ਹੈਦਰਾਬਾਦ: ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਲਾਪਤਾ ਨਵਵਿਆਹੇ ਜੋੜੇ ਰਾਜਾ ਰਘੂਵੰਸ਼ੀ ਅਤੇ ਪਤਨੀ ਸੋਨਮ ਰਘੂਵੰਸ਼ੀ ਦਾ ਮਾਮਲਾ ਅੱਜ 9 ਜੂਨ 2025 ਨੂੰ ਆਖਰਕਾਰ ਹੱਲ ਹੋ ਗਿਆ। ਹਰ ਪਾਸੇ ਇਸ ਮਾਮਲੇ ਦੀ ਚਰਚਾ ਹੈ। ਆਖਰ ਹੋਵੇ ਵੀ ਕਿਉਂ ਨਾ, ਇਸ ਮਾਮਲੇ ਨੇ ਇੱਕ ਵਾਰ ਫਿਰ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਹੈ। ਦਰਅਸਲ ਮੇਘਾਲਿਆ ਤੋਂ ਲਾਪਤਾ ਹੋਏ ਰਾਜਾ ਰਘੂਵੰਸ਼ੀ ਦੀ ਲਾਸ਼ 2 ਜੂਨ ਨੂੰ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਕਈ ਦਿਨਾਂ ਦੀ ਭਾਲ ਤੋਂ ਬਾਅਦ ਪਤਨੀ ਸੋਨਮ ਨੂੰ ਪੁਲਿਸ ਨੇ ਅੱਜ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਇੱਕ ਢਾਬੇ ਤੋਂ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ, ਨਵੇਂ ਖੁਲਾਸੇ ਹੁੰਦੇ ਜਾ ਰਹੇ ਹਨ। ਇਸ ਖਬਰ ਜ਼ਰੀਏ ਜਾਣੋ ਹੁਣ ਤੱਕ ਦੀ ਪੂਰੀ ਕਹਾਣੀ....
- ਰਾਜਾ ਰਘੂਵੰਸ਼ੀ ਕਤਲ ਕਾਂਡ ਦੀ ਕਹਾਣੀ ਮੱਧ ਪ੍ਰਦੇਸ਼ ਤੋਂ ਸ਼ੁਰੂ ਹੁੰਦੀ ਹੈ। ਜਿਥੇ ਰਾਜਾ ਅਤੇ ਸੋਨਮ ਦਾ ਵਿਆਹ 11 ਮਈ ਨੂੰ ਇੰਦੌਰ ਵਿੱਚ ਹੁੰਦਾ ਹੈ। ਇਸ ਤੋਂ ਬਾਅਦ, ਦੋਵੇਂ ਪਤੀ-ਪਤਨੀ 20 ਮਈ ਨੂੰ ਹਨੀਮੂਨ ਲਈ ਮੇਘਾਲਿਆ ਜਾਂਦੇ ਹਨ ਅਤੇ ਇੱਥੋਂ ਕਹਾਣੀ ਇੱਕ ਨਵਾਂ ਮੋੜ ਲੈਂਦੀ ਹੈ। ਮੇਘਾਲਿਆ ਪਹੁੰਚਣ ਤੋਂ ਬਾਅਦ, ਕੁਝ ਅਜਿਹਾ ਹੋਇਆ ਕਿ ਦੋਵੇਂ ਆਪਣੇ ਪਰਿਵਾਰਾਂ ਨਾਲ ਗੱਲ ਨਹੀਂ ਕਰ ਸਕੇ। ਨਾ ਤਾਂ ਉਹ ਫੋਨ ਚੁੱਕ ਰਹੇ ਸਨ ਤੇ ਨਾ ਹੀ ਉਹ ਆਪਣੇ ਘਰ ਫੋਨ ਕਰ ਰਹੇ ਸਨ। ਜਿਸ ਕਾਰਨ ਦੋਵੇਂ ਪਰਿਵਾਰ ਇਸ ਗੱਲ ਦੀ ਚਿੰਤਾ ਕਰਨ ਲੱਗ ਪਏ ਕਿ ਆਖਰ ਹੋਇਆ ਕੀ ਹੈ। ਉਹ ਪੁਲਿਸ ਕੋਲ ਸ਼ਿਕਾਇਤ ਲੈ ਕੇ ਜਾਂਦੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਸਾਰੀ ਸੀਸੀਟੀਵੀ ਫੁਟੇਜ ਦੇਖੀ ਗਈ।
- ਕੁਝ ਦਿਨਾਂ ਬਾਅਦ, ਪੁਲਿਸ ਨੂੰ ਇੱਕ ਸਕੂਟਰੀ ਮਿਲੀ, ਜਿਸ ਨੂੰ ਰਘੁਵੰਸ਼ੀ ਪਤੀ ਪਤਨੀ ਨੇ ਕਿਰਾਏ 'ਤੇ ਲਿਆ ਸੀ। ਮਾਮਲੇ ਨੂੰ ਸ਼ੱਕੀ ਸਮਝਦੇ ਹੋਏ, ਪੁਲਿਸ ਨੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ। ਜੰਗਲਾਂ ਵਿੱਚ ਵੀ ਤਲਾਸ਼ੀ ਮੁਹਿੰਮ ਚਲਾਈ ਗਈ।
- 28 ਮਈ ਨੂੰ, ਪੁਲਿਸ ਨੂੰ ਜੰਗਲ ਵਿੱਚ ਛੱਡੀ ਹੋਈ ਹਾਲਤ ਵਿੱਚ ਦੋ ਬੈਗ ਮਿਲੇ। ਜਦੋਂ ਉਨ੍ਹਾਂ ਦੀ ਪਛਾਣ ਹੋਈ, ਤਾਂ ਸੋਨਮ ਦੇ ਭਰਾ ਅਤੇ ਰਾਜਾ ਦੀ ਮਾਂ ਨੇ ਇੱਕ-ਇੱਕ ਬੈਗ ਪਛਾਣ ਲਿਆ।
