ਨਵੀਂ ਦਿੱਲੀ: ਦਿੱਲੀ ਸਰਕਾਰ ਸ਼ਹਿਰ ਵਿੱਚ ਲਗਾਤਾਰ ਵੱਧ ਰਹੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕਦਮ ਵਾਹਨਾਂ ਨਾਲ ਸਬੰਧਤ ਹਨ। ਅਜਿਹੀ ਹੀ ਇੱਕ ਯੋਜਨਾ ਦੇ ਤਹਿਤ ਸਰਕਾਰ ਪੁਰਾਣੇ ਵਾਹਨਾਂ ਲਈ ਤੇਲ ਅਤੇ ਡੀਜ਼ਲ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨ ਅਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨ ਰਾਸ਼ਟਰੀ ਰਾਜਧਾਨੀ ਦੇ ਕਿਸੇ ਵੀ ਪੈਟਰੋਲ ਪੰਪਾਂ ਤੋਂ ਤੇਲ ਅਤੇ ਡੀਜ਼ਲ ਪ੍ਰਾਪਤ ਨਹੀਂ ਕਰ ਸਕਣਗੇ।
ਅਪ੍ਰੈਲ 2025 ਦੇ ਅੰਤ ਤੱਕ ਇਹ ਨਿਯਮ ਹੋ ਸਕਦਾ ਲਾਗੂ
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਸ਼ੁਰੂ ਵਿੱਚ ਇਸ ਨਿਯਮ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਸਾਰੇ ਪੈਟਰੋਲ ਪੰਪਾਂ 'ਤੇ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਤਕਨਾਲੋਜੀ ਅਜੇ ਪੂਰੀ ਤਰ੍ਹਾਂ ਤਾਇਨਾਤ ਨਹੀਂ ਕੀਤੀ ਗਈ ਸੀ। ਅਜਿਹੀ ਸਥਿਤੀ ਵਿੱਚ ਹੁਣ ਦਿੱਲੀ ਸਰਕਾਰ ਅਪ੍ਰੈਲ 2025 ਦੇ ਅੰਤ ਤੱਕ ਇਸ ਨਿਯਮ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ।
🚨 Delhi is implementing its 'no fuel for overage vehicles' policy, with 477 out of 500 fuel stations equipped with ANPR systems to identify vehicles older than 15 years (petrol) and 10 years (diesel). pic.twitter.com/ITt2kXyczY
— Indian Tech & Infra (@IndianTechGuide) April 14, 2025
ਸਰਕਾਰ ਨੇ ਕਿਉਂ ਚੁੱਕਿਆ ਇਹ ਕਦਮ?
ਜਾਣਕਾਰੀ ਅਨੁਸਾਰ, ਹੁਣ ਤੱਕ ਦਿੱਲੀ ਦੇ 372 ਪੈਟਰੋਲ ਪੰਪਾਂ ਅਤੇ 105 ਸੀਐਨਜੀ ਰੀਫਿਲਿੰਗ ਸਟੇਸ਼ਨਾਂ 'ਤੇ ਪੁਰਾਣੇ ਵਾਹਨਾਂ ਦਾ ਪਤਾ ਲਗਾਉਣ ਲਈ ਕੈਮਰੇ ਅਤੇ ਜ਼ਰੂਰੀ ਸਿਸਟਮ ਲਗਾਏ ਗਏ ਹਨ। ਇਨ੍ਹਾਂ ਸਿਸਟਮਾਂ ਦੀ ਮਦਦ ਨਾਲ ਈਂਧਨ ਵੇਚਿਆ ਜਾਵੇਗਾ। ਸਰਕਾਰ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਪੁਰਾਣੇ ਵਾਹਨਾਂ ਲਈ ਨਵੀਂ ਨੀਤੀ ਲਾਗੂ ਕਰੇਗੀ। ਇਸ ਯੋਜਨਾ ਦਾ ਉਦੇਸ਼ ਵਾਹਨਾਂ ਤੋਂ ਕਾਰਬਨ ਨਿਕਾਸ ਨੂੰ ਰੋਕਣਾ ਅਤੇ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਹੈ, ਜੋ ਕਿ ਇੱਥੇ ਰਹਿਣ ਵਾਲੇ ਨਿਵਾਸੀਆਂ ਲਈ ਇੱਕ ਚੁਣੌਤੀ ਬਣਿਆ ਹੋਇਆ ਹੈ।
