ETV Bharat / state

Khalistani supporte: ਖਾਲਿਸਤਾਨੀ ਸਮਰਥਕ ਦੇ ਘਰ ਪਹੁੰਚੀ ਪੁਲਿਸ, ਕਿਹਾ- ਮੁਲਜ਼ਮ ਦੇ ਹਿਮਾਇਤੀਆਂ ਦੀ ਕੀਤੀ ਜਾ ਰਹੀ ਭਾਲ

author img

By

Published : Mar 4, 2023, 1:33 PM IST

ਮੋਗਾ ਵਿੱਚ ਕੋਰਟ ਕੰਪਲੈਕਸ ਉੱਤੇ ਖਾਲਿਸਤਾਨ ਦਾ ਝੰਡਾ ਝੜਾਉਣ ਵਾਲੇ ਮੁਲਜ਼ਮ ਦੇ ਘਰ ਫਿਰੋਜ਼ਪੁਰ ਪੁਲਿਸ ਛਾਪੇਮਾਰੀ ਦੌਰਾਨ ਪਹੁੰਚੇ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਅਕਾਸ਼ਦੀਪ ਦੇ ਸਾਥੀਆਂ ਦੀ ਖੋਜ ਲਈ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Police reached the house of Khalistani supporter in Ferozepur
Khalistani supporte: ਖਾਲਿਸਤਾਨੀ ਸਮਰਥਕ ਦੇ ਘਰ ਪਹੁੰਚੀ ਪੁਲਿਸ, ਕਿਹਾ-ਮੁਲਜ਼ਮ ਦੇ ਹਿਮਾਇਤੀਆਂ ਦੀ ਕੀਤੀ ਜਾ ਰਹੀ ਭਾਲ

ਖਾਲਿਸਤਾਨੀ ਸਮਰਥਕ ਦੇ ਘਰ ਪਹੁੰਚੀ ਪੁਲਿਸ

ਫਿਰੋਜ਼ਪੁਰ: ਡੀਐੱਸਪੀ ਪਲਵਿੰਦਰ ਸਿੰਘ ਵੱਲੋਂ ਅਭਿਆਨ ਤਹਿਤ ਅਕਾਸ਼ਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਪਿੰਡ ਸਾਧੂ ਵਾਲਾ ਦੇ ਘਰ ਪਹੁੰਚੇ। ਡੀਐੱਸਪੀ ਪਲਵਿੰਦਰ ਸਿੰਘ ਨੇ ਕਿਹਾ ਕਿ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਵਿਦੇਸ਼ ਵਿੱਚ ਬੈਠੇ ਗੁਰਪਤਵੰਤ ਸਿੰਘ ਪੰਨੂੰ ਵਰਗੇ ਅੱਤਵਾਦੀਆਂ ਵੱਲੋਂ ਦੇਸ਼ ਭਰ ਵਿਚ ਅਲੱਗ ਅਲੱਗ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਕਦੇ ਉਸ ਵੱਲੋਂ ਧਾਰਮਿਕ ਸਥਾਨਾਂ ਉੱਤੇ ਖਾਲਿਸਤਾਨ ਦੇ ਨਾਅਰੇ ਲਿਖੇ ਜਾਂਦੇ ਹਨ ਅਤੇ ਕਿਸੇ ਵੇਲੇ ਉਸ ਵੱਲੋਂ ਪ੍ਰਬੰਧਕੀ ਕੰਪਲੈਕਸਾਂ ਦੇ ਉੱਪਰ ਖਾਲਸਤਾਨ ਦੇ ਝੰਡੇ ਲਗਾਏ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇਕੇ ਗੁਮਰਾਹ ਕੀਤਾ ਜਾ ਰਿਹਾ ਹੈ।