- ਅਚਾਨਕ 2 ਜੂਨ ਨੂੰ, ਰਾਜਾ ਰਘੂਵੰਸ਼ੀ ਦੀ ਲਾਸ਼ ਇੱਥੇ ਵਿਜਾਡੋਂਗ ਖੇਤਰ ਵਿੱਚ ਮਿਲੀ। ਤੁਹਾਨੂੰ ਦੱਸ ਦੇਈਏ ਕਿ ਰਾਜਾ ਦੀ ਪਛਾਣ ਉਸਦੇ ਸਰੀਰ 'ਤੇ ਟੈਟੂ ਕਾਰਨ ਹੋਈ ਸੀ। ਪੁਲਿਸ ਨੂੰ ਉਸਦੇ ਸਰੀਰ ਦੇ ਨੇੜਿਓਂ ਇੱਕ ਚਿੱਟੀ ਕਮੀਜ਼ ਅਤੇ ਇੱਕ ਟੁੱਟੀ ਹੋਈ ਮੋਬਾਈਲ ਸਕ੍ਰੀਨ ਵੀ ਮਿਲੀ। ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਰਾਜਾ ਦੀ ਮੌਤ ਕੋਈ ਹਾਦਸਾ ਨਹੀਂ ਸਗੋਂ ਕਤਲ ਸੀ।
VIDEO | Indore couple case: Sonam Raghuvanshi from Indore was found at Kashi Dhaba on the Varanasi-Ghazipur road. Here’s what Dhaba owner Sahil Yadav claimed:
— Press Trust of India (@PTI_News) June 9, 2025
“It was about late last night, approximately at 1 AM when she came to the shop crying and asked to make a phone call. I… pic.twitter.com/BzQZMMJJYp
- ਪੁਲਿਸ ਹੁਣ ਸੋਨਮ ਦੀ ਭਾਲ ਕਰ ਰਹੀ ਸੀ, ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਮੰਨਿਆ ਜਾ ਰਿਹਾ ਸੀ ਕਿ ਸੋਨਮ ਕਿਸੇ ਹਾਦਸੇ ਦਾ ਸ਼ਿਕਾਰ ਹੋਈ ਸੀ, ਪਰ ਪੁਲਿਸ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਸੀ।
- ਅੱਜ ਸਭ ਤੋਂ ਪਹਿਲਾਂ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਟਵੀਟ ਕੀਤਾ ਕਿ 7 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਮੇਘਾਲਿਆ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਕਾਰਵਾਈ ਕਰਦਿਆਂ 4 ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਇੱਕ ਔਰਤ ਨੇ ਵੀ ਆਤਮ ਸਮਰਪਣ ਕਰ ਦਿੱਤਾ ਹੈ।
- ਇਸ ਤੋਂ ਬਾਅਦ ਮੇਘਾਲਿਆ ਦੇ ਡੀਜੀਪੀ ਨੇ ਸਾਰੀ ਕਹਾਣੀ ਦੱਸੀ। ਉਨ੍ਹਾਂ ਕਿਹਾ ਕਿ ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ ਉਸ ਦੇ ਕਤਲ ਵਿੱਚ ਸ਼ਾਮਲ ਹੈ। ਉਸ ਨੇ ਕਤਲ ਕਰਵਾਇਆ।
- ਇਸ ਤੋਂ ਬਾਅਦ ਮੋੜ ਉਦੋਂ ਆਇਆ ਜਦੋਂ ਸੋਨਮ ਨੇ ਅੱਜ ਸਵੇਰੇ ਗਾਜ਼ੀਪੁਰ ਦੇ ਇੱਕ ਢਾਬੇ ਤੋਂ ਆਪਣੇ ਘਰ ਫੋਨ ਕਰਕੇ ਦੱਸਿਆ ਕਿ ਉਹ ਇੱਥੇ ਹੈ। ਸੋਨਮ ਦੇ ਭਰਾ ਨੇ ਤੁਰੰਤ ਇੰਦੌਰ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲਿਸ ਨੇ ਗਾਜ਼ੀਪੁਰ ਪੁਲਿਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਵਨ ਸਟਾਪ ਸੈਂਟਰ ਭੇਜ ਦਿੱਤਾ ਗਿਆ।