ਪੀਟੀਆਈ ਦੀ ਇੱਕ ਰਿਪੋਰਟ ਅਨੁਸਾਰ, ਇਹ ਸਿਸਟਮ ਅਗਲੇ 10-15 ਦਿਨਾਂ ਵਿੱਚ ਸ਼ਹਿਰ ਦੇ ਬਾਕੀ ਪੈਟਰੋਲ ਪੰਪਾਂ 'ਤੇ ਸਥਾਪਤ ਕਰ ਦਿੱਤਾ ਜਾਵੇਗਾ। ਵਾਤਾਵਰਣ ਵਿਭਾਗ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ "ਅਸੀਂ 477 ਫਿਊਲ ਰੀਫਿਲਿੰਗ ਸਟੇਸ਼ਨਾਂ 'ਤੇ ਡਿਵਾਈਸਾਂ ਦੀ ਸਥਾਪਨਾ ਪੂਰੀ ਕਰ ਲਈ ਹੈ ਅਤੇ ਹੁਣ ਸਿਰਫ਼ 23 ਬਾਕੀ ਹਨ। ਮੁੱਖ ਮੰਤਰੀ ਰੇਖਾ ਗੁਪਤਾ ਅਤੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਇਸ ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ। ਇਹ ਇਸ ਮਹੀਨੇ ਦੇ ਅੰਤ ਤੱਕ ਪੂਰੀ ਤਰ੍ਹਾਂ ਸਥਾਪਿਤ ਹੋ ਜਾਵੇਗਾ।"
ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਅਤੇ ਡੀਜ਼ਲ
ਮਾਰਚ ਵਿੱਚ ਦਿੱਲੀ ਸਰਕਾਰ ਨੇ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ ਕਿ ਰਾਸ਼ਟਰੀ ਰਾਜਧਾਨੀ ਵਿੱਚ 15 ਅਤੇ 10 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਹੀਂ ਦਿੱਤੇ ਜਾਣਗੇ। ਪਰ ਹੁਣ ਅਪ੍ਰੈਲ ਮਹੀਨੇ ਦੇ ਅੰਤ ਤੱਕ ਇਸ ਯੋਜਨਾ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਇਸਦਾ ਮਤਲਬ ਹੈ ਕਿ ਪੁਰਾਣੇ ਵਾਹਨਾਂ ਦੇ ਮਾਲਕ ਦਿੱਲੀ ਦੇ ਲਗਭਗ 500 ਫਿਊਲ ਰੀਫਿਲਿੰਗ ਸਟੇਸ਼ਨਾਂ ਤੋਂ ਈਂਧਨ ਨਹੀਂ ਭਰ ਸਕਣਗੇ।
ਪੁਰਾਣੇ ਵਾਹਨਾਂ ਦੀ ਕਿਵੇਂ ਹੋਵੇਗੀ ਪਹਿਚਾਣ?
ਇਸ ਨੀਤੀ ਨੂੰ ਲਾਗੂ ਕਰਨ ਲਈ ਸ਼ਹਿਰ ਭਰ ਦੇ ਪੈਟਰੋਲ ਪੰਪਾਂ 'ਤੇ ਆਟੋਮੈਟਿਕ ਨੰਬਰ ਪਲੇਟ ਪਛਾਣ (ANPR) ਕੈਮਰੇ ਲਗਾਏ ਜਾ ਰਹੇ ਹਨ। ਇਹ ਕੈਮਰੇ ਵਾਹਨਾਂ ਦੀਆਂ ਰਜਿਸਟ੍ਰੇਸ਼ਨ ਪਲੇਟਾਂ ਦੀਆਂ ਤਸਵੀਰਾਂ ਲੈਣਗੇ ਅਤੇ ਵਾਹਨਾਂ ਦੀ ਉਮਰ ਉਨ੍ਹਾਂ ਦੇ ਰਜਿਸਟ੍ਰੇਸ਼ਨ ਸਾਲ ਦੇ ਆਧਾਰ 'ਤੇ ਪਛਾਣਨਗੇ। ਇਹ ਕੈਮਰੇ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਤ ਸਿਸਟਮ ਨਾਲ ਜੁੜੇ ਹੋਏ ਹਨ, ਜੋ ਪਤਾ ਲਗਾਉਣਗੇ ਕਿ ਵਾਹਨ ਕੋਲ੍ਹ ਇੱਕ ਵੈਧ ਪ੍ਰਦੂਸ਼ਣ ਅਧੀਨ ਨਿਯੰਤਰਣ (PUC) ਸਰਟੀਫਿਕੇਟ ਹੈ ਜਾਂ ਨਹੀਂ। ਜੇਕਰ ਕੋਈ ਵਾਹਨ ਜ਼ਿਆਦਾ ਪੁਰਾਣਾ ਪਾਇਆ ਜਾਂਦਾ ਹੈ ਜਾਂ ਪ੍ਰਦੂਸ਼ਣ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਪੈਟਰੋਲ ਪੰਪ ਅਟੈਂਡੈਂਟ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਤੇਲ ਭਰਨ ਤੋਂ ਇਨਕਾਰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:-