਼ਵਾ ਨਾਮ ਦੇ ਨੌਜਵਾਨ ਨਾਲ ਸੋਨਮ ਦੇ ਸਬੰਧ ਸਨ ਅਤੇ ਉਸ ਦੇ ਨਾਲ ਮਿਲ ਕੇ ਹੀ ਰਾਜਾ ਰਘੂਵੰਸ਼ੀ ਦੇ ਕਤਲ ਦੀ ਯੋਜਨਾ ਬਣਾਈ ਗਈ ਸੀ। ਫਿਲਹਾਲ ਪੁਲਿਸ ਇਸ ਮਾਮਲੇ ਨੂੰ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ।