ETV Bharat / technology

Tecno Camon 30 ਸੀਰੀਜ਼ ਜਲਦ ਹੋਵੇਗੀ ਭਾਰਤ 'ਚ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Tecno Camon 30 Series Launch Date

author img

By ETV Bharat Tech Team

Published : May 10, 2024, 1:23 PM IST

Tecno Camon 30 Series Launch Date: Tecno ਆਪਣੇ ਗ੍ਰਾਹਕਾਂ ਲਈ Tecno Camon 30 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸੀਰੀਜ਼ ਭਾਰਤ 'ਚ ਪੇਸ਼ ਕੀਤੀ ਜਾਵੇਗੀ।

Tecno Camon 30 Series Launch Date
Tecno Camon 30 Series Launch Date (Twitter)

ਹੈਦਰਾਬਾਦ: Tecno ਆਪਣੇ ਭਾਰਤੀ ਗ੍ਰਾਹਕਾਂ ਲਈ Tecno Camon 30 ਸੀਰੀਜ਼ ਨੂੰ ਜਲਦ ਲਾਂਚ ਕਰੇਗਾ। ਕੰਪਨੀ ਨੇ ਸੋਸ਼ਲ ਮੀਡੀਆਂ ਰਾਹੀ ਇਸ ਫੋਨ ਦੇ ਲਾਂਚ ਨੂੰ ਲੈ ਕੇ ਪੁਸ਼ਟੀ ਕੀਤੀ ਹੈ। ਇਸ ਸੀਰੀਜ਼ 'ਚ Tecno Camon 30, Tecno Camon 30 5G, Tecno Camon 30 Pro 5G ਅਤੇ Tecno Camon 30 Premier 5G ਸਮਾਰਟਫੋਨ ਸ਼ਾਮਲ ਹੋਣਗੇ। ਹਾਲਾਂਕਿ, ਕੰਪਨੀ ਨੇ ਇਸ ਫੋਨ ਬਾਰੇ ਅਜੇ ਜਿਆਦਾ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।

Tecno Camon 30 ਸੀਰੀਜ਼ ਜਲਦ ਹੋਵੇਗੀ ਲਾਂਚ: ਦੱਸ ਦਈਏ ਕਿ ਇਸ ਸੀਰੀਜ਼ ਨੂੰ MWC 2024 ਇਵੈਂਟ 'ਚ ਗਲੋਬਲ ਪੱਧਰ 'ਤੇ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਫੋਨ ਦੇ ਬੇਸ ਅਤੇ ਪ੍ਰੋ ਮਾਡਲ ਨੂੰ ਨਾਈਜੀਰੀਆ 'ਚ ਪੇਸ਼ ਕੀਤਾ ਗਿਆ ਸੀ। ਹੁਣ ਕੰਪਨੀ ਇਸ ਸੀਰੀਜ਼ ਨੂੰ ਭਾਰਤ 'ਚ ਲਿਆਉਣ ਦੀ ਤਿਆਰੀ ਕਰ ਰਹੀ ਹੈ।

ਕੰਪਨੀ ਨੇ ਸ਼ੇਅਰ ਕੀਤਾ ਟੀਜ਼ਰ: ਕੰਪਨੀ ਨੇ ਅਜੇ ਲਾਂਚ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ, ਪਰ X 'ਤੇ ਪੋਸਟ ਸ਼ੇਅਰ ਕਰਕੇ ਭਾਰਤ 'ਚ Tecno Camon 30 ਸੀਰੀਜ਼ ਦੇ ਲਾਂਚ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਪੋਸਟ 'ਚ ਦੱਸਿਆ ਹੈ ਕਿ ਇਹ ਸੀਰੀਜ਼ Sony Lithium ਕੈਮਰੇ ਦੇ ਨਾਲ ਆ ਸਕਦੀ ਹੈ। ਸੋਸ਼ਲ ਮੀਡੀਆ ਅਕਾਊਟ ਰਾਹੀ ਇੱਕ ਹੋਰ ਟੀਜ਼ਰ 'ਚ ਦਿਖਾਇਆ ਗਿਆ ਹੈ ਕਿ ਇਹ ਸੀਰੀਜ਼ Black Vegan Leather ਦੇ ਨਾਲ ਪੇਸ਼ ਕੀਤੀ ਜਾ ਸਕਦੀ ਹੈ। ਟੀਜ਼ਰ ਰਾਹੀ ਇਸ ਫੋਨ ਦੇ ਡਿਜ਼ਾਈਨ ਦਾ ਵੀ ਖੁਲਾਸਾ ਹੋਇਆ ਹੈ।

Tecno Camon 30 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Camon 30 5G ਸਮਾਰਟਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਮੀਡੀਆਟੇਕ Dimension 7020 ਚਿਪਸੈੱਟ ਮਿਲ ਸਕਦੀ ਹੈ, ਜਦਕਿ Camon 30 Pro 5G ਅਤੇ Camon 30 Premier 5G 'ਚ ਮੀਡੀਆਟੇਕ Dimension 8200 ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ Tecno Camon 30 5G 'ਚ 50MP ਦਾ ਪ੍ਰਾਈਮਰੀ ਸੈਂਸਰ ਅਤੇ ਦੋਹਰੇ ਰਿਅਰ ਵਾਲੀ ਫਲੈਸ਼ ਯੂਨਿਟ ਦੇ ਨਾਲ 2MP ਦਾ ਡੈਪਥ ਸੈਂਸਰ ਵੀ ਮਿਲ ਸਕਦਾ ਹੈ, Tecno Camon Pro 5G 'ਚ OIS ਦੇ ਨਾਲ 50MP ਦਾ ਪ੍ਰਾਈਮਰੀ ਸੈਂਸਰ, 50MP ਦਾ ਵਾਈਡ ਐਂਗਲ ਲੈਂਸ ਅਤੇ 2MP ਦਾ ਸੈਂਸਰ ਮਿਲ ਸਕਦਾ ਹੈ ਅਤੇ Tecno Camon 30 Pro 5G 'ਚ OIS ਦੇ ਨਾਲ 50MP ਦਾ ਪ੍ਰਾਈਮਰੀ ਸੈਂਸਰ, 3x ਜ਼ੂਮ ਦੇ ਨਾਲ 50MP ਦਾ ਸੈਂਸਰ ਦਿੱਤਾ ਜਾ ਸਕਦਾ ਹੈ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 70ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ

ETV Bharat Logo

Copyright © 2024 Ushodaya Enterprises Pvt. Ltd., All Rights Reserved.