ETV Bharat / bharat

ਬੂ...ਇੰਨੀ ਮਹਿੰਗੀ ਹੋ ਗਈ ਚਾਹ, ਇੱਕ ਕੱਪ ਦੀ ਕੀਮਤ ਸੁਣ ਤੁਸੀਂ ਵੀ ਹੋ ਜਾਉਗੇ ਹੈਰਾਨ, ਜਾਣੋ ਤਾਂ ਜਰਾ ਕਿੰਨ੍ਹੇ ਦਾ ਹੈ ਇੱਕ ਕੱਪ - kolkata airport tea costs

Overpriced Airport Food: ਚਾਹ, ਕੌਫ਼ੀ ਪੀਣਾ ਹਰ ਕਿਸੇ ਨੂੰ ਪਸੰਦ ਹੈ। ਇਸ ਲਈ ਜਦੋਂ ਵੀ ਘਰ ਜਾਂ ਬਾਹਰ ਕਿਸੇ ਥਾਂ ਸਫ਼ਰ ਕਰਦੇ ਹਾਂ ਤਾਂ ਬੱਸ ਸਟੈਂਡ, ਰੇਲਵੇ ਸਟੇਸ਼ਨ ਜਾਂ ਫਿਰ ਹਵਾਈ ਅੱਡਾ ਹੋਵੇ ਲੋਕ ਜ਼ਰੂਰ ਇੱਕ ਕੱਪ ਚਾਹ ਪੀਂਦੇ ਹਨ ਪਰ ਹੁਣ ਚਾਹ ਦਾ ਇੱਕ ਕੱਪ ਚਰਚਾ 'ਚ ਹੈ। ਪੜ੍ਹੋ ਪੂਰੀ ਖ਼ਬਰ

author img

By ETV Bharat Punjabi Team

Published : Sep 15, 2024, 7:34 PM IST

Updated : Sep 15, 2024, 7:49 PM IST

KOLKATA AIRPORT TEA COSTS
ਚਾਹ ਦੇ ਇੱਕ ਕੱਪ ਦਾ ਬਿੱਲ 340 ਰੁਪਏ ((ANI))

ਹੈਦਰਾਬਾਦ: ਅੱਜ ਦੇ ਸਮੇਂ ਹਰ ਕੋਈ ਚਾਹ ਜਾਂ ਕੌਫ਼ੀ ਦਾ ਦੀਵਾਨਾ ਹੈ। ਇਸੇ ਦੀਵਾਨੇਪਨ ਕਾਰਨ ਚਾਹ ਦੀ ਵਿਕਰੀ ਵਧੀਆ ਹੁੰਦੀ ਹੈ। ਤੁਸੀਂ ਵੀ ਕਿਸੇ ਥਾਂ ਬਾਹਰ ਚਾਹ ਪੀਂਦੇ ਹੋ ਤਾਂ ਚਾਹ ਦੇ ਇੱਕ ਕੱਪ ਦੀ ਕੀਮਤ ਮਹਿਜ਼ 10 ਜਾਂ 15 ਰੁਪਏ ਹੁੰਦੀ ਹੈ ਤਾਂ ਕਿ ਹਰ ਕੋਈ ਚਾਹ ਦਾ ਇੱਕ ਕੱਪ ਪੀ ਸਕੇ ਪਰ ਜੇਕਰ ਕੋਈ ਤੁਹਾਨੂੰ ਆਖੇ ਕਿ ਚਾਹ ਦੇ ਇੱਕ ਕੱਪ ਦੀ ਕੀਮਤ 340 ਰੁਪਏ ਹੈ ਤਾਂ ਤੁਸੀਂ ਕੀ ਕਰੋਗੇ?

KOLKATA AIRPORT TEA COSTS
ਚਾਹ ਦੇ ਇੱਕ ਕੱਪ ਦਾ ਬਿੱਲ 340 ਰੁਪਏ (gatty image)

ਚਾਹ ਦੇ ਕੱਪ ਦੀ ਕੀਮਤ ਨੇ ਕੀਤਾ ਹੈਰਾਨ

ਦਰਅਸਲ ਇਹ ਚਾਹ ਦੇ ਕੱਪ ਦੀ ਵੱਡੀ ਕੀਮਤ ਕਿਸੇ ਆਮ ਵਿਅਕਤੀ ਨੂੰ ਅਦਾ ਨਹੀਂ ਕਰਨੀ ਪਈ ਬਲਕਿ ਇੱਕ ਨੇਤਾ ਨੂੰ ਕਰਨੀ ਪਈ ਹੈ। ਕੋਲਕਾਤਾ ਏਅਰਪੋਰਟ 'ਤੇ ਕਾਂਗਰਸ ਨੇਤਾ ਪੀ ਚਿਦੰਬਰਮ ਨਾਲ ਅਜਿਹੀ ਹੀ ਘਟਨਾ ਵਾਪਰੀ ਹੈ। ਜਦੋਂ ਉਨ੍ਹਾਂ ਨੇ ਚਾਹ ਦੇ ਕੱਪ ਦਾ ਬਿੱਲ ਮੰਗਿਆ ਤਾਂ 340 ਰੁਪਏ ਦੇਖ ਕੇ ਉਹ ਹੈਰਾਨ ਰਹਿ ਗਿਆ। ਇਸ 'ਤੇ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ 'ਚ ਤਾਮਿਲਨਾਡੂ ਨਾਲੋਂ ਮਹਿੰਗਾਈ ਜ਼ਿਆਦਾ ਹੈ। ਦੇਸ਼ ਦੇ ਹਵਾਈ ਅੱਡੇ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਪਰ ਇਸ ਵਾਰ ਫਿਰ ਮਹਿੰਗੇ ਖਾਣ-ਪੀਣ ਕਾਰਨ ਸੁਰਖੀਆਂ 'ਚ ਹੈ। ਹੋਇਆ ਇੰਝ ਕਿ ਸਾਬਕਾ ਕੇਂਦਰੀ ਮੰਤਰੀ ਨੂੰ ਕੋਲਕਾਤਾ ਏਅਰਪੋਰਟ 'ਤੇ ਚਾਹ ਦੇ ਕੱਪ ਲਈ 340 ਰੁਪਏ ਦੇਣੇ ਪਏ। ਜੀ ਹਾਂ... ਅਸੀਂ ਗੱਲ ਕਰ ਰਹੇ ਹਾਂ ਸਾਬਕਾ ਕੇਂਦਰੀ ਮੰਤਰੀ ਪੀ.ਚਿਦੰਬਰਮ ਦੀ। ਹਾਲ ਹੀ 'ਚ ਉਨ੍ਹਾਂ ਨੂੰ ਗਰਮ ਪਾਣੀ ਅਤੇ ਚਾਹ ਦੇ ਇੰਨੇ ਪੈਸੇ ਦੇਣੇ ਪਏ।

ਇਸ 'ਤੇ ਉਨ੍ਹਾਂ ਨੇ ਐਕਸ 'ਤੇ ਆਪਣੀ ਇਕ ਪੋਸਟ 'ਚ ਦੱਸਿਆ ਹੈ ਕਿ ਕੋਲਕਾਤਾ ਏਅਰਪੋਰਟ 'ਤੇ ਸਿਰਫ ਗਰਮ ਪਾਣੀ ਅਤੇ ਚਾਹ ਦੀ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਤਾਮਿਲਨਾਡੂ ਨਾਲੋਂ ਮਹਿੰਗਾਈ ਵੱਧ ਹੈ।

KOLKATA AIRPORT TEA COSTS
ਚਾਹ ਦੇ ਇੱਕ ਕੱਪ ਦਾ ਬਿੱਲ 340 ਰੁਪਏ (etv bharat)

ਕੋਲਕਾਤਾ ਹਵਾਈ ਅੱਡੇ 'ਤੇ 'ਦ ਕੌਫੀ' ਨਾਂ ਦਾ ਰੈਸਟੋਰੈਂਟ

ਰਾਜ ਸਭਾ 'ਚ ਤਾਮਿਲਨਾਡੂ ਦੀ ਨੁਮਾਇੰਦਗੀ ਕਰਨ ਵਾਲੇ ਪੀ ਚਿਦੰਬਰਮ ਨੇ ਕਿਹਾ ਕਿ ਹਾਲ ਹੀ 'ਚ ਮੈਂ ਕੋਲਕਾਤਾ ਹਵਾਈ ਅੱਡੇ 'ਤੇ 'ਦ ਕੌਫੀ' ਨਾਂ ਦੇ ਰੈਸਟੋਰੈਂਟ 'ਚ ਗਰਮ ਪਾਣੀ ਅਤੇ ਚਾਹ ਦੇ 340 ਰੁਪਏ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਮੈਂ ਚੇਨਈ ਏਅਰਪੋਰਟ 'ਤੇ ਗਰਮ ਪਾਣੀ ਅਤੇ ਚਾਹ ਲਈ ਸਿਰਫ 80 ਰੁਪਏ ਦਾ ਭੁਗਤਾਨ ਕੀਤਾ ਸੀ ਅਤੇ ਉਦੋਂ ਵੀ ਮੈਂ ਟਵੀਟ ਕੀਤਾ ਸੀ ਫਿਰ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਇਸ ਦਾ ਤੁਰੰਤ ਨੋਟਿਸ ਲਿਆ ਅਤੇ ਕਦਮ ਚੁੱਕੇ ਸਨ।

ਜ਼ਿਕਰਯੋਗ ਹੈ ਕਿ ਪੀ ਚਿਦੰਬਰਮ ਜੂਨ 1991 ਵਿੱਚ ਪੀਵੀ ਨਰਸਿਮਹਾ ਰਾਓ ਦੀ ਕੇਂਦਰ ਸਰਕਾਰ ਵਿੱਚ ਵਣਜ ਮੰਤਰਾਲੇ ਵਿੱਚ ਰਾਜ ਮੰਤਰੀ ਸਨ। ਇਸ ਤੋਂ ਬਾਅਦ 2004 ਵਿੱਚ ਉਨ੍ਹਾਂ ਨੂੰ ਪੀਐਮ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਵਿੱਤ ਮੰਤਰੀ ਬਣਾਇਆ ਗਿਆ ਸੀ। 2008 ਵਿੱਚ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਹੁਣ ਵੇਖਣਾ ਹੋਵੇਗਾ ਕਿ ਇਸ ਚਾਹ ਦੇ ਇੱਕ ਕੱਪ ਦੀ ਕੀਮਤ 'ਤੇ ਕੀ ਐਕਸ਼ਨ ਲਿਆ ਜਾਵੇਗਾ।

Last Updated : Sep 15, 2024, 7:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.