- ਉਸੇ ਸਮੇਂ, ਪੁਲਿਸ ਨੇ ਪਹਿਲਾਂ ਸੋਨਮ ਦਾ ਮੈਡੀਕਲ ਕਰਵਾਇਆ। ਪਤਾ ਲੱਗਾ ਕਿ ਸੋਨਮ ਦੇ ਸਰੀਰ 'ਤੇ ਕਿਤੇ ਵੀ ਸੱਟ ਦਾ ਇੱਕ ਵੀ ਨਿਸ਼ਾਨ ਨਹੀਂ ਸੀ। ਇਸਦਾ ਮਤਲਬ ਹੈ ਕਿ ਉਸਦੇ ਵਿਰੁੱਧ ਕੋਈ ਤਾਕਤ ਨਹੀਂ ਵਰਤੀ ਗਈ। ਪੁਲਿਸ ਨੇ ਤੁਰੰਤ ਸੋਨਮ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁਲਿਸ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਉਹ ਗਾਜ਼ੀਪੁਰ ਕਿਵੇਂ ਪਹੁੰਚੀ।
VIDEO | Indore Couple Case: Here's what Raja Raghuvanshi’s mother Uma Raghuvanshi claims, “Those responsible should get the death penalty. If Sonam did this, then she too should be punished. Sonam always behaved well with us - we still can’t believe she could have done this... We… pic.twitter.com/RN9SvBacZ9
— Press Trust of India (@PTI_News) June 9, 2025
ਮਾਂ ਨੂੰ ਨਹੀਂ ਹੋ ਰਿਹਾ ਯਕੀਨ
ਉਥੇ ਹੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਰਾਜਾ ਰਘੂਵੰਸ਼ੀ ਦੀ ਮਾਤਾ ਨੇ ਕਿਹਾ ਕਿ 'ਸੋਨਮ ਪਰਿਵਾਰ ਨਾਲ ਅਤੇ ਸਾਡੇ ਨਾਲ ਬਹੁਤ ਪਿਆਰ ਨਾਲ ਰਹਿੰਦੀ ਸੀ, ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਉਹ ਅਜਿਹਾ ਕੁਝ ਕਰ ਸਕਦੀ ਹੈ, ਉਹ ਬਹੁਤ ਮਿਲਣਸਾਰ ਸੁਭਾਅ ਵਾਲੀ ਸੀ, ਜੇਕਰ ਉਸ ਨੇ ਅਜਿਹਾ ਕੁਝ ਕੀਤਾ ਹੈ ਤਾਂ ਉਸ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਜੇਕਰ ਉਸ ਨੇ ਕੁਝ ਨਹੀਂ ਕੀਤਾ ਤਾਂ ਅਸੀਂ ਵੀ ਨਹੀਂ ਚਾਹੂੰਦੇ ਕਿ ਬੇਕਸੂਰ ਨੂੰ ਸਜ਼ਾ ਹੋਵੇ।'
- ਆਖਿਰ ਹਨੀਮੂਨ ਲਈ ਲੋਕ ਕਿਉਂ ਜਾਂਦੇ ਨੇ ਇਸ ਜਗ੍ਹਾਂ, ਜਿੱਥੇ ਇੱਕ ਜੋੜੇ ਦੇ ਲਾਪਤਾ ਹੋਣ ਤੋਂ ਬਾਅਦ ਪਤੀ ਦੀ ਮਿਲੀ ਲਾਸ਼,ਪਰ ਪਤਨੀ ਜਿੰਦਾ, ਜਾਣ ਕੇ ਰਹਿ ਜਾਓਗੇ ਹੈਰਾਨ!
- ਵਿਆਹ, ਹਨੀਮੂਨ ਤੇ ਫਿਰ ਕਤਲ! ਸ਼ਿਲਾਂਗ ਵਿੱਚ ਹਨੀਮੂਨ ਲਈ ਗਏ ਗੁੰਮ ਹੋਏ ਜੋੜੇ ਨੂੰ ਲੈ ਕੇ ਵੱਡੀ ਅੱਪਡੇਟ, ਪਤਨੀ ਹੀ ਨਿਕਲੀ ਕਾਤਲ...
- ਵਿਆਹ ਵਾਲੇ ਘਰ ਵਿੱਚ ਲੁੱਟ, ਨੌਜਵਾਨ ਭਰਾ ਦਾ ਕਤਲ, ਗੋਂਡਾ ਪੁਲਿਸ ਨੇ ਬੇਸਹਾਰਾ ਧੀ ਦਾ ਕਰਵਾਇਆ ਵਿਆਹ