ETV Bharat / bharat

ਅਨੰਤਨਾਗ-ਰਾਜੌਰੀ ਸੀਟ 'ਤੇ ਵੋਟਿੰਗ ਦੀ ਤਰੀਕ ਬਦਲੀ, ਪਾਰਟੀਆਂ ਦੀ ਮੰਗ 'ਤੇ ਕਮਿਸ਼ਨ ਦਾ ਫੈਸਲਾ - anantnag rajouri seat lok sabha

author img

By ETV Bharat Punjabi Team

Published : Apr 30, 2024, 10:49 PM IST

ec revised voting date in anantnag rajouri seat lok sabha polls 2024
ਅਨੰਤਨਾਗ-ਰਾਜੌਰੀ ਸੀਟ 'ਤੇ ਵੋਟਿੰਗ ਦੀ ਤਰੀਕ ਬਦਲੀ, ਪਾਰਟੀਆਂ ਦੀ ਮੰਗ 'ਤੇ ਕਮਿਸ਼ਨ ਦਾ ਫੈਸਲਾ

Anantnag Rajouri Seat: ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਲਈ ਪਹਿਲੇ ਅਤੇ ਤੀਜੇ ਪੜਾਅ ਵਿੱਚ 7 ​​ਮਈ ਨੂੰ ਵੋਟਿੰਗ ਹੋਣੀ ਸੀ। ਹੁਣ ਛੇਵੇਂ ਪੜਾਅ ਵਿੱਚ 25 ਮਈ ਨੂੰ ਵੋਟਿੰਗ ਹੋਵੇਗੀ।

ਜੰਮੂ ਕਸ਼ਮੀਰ: ਪੂਰੇ ਦੇਸ਼ 'ਚ ਵੱਖ-ਵੱਖ ਪੜਾਵਾਂ ਤਹਿਤ ਵੋਟਾਂ ਪੈ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਕੁੱਝ ਥਾਵਾਂ ਅਜਿਹੀਆਂ ਵੀ ਨੇ ਜਿੱਥੇ ਵੋਟਿੰਗ ਦੀ ਤਾਰੀਕ ਨੂੰ ਬਦਲਿਆ ਜਾਂਦਾ ਹੈ। ਭਾਰਤੀ ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਲਈ ਵੋਟਿੰਗ ਦੀ ਤਰੀਕ ਬਦਲ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਸੀਟ 'ਤੇ ਤੀਜੇ ਪੜਾਅ 'ਚ 7 ਮਈ ਨੂੰ ਵੋਟਿੰਗ ਹੋਣੀ ਸੀ ਪਰ ਹੁਣ ਛੇਵੇਂ ਪੜਾਅ ਵਿੱਚ 25 ਮਈ ਨੂੰ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀਆਂ ਮੰਗਾਂ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਵੋਟਾਂ ਦੀ ਤਰੀਕ ਵਧਾਉਣ ਦਾ ਫੈਸਲਾ ਲਿਆ ਹੈ। ਭਾਜਪਾ, ਅਪਣੀ ਪਾਰਟੀ, ਪੀਪਲਜ਼ ਕਾਨਫਰੰਸ ਅਤੇ ਹੋਰ ਸਿਆਸੀ ਪਾਰਟੀਆਂ ਸਮੇਤ ਕਈ ਸਮਾਜਿਕ ਜਥੇਬੰਦੀਆਂ ਨੇ ਕਮਿਸ਼ਨ ਤੋਂ ਚੋਣਾਂ ਦੀ ਤਰੀਕ ਵਧਾਉਣ ਦੀ ਮੰਗ ਕੀਤੀ ਸੀ।

ec revised voting date in anantnag rajouri seat lok sabha polls 2024
ਅਨੰਤਨਾਗ-ਰਾਜੌਰੀ ਸੀਟ 'ਤੇ ਵੋਟਿੰਗ ਦੀ ਤਰੀਕ ਬਦਲੀ, ਪਾਰਟੀਆਂ ਦੀ ਮੰਗ 'ਤੇ ਕਮਿਸ਼ਨ ਦਾ ਫੈਸਲਾ

ਅਨੰਤਨਾਗ-ਰਾਜੌਰੀ ਸੀਟ: ਕਮਿਸ਼ਨ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਦੀ ਰਿਪੋਰਟ 'ਤੇ ਵਿਚਾਰ ਕੀਤਾ ਗਿਆ ਸੀ। ਹਲਕੇ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਲੋਕ ਪ੍ਰਤੀਨਿਧਤਾ ਐਕਟ-1951 ਦੀ ਧਾਰਾ 56 ਤਹਿਤ ਅਨੰਤਨਾਗ-ਰਾਜੌਰੀ ਸੀਟ 'ਤੇ ਵੋਟਿੰਗ ਦੀ ਮਿਤੀ ਬਦਲਣ ਦਾ ਫੈਸਲਾ ਲਿਆ ਗਿਆ। ਚੋਣ ਕਮਿਸ਼ਨ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੇ ਕਿਹਾ ਸੀ ਕਿ ਸੰਚਾਰ, ਲੌਜਿਸਟਿਕਸ ਅਤੇ ਕਨੈਕਟੀਵਿਟੀ ਦੀਆਂ ਕੁਦਰਤੀ ਰੁਕਾਵਟਾਂ ਕਾਰਨ ਚੋਣ ਪ੍ਰਚਾਰ ਵਿੱਚ ਰੁਕਾਵਟ ਆ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.