ਰੈਫਰੈਂਡਮ ਦਾ ਝੰਡਾ ਲਹਿਰਾਇਆ: ਉਨ੍ਹਾਂ ਕਿਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੰਜਾਬ ਦੇ ਡੀਜੀਪੀ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀ ਮੁਹਿੰਮਾਂ ਚਲਾਈਆ ਗਈਆਂ ਹਨ ਤਾਂ ਜੋ ਇਸ ਰਾਹ ਉੱਤੇ ਜਾ ਰਹੇ ਨੌਜਵਾਨਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਇਸੇ ਤਹਿਤ ਸਿੱਖ ਫੋਰ ਜਸਟਿਸ ਨੂੰ ਸਪੋਰਟ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਦਾ ਅਹਿਮ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਇਸ ਲੜੀ ਲੜੀ ਦੇ ਤਹਿਤ ਡੀਐਸਪੀ ਪਲਵਿੰਦਰ ਸਿੰਘ ਸੰਧੂ ਜ਼ੀਰਾ ਵੱਲੋਂ ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਸਾਧੂਵਾਲਾ ਥਾਣਾ ਸਦਰ ਜ਼ੀਰਾ ਵਿੱਚ ਸਰਚ ਅਭਿਆਨ ਤਹਿਤ ਅਕਾਸ਼ਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਦੇ ਘਰ ਪਹੁੰਚੇ ਕੀਤੀ ਗਈ ਜਿਸ ਵੱਲੋਂ ਮੋਗਾ ਪ੍ਰਬੰਧਕੀ ਕੰਪਲੈਕਸ ਉਪਰ ਸਿੱਖ ਰੈਫਰੈਂਡਮ ਦਾ ਝੰਡਾ ਲਹਿਰਾਇਆ ਗਿਆ ਅਤੇ ਉਸ ਦੀ ਵੀਡੀਓਗ੍ਰਾਫੀ ਕੀਤੀ ਗਈ ਸੀ ਜੋ ਪਿਛਲੇ ਤਿੰਨ ਸਾਲ ਤੋਂ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਵਾਸਤੇ ਉਸ ਦੇ ਘਰ ਪਹੁੰਚੇ ਤਾਂ ਜੋ ਪਤਾ ਲੱਗ ਸਕੇ ਕੀ ਉਸ ਦੇ ਕਿਸ ਕਿਸ ਨਾਲ ਤਾਅਲੁਕਾਤ ਹਨ।

ਖਾਲਿਸਤਾਨੀ ਪੱਖੀ ਹੁੰਗਾਰੇ: ਉਨ੍ਹਾਂ ਇਸ ਮੌਕੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਵੱਖਰੇ ਦੇਸ਼ ਦੀ ਮੰਗ ਨੂੰ ਲੈਕੇ ਜੇਕਰ ਕੋਈ ਤੁਹਾਨੂੰ ਭਟਕਾ ਰਿਹਾ ਹੈ ਤਾਂ ਉਸ ਦੀ ਸ਼ਿਕਾਇਤ ਪੁਲਿਸ ਕੋਲ ਕਰੋ ਅਤੇ ਪੁਲਿਸ ਇਸ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਵੇਗੀ। ਉਨ੍ਹਾਂ ਅੱਗੇ ਕਿਹਾ ਕਿ ਫਿਰੋਜ਼ਪੁਰ ਸਰਹੱਦੀ ਇਲਾਕੇ ਵਿੱਚ ਜਿੱਥੇ ਨਸ਼ਿਆਂ ਦਾ ਮੁੱਦਾ ਵੱਡਾ ਹੈ ਉੱਥੇ ਹੀ ਖਾਲਿਸਤਾਨੀ ਪੱਖੀ ਹੁੰਗਾਰੇ ਉੱਤੇ ਵੀ ਪੁਲਿਸ ਦੀ ਨਜ਼ਰ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਡੀਜੀਪੀ ਪੰਜਾਬ ਦੇ ਹੁਕਮਾਂ ਤਹਿਤ ਪੂਰੇ ਪੰਜਾਬ ਵਿੱਚ ਉਨ੍ਹਾਂ ਵੱਲੋਂ ਵੱਖ ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਅਤੇ ਸੂਬੇ ਅੰਦਰ ਸ਼ਾਂਤਮਈ ਮਾਹੌਲ ਬਣਿਆਂ ਰਿਹਾ ਹੈ।

ਇਹ ਵੀ ਪੜ੍ਹੋ: Hola Mohalla 2023: ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੌਮ ਨੂੰ ਅਪੀਲ...

ETV Bharat Logo

Copyright © 2024 Ushodaya Enterprises Pvt. Ltd., All Rights Reserved.