ETV Bharat / education-and-career

ਜੇਈਈ ਐਡਵਾਂਸਡ 2024 ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਕਦੋ ਹੋਵੇਗੀ ਪ੍ਰੀਖਿਆ - JEE Advanced 2024

author img

By ETV Bharat Features Team

Published : Apr 29, 2024, 1:19 PM IST

JEE Advanced 2024
JEE Advanced 2024

JEE Advanced 2024: ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ ਵੱਲੋ ਜੇਈਈ ਐਡਵਾਂਸਡ 2024 ਲਈ ਅਪਲਾਈ ਕਰਨ ਦੀ ਪ੍ਰੀਕਿਰੀਆ ਸ਼ੁਰੂ ਕੀਤੀ ਜਾ ਚੁੱਕੀ ਹੈ। ਇਹ ਪ੍ਰੀਕਿਰੀਆਂ 7 ਮਈ ਰਾਤ 11:30 ਵਜੇ ਤੱਕ ਚੱਲੇਗੀ। ਉਮੀਦਵਾਰ ਇਸ ਸਮੇਂ ਦੇ ਅੰਦਰ ਔਨਲਾਈਨ ਅਪਲਾਈ ਕਰ ਸਕਦੇ ਹਨ।

ਹੈਦਰਾਬਾਦ: ਜੇਈਈ ਮੇਨ ਅਪ੍ਰੈਲ ਸੈਸ਼ਨ ਦੇ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਹੁਣ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ ਵੱਲੋ ਜੇਈਈ ਐਡਵਾਂਸਡ 2024 ਲਈ ਔਨਲਾਈਨ ਪ੍ਰੀਕਿਰੀਆ ਸ਼ੁਰੂ ਕਰ ਦਿੱਤੀ ਗਈ ਹੈ। ਜਿਹੜੇ ਉਮੀਦਵਾਰ ਇਸ ਪ੍ਰੀਖਿਆ 'ਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਤਰੁੰਤ ਅਪਲਾਈ ਕਰ ਸਕਦੇ ਹਨ। ਜੇਈਈ ਐਡਵਾਂਸਡ 2024 ਲਈ ਐਪਲੀਕੇਸ਼ਨ ਫਾਰਮ IIT ਮਦਰਾਸ ਦੁਆਰਾ ਅਧਿਕਾਰਿਤ ਪੋਰਟਲ jeeadv.ac.in 'ਤੇ ਜਾ ਕੇ ਭਰਿਆ ਜਾ ਸਕਦਾ ਹੈ।

ਇਹ ਉਮੀਦਵਾਰ ਕਰ ਸਕਦੇ ਨੇ ਜੇਈਈ ਐਡਵਾਂਸਡ ਲਈ ਅਪਲਾਈ: ਜੇਈਈ ਐਡਵਾਂਸਡ ਪ੍ਰੀਖਿਆ ਲਈ ਉਹ ਲੋਕ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਜੇਈਈ ਮੇਨ ਪ੍ਰੀਖਿਆ 'ਚ ਟਾਪ 2.5 ਲੱਖ ਦਾ ਰੈਂਕ ਹਾਸਿਲ ਕੀਤਾ ਹੈ। ਇਹ ਉਮੀਦਵਾਰ ਇਸ ਪ੍ਰੀਖਿਆ 'ਚ ਸ਼ਾਮਲ ਹੋ ਸਕਣਗੇ ਅਤੇ ਨਿਰਧਾਰਿਤ ਕੱਟ-ਆਫ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੇਸ਼ ਭਰ ਦੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IITs) ਵਿੱਚ ਆਯੋਜਿਤ ਹੋਣ ਵਾਲੇ ਬੈਚਲਰ ਡਿਗਰੀ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਦੇ ਯੋਗ ਹੋਣਗੇ।

ਜੇਈਈ ਐਡਵਾਂਸਡ ਪ੍ਰੀਖਿਆ ਲਈ ਇਸ ਤਰ੍ਹਾਂ ਕਰੋ ਅਪਲਾਈ: ਜੇਈਈ ਐਡਵਾਂਸਡ ਪ੍ਰੀਖਿਆ 'ਚ ਅਪਲਾਈ ਕਰਨ ਲਈ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ jeeadv.ac.in 'ਤੇ ਜਾਓ। ਵੈੱਬਸਾਈਟ ਦੇ ਹੋਮ ਪੇਜ 'ਤੇ JEE (Main) 2024 Qualified Candidates ਲਿੰਕ ਜਾਂ OCI/PIO who have secured OCI/PIO card 'ਤੇ ਕਲਿੱਕ ਕਰਕੇ ਅਗਲੇ ਪੇਜ 'ਤੇ ਜਾਓ। ਫਿਰ Proceed To ਔਨਲਾਈਨ ਰਜਿਸਟ੍ਰੇਸ਼ਨ ਲਿੰਕ 'ਤੇ ਕਲਿੱਕ ਕਰੋ। ਇੱਥੇ ਮੰਗੀ ਗਈ ਸਾਰੀ ਜਾਣਕਾਰੀ ਭਰ ਕੇ ਅਤੇ ਨਿਰਧਾਰਿਤ ਫੀਸ ਨੂੰ ਜਮ੍ਹਾਂ ਕਰ ਦਿਓ।

ਜੇਈਈ ਐਡਵਾਂਸਡ 2024 ਦੀ ਪ੍ਰੀਖਿਆ: ਜੇਈਈ ਐਡਵਾਂਸਡ ਪ੍ਰੀਖਿਆ ਦਾ ਆਯੋਜਨ 26 ਮਈ ਨੂੰ ਨਿਰਧਾਰਿਤ ਕੇਂਦਰਾਂ 'ਚ ਕੀਤਾ ਜਾ ਰਿਹਾ ਹੈ। ਪੇਪਰ-1 ਦਾ ਆਯੋਜਨ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਪੇਪਰ-2 ਦਾ ਆਯੋਜਨ ਦੁਪਹਿਰ 2:30 ਵਜੇ ਤੋਂ ਸ਼ਾਮ 5:30 ਵਜੇ ਤੱਕ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.