ETV Bharat / health

ਸ਼ਰਾਬ ਦੀ ਤਰ੍ਹਾਂ ਲਗਾਤਾਰ ਇੰਸਟਾਗ੍ਰਾਮ ਰੀਲਾਂ ਦੇਖਣਾ ਵੀ ਖਤਰਨਾਕ, ਇੱਥੇ ਜਾਣੋ ਲੱਛਣ ਅਤੇ ਬਚਾਅ ਲਈ ਉਪਾਅ - Bad Habit of Watching Reels

author img

By ETV Bharat Health Team

Published : May 2, 2024, 4:35 PM IST

Bad Habit of Watching Reels
Bad Habit of Watching Reels

Bad Habit of Watching Reels: ਕਿਸੇ ਵੀ ਚੀਜ਼ ਦੀ ਬੂਰੀ ਆਦਤ ਲੱਗ ਜਾਣਾ ਖਤਰਨਾਕ ਹੁੰਦਾ ਹੈ। ਬੂਰੀਆਂ ਆਦਤਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੁੰਦਾ ਹੈ। ਇਨ੍ਹਾਂ ਹੀ ਆਦਤਾਂ 'ਚ ਇੱਕ ਹੈ ਇੰਸਟਾਗ੍ਰਾਮ ਰੀਲ ਦੇਖਣਾ। ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਇਸਦੇ ਲੱਛਣਾ ਬਾਰੇ ਪਤਾ ਹੋਣਾ ਚਾਹੀਦਾ ਹੈ।

ਹੈਦਰਾਬਾਦ: ਸ਼ਰਾਬ ਅਤੇ ਸਿਗਰਟ ਪੀਣਾ ਹੀ ਬੂਰੀਆਂ ਆਦਤਾਂ ਦੀ ਸ਼੍ਰੈਣੀ 'ਚ ਨਹੀਂ ਆਉਦਾ, ਸਗੋਂ ਇੰਸਟਾਗ੍ਰਾਮ 'ਤੇ ਲਗਾਤਾਰ ਰੀਲਾਂ ਦੇਖਣਾ ਵੀ ਇੱਕ ਬੂਰੀ ਆਦਤ ਹੈ। ਦਿਨਭਰ ਮੋਬਾਈਲ 'ਤੇ ਰੀਲਾਂ ਦੇਖਣ ਨੂੰ ਇੱਕ ਤਰ੍ਹਾਂ ਦੀ ਲਤ ਮੰਨਿਆ ਜਾਂਦਾ ਹੈ। ਜਦੋ ਵਿਅਕਤੀ ਰੀਲਾਂ ਦੇਖਦਾ ਹੈ, ਤਾਂ ਉਸਨੂੰ ਪਤਾ ਹੁੰਦਾ ਹੈ ਕਿ ਉਸਦਾ ਸਮੇਂ ਖਰਾਬ ਹੋ ਰਿਹਾ ਹੈ, ਕੰਮ ਪ੍ਰਭਾਵਿਤ ਹੋ ਰਿਹਾ ਹੈ, ਪਰ ਫਿਰ ਵੀ ਉਹ ਆਪਣੇ ਸਾਰੇ ਕੰਮ ਛੱਡ ਕੇ ਰੀਲਾਂ ਦੇਖ ਰਿਹਾ ਹੁੰਦਾ ਹੈ। ਛੋਟੇ ਬੱਚੇ ਇਸਦੇ ਜ਼ਿਆਦਾ ਸ਼ਿਕਾਰ ਹੋ ਚੁੱਕੇ ਹਨ। ਇਸ ਲਈ ਤੁਹਾਨੂੰ ਰੀਲ ਦੇਖਣ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਇਸਦੇ ਲੱਛਣ ਅਤੇ ਖੁਦ ਦਾ ਬਚਾਅ ਕਰਨ ਲਈ ਤਰੀਕਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ।

ਰੀਲਾਂ ਦੇਖਣ ਦੇ ਨੁਕਸਾਨ: ਮੋਬਾਈਲ 'ਤੇ ਲਗਾਤਾਰ ਰੀਲਾਂ ਦੇਖਣ ਨਾਲ ਮਾਨਸਿਕ ਪਰੇਸ਼ਾਨੀ ਹੋ ਸਕਦੀ ਹੈ। ਲੋਕ ਆਪਣੇ ਅੰਦਰ ਦੀਆਂ ਪਰੇਸ਼ਾਨੀਆਂ ਨੂੰ ਖਤਮ ਕਰਨ ਲਈ, ਮਨ ਨੂੰ ਸ਼ਾਂਤ ਕਰਨ ਜਾਂ ਬਦਲਣ ਲਈ ਰੀਲਾਂ 'ਤੇ ਨਿਰਭਰ ਹੋ ਜਾਂਦੇ ਹਨ, ਜੋ ਕਿ ਗਲਤ ਹੈ। ਜ਼ਿਆਦਾ ਰੀਲਾਂ ਦੇਖਣਾ ਅੱਗੇ ਜਾ ਕੇ ਇੱਕ ਬੂਰੀ ਲਤ ਬਣ ਜਾਂਦੀ ਹੈ।

ਰੀਲਾਂ ਦੇਖਣ ਦੀ ਲਤ ਦੇ ਲੱਛਣ:

  1. ਰੀਲਾਂ ਦੇਖਣ ਦੀ ਆਦਤ ਨੂੰ ਅਸੀ ਰੋਕ ਨਹੀਂ ਪਾਉਦੇ।
  2. ਇਸ ਲਤ ਨੂੰ ਲੈ ਕੇ ਸ਼ਰਮ ਮਹਿਸੂਸ ਕਰਨਾ, ਪਰ ਫਿਰ ਵੀ ਰੀਲਾਂ ਦੇਖਦੇ ਰਹਿਣਾ।
  3. ਆਪਣਿਆਂ ਤੋਂ ਕੁਝ ਚੀਜ਼ਾਂ ਲੁਕਾਉਣ ਦੀ ਕੋਸ਼ਿਸ਼ ਕਰਨਾ।
  4. ਆਪਣੀ ਲਤ ਨੂੰ ਪੂਰਾ ਕਰਨ ਦੇ ਚੱਕਰ 'ਚ ਜ਼ਰੂਰੀ ਕੰਮ ਨੂੰ ਨਜ਼ਰ ਅੰਦਾਜ਼ ਕਰਨਾ।
  5. ਕੋਈ ਐਪ ਡਿਲੀਟ ਕਰਨ ਤੋਂ ਬਾਅਦ ਫਿਰ ਉਸਨੂੰ ਡਾਊਨਲੋਡ ਕਰਕੇ ਇਸਤੇਮਾਲ ਕਰਨਾ।

ਲਤ ਤੋਂ ਛੁਟਕਾਰਾ ਪਾਉਣ ਲਈ ਉਪਾਅ:

ਪਰਿਵਾਰ ਅਤੇ ਦੋਸਤਾਂ ਦੀ ਮਦਦ ਲਓ: ਜੇਕਰ ਤੁਹਾਨੂੰ ਲਗਾਤਾਰ ਰੀਲ ਦੇਖਣ ਦੀ ਲਤ ਹੈ ਅਤੇ ਤੁਸੀਂ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮਦਦ ਲਓ। ਇਸ ਲਤ ਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰੋ।

ਖੁਦ 'ਤੇ ਕੰਟਰੋਲ ਕਰੋ: ਲਤ ਤੋਂ ਛੁਟਕਾਰਾ ਪਾਉਣ ਲਈ ਟਾਰਗੇਟ ਸੈੱਟ ਕਰੋ। ਕਿਸੇ ਵੀ ਲਤ ਤੋਂ ਛੁਟਕਾਰਾ ਪਾਉਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਇਸ ਲਈ ਛੋਟੇ-ਛੋਟੇ ਗੋਲ ਬਣਾਓ। ਇਹ ਲਤ ਖੁਸ਼ੀ ਦਿੰਦੀ ਹੈ, ਤਣਾਅ ਨੂੰ ਦੂਰ ਕਰਦੀ ਹੈ। ਇਸ ਲਈ ਰੀਲ ਦੇਖਣ ਦੀ ਲਤ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਰੀਲ ਦੇਖਣ ਦਾ ਸਮੇਂ ਤੈਅ ਕਰੋ। ਅਜਿਹਾ ਕਰਕੇ ਹੌਲੀ-ਹੌਲੀ ਇਸ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਥੈਰੇਪੀ: ਜੇਕਰ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਆਦਤ ਤੋਂ ਛੁਟਕਾਰਾ ਨਹੀਂ ਮਿਲ ਰਿਹਾ, ਤਾਂ ਐਕਸਪਰਟ ਦੀ ਮਦਦ ਲਓ। ਤੁਸੀਂ ਇਸ ਤੋਂ ਆਦਤ ਤੋਂ ਛੁਟਕਾਰਾ ਪਾਉਣ ਲਈ ਨਵੀਆਂ ਚੀਜ਼ਾਂ ਸਿੱਖ